ਈ.ਡੀ. ਨੇ ਜ਼ਾਕਿਰ ਨਾਇਕ ਦੇ ਸਾਥੀ ਨੂੰ ਮੁੰਬਈ ''ਚ ਕੀਤਾ ਗ੍ਰਿਫਤਾਰ

03/22/2019 5:06:05 PM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ  ਸ਼ੁੱਕਰਵਾਰ ਨੂੰ ਵਿਵਾਦਗ੍ਰਸਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦੇ ਇਕ ਸਹਿਯੋਗੀ ਨੂੰ ਮੁੰਬਈ 'ਚ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਉਸਦੇ ਅਤੇ ਹੋਰ ਲੋਕਾਂ ਦੇ ਖਿਲਾਫ ਦਰਜ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਪੇਸ਼ੇ ਤੋਂ ਗਹਿਣੇ ਦੇ ਕਾਰੋਬਾਰੀ ਨਜਮੁਦੀਨ ਸਾਥਕ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨਜਮੁਦੀਨ ਨੂੰ ਨਾਈਕ ਦੀ ਮਦਦ ਕਰਨ ਅਤੇ ਮਨੀ ਲਾਂਡਰਿੰਗ ਵਿਚ ਉਸ ਦੀ ਸਹਾਇਤਾ ਕਰਨ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ।  ਅਧਿਕਾਰੀਆਂ ਦਾ ਦੋਸ਼ ਹੈ ਕਿ ਨਜਮੁਦੀਨ ਨੇ ਕਰੀਬ ਕਰੀਬ 50 ਕਰੋੜ ਰੁਪਏ ਦਾ ਫੰਡ ਨਾਇਕ ਨੂੰ ਭੇਜਿਆ ਜਿਸ ਨੂੰ ਬਾਅਦ ਵਿਚ ਮਨੀ ਲੰਡਰਿੰਗ ਦੇ ਤਹਿਤ ਵਰਤਿਆ ਗਿਆ।

 

ਉਨ੍ਹਾਂ ਨੇ ਕਿਹਾ ਕਿ ਨਜਮੁਦੀਨ 'ਗਲੋਬਲ ਪ੍ਰਸਾਰਨ ਕਾਰਪੋਰੇਸ਼ਨ ਐਫ.ਜੀ.ਈ. , ਐਲ.ਐਲ.ਸੀ. ' ਦਾ  ਡਾਇਰੈਕਟਰ ਵੀ ਹੈ ਜਿਹੜਾ ਨਾਇਕ ਦੇ ਪੀਸ ਟੀ.ਵੀ. ਚੈਨਲ ਦੀ ਮਾਲਕ ਕੰਪਨੀ ਹੈ। ਇਸ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News