ਨਦੀ ''ਚ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਨੌਜਵਾਨ ਦੀ ਪਤਨੀ ਹੈ ਗਰਭਵਤੀ (ਤਸਵੀਰਾਂ)

03/29/2017 10:32:00 AM

ਅਹਿਮਦਾਬਾਦ— ਇੱਥੇ ਸੁਭਾਸ਼ ਬਰਿੱਜ ਕੋਲ ਨਦੀ ''ਚ ਪ੍ਰੇਮੀ ਜੋੜੇ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਦੋਹਾਂ ਨੂੰ ਬਾਹਰ ਕੱਢਿਆ। ਇਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਦੋਵੇਂ ਅਸਾਰਵਾ ਦੇ ਰਹਿਣ ਵਾਲੇ ਹਨ। ਨੌਜਵਾਨ ਵਿਆਹਿਆ ਅਤੇ ਲੜਕੀ ਕੁਆਰੀ ਹੈ। ਨੌਜਵਾਨ ਦੀ ਪਤਨੀ ਗਰਭਵਤੀ ਹੈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 
ਮ੍ਰਿਤਕ 20 ਸਾਲਾ ਨੌਜਵਾਨ ਰਾਹੁਲ ਕੁਮਾਰ ਪਾਟਣੀ ਅਸਾਰਵਾ ''ਚ ਰਹਿੰਦਾ ਸੀ। ਲੜਕੀ ਵੀ ਨੇੜੇ ਹੀ ਰਹਿੰਦੀ ਸੀ। ਨੌਜਵਾਨ ਵਿਆਹਿਆ ਸੀ। ਇਸ ਸਮੇਂ ਉਸ ਦੀ ਪਤਨੀ ਗਰਭਵਤੀ ਹੈ। ਮ੍ਰਿਤਕ ਲੜਕੀ ਕੁਆਰੀ ਸੀ। ਦੋਹਾਂ ਦਰਮਿਆਨ ਪਿਆਰ ਸੀ। ਦੋਵੇਂ ਇਕ ਨਹੀਂ ਹੋ ਸਕਦੇ ਸਨ, ਇਸ ਲਈ ਦੋਹਾਂ ਨੇ ਮਿਲ ਕੇ ਇਹ ਕਦਮ ਚੁੱਕਿਆ। ਦੋਹਾਂ ਨੇ ਮੌਤ ਨੂੰ ਗਲੇ ਲਾ ਲਿਆ।

 

Disha

This news is News Editor Disha