ਵਸਤੂਆਂ ਦੇ ਹਿਸਾਬ ਨਾਲ ਰੰਗ ਨਹੀਂ ਬਦਲਦੇ ਗਿਰਗਿਟ

11/26/2020 5:40:54 PM

ਲੋਕਾਂ ’ਚ ਜ਼ਿਆਦਾਤਰ ਇਹ ਧਾਰਣਾ ਦੇਖਣ ਨੂੰ ਮਿਲਦੀ ਹੈ ਕਿ ਗਿਰਗਿਟ ਵਸਤੂਆਂ ਦੇ ਹਿਸਾਬ ਨਾਲ ਹੀ ਆਪਣਾ ਰੰਗ ਬਦਲ ਸਕਦਾ ਹੈ ਪਰ ਸੱਚਾਈ ਇਸ ਨਾਲ ਮੇਲ ਨਹੀਂ ਖਾਂਦੀ। ਸੱਚਾਈ ਇਹ ਹੈ ਕਿ ਗਿਰਗਿਟ ਵਸਤੂਆਂ ਦੇ ਹਿਸਾਬ ਨਾਲ ਨਹੀਂ ਸਗੋਂ ਰੌਸ਼ਨੀ, ਤਾਪਮਾਨ ਅਤੇ ਵੱਖ-ਵੱਖ ਹਾਲਾਤਾਂ ’ਚ ਆਪਣੀ ਬਦਲਦੀ ਮਨੋਦਸ਼ਾ ਕਾਰਣ ਰੰਗ ਬਦਲਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਗਿਰਗਿਟ ਦੇ ਰੰਗ ਬਦਲਣ ਦੀ ਪ੍ਰਕਿਰਿਆ ਉਸਦੇ ਸਰੀਰ ਦੀ ਉੱਪਰੀ ਪਾਰਦਰਸ਼ੀ ਪਰਤ ’ਚ ਮੌਜੂਦ ਦਾਣੇਦਾਰ ਪਿਗਮੈਂਟਸ ਕਾਰਣ ਹੁੰਦੀ ਹੈ। ਇਹ ਦਾਣੇਦਾਰ ਪਿਗਮੈਂਟਸ ਹੀ ਸੁੰਘੜਕੇ ਕਾਲੇ ਦਿਖਦੇ ਹਨ ਜਦਕਿ ਫੈਲਣ ’ਤੇ ਇਹ ਪੀਲੇ ਅਤੇ ਲਾਲ ਰੰਗ ਦਾ ਨਿਰਮਾਣ ਕਰਦੇ ਹਨ।

ਜਦੋਂ ਹਨ੍ਹੇਰਾ ਹੋਵੇ ਤਾਂ ਤਾਪਮਾਨ ’ਚ ਵੀ ਕਮੀ ਹੋਵੇ ਤਾਂ ਗਿਰਗਿਟ ਦਾ ਰੰਗ ਪੀਲਾਪਣ ਲਏ ਹੁੰਦਾ ਹੈ ਜਦਕਿ ਤਾਪਮਾਨ ਅਤੇ ਰੋਸ਼ਨੀ ਜ਼ਿਆਦਾ ਹੋਣ ’ਤੇ ਗਿਰਗਿਟ ਦੇ ਰੰਗ ਲਾਲੀ ਹੁੰਦੀ ਹੈ। ਲੜਾਈ ’ਚ ਹਾਰ-ਜਿੱਤ ਜਾਂ ਦੂਸਰੇ ਗਿਰਗਿਟ ਨਾਲ ਸੰਪਰਕ ਦੌਰਾਨ ਇਸਦਾ ਰੰਗ ਜ਼ਿਆਦਾਤਰ ਕਾਲਾ ਦਿਖਦਾ ਹੈ ਪਰ ਜਦੋਂ ਇਹ ਕਿਸੇ ਦੁਸ਼ਮਣ ਤੋਂ ਡਰਦਾ ਹੈ ਤਾਂ ਇਸਦਾ ਰੰਗ ਪੀਲਾ ਪੈ ਜਾਂਦਾ ਹੈ


Lalita Mam

Content Editor

Related News