ਦੱਖਣੀ ਅਫਰੀਕਾ ਵਿਚ ਵਾਂਟੇਡ ਗੁਪਤਾ ਭਰਾਵਾਂ ਨੂੰ ਉਤਰਾਖੰਡ ''ਚ ਦਿੱਤੀ ਗਈ Z+ ਸੁਰੱਖਿਆ

Monday, Feb 19, 2018 - 01:04 AM (IST)

ਦੇਹਰਾਦੂਨ— ਦੱਖਣੀ ਅਫਰੀਕਾ ਵਿਚ ਆਪਣੇ ਕਾਲੇ ਕਾਰਨਾਮਿਆਂ ਨਾਲ ਮਸ਼ਹੂਰ ਹੋ ਚੁਕੇ ਗੁਪਤਾ ਭਰਾਵਾਂ ਨੂੰ ਦੇਸ਼ ਦੇ ਕਈ ਰਾਜਾਂ ਦੀ ਪੁਲਸ ਭਾਲ ਰਹੀ ਹੈ। ਉਸ ਦੇ ਉਲਟ ਉਤਰਾਖੰਡ ਦੇ ਸ਼ਹਿਰ ਸਹਾਰਨਪੁਲ ਵਿਚ ਸੰਬੰਧ ਰੱਖਣ ਵਾਲੇ ਗੁਪਤਾ ਭਰਾਵਾਂ ਨੂੰ ਰਾਜ ਸਰਕਾਰ ਨੇ ਜੈੱਡ ਪਲੱਸ ਸੁਰੱਖਿਆ ਦਿੱਤੀ ਹੈ। 
PunjabKesari
ਭਾਜਪਾ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ 16 ਜੂਨ, 2017 ਨੂੰ ਉਨ੍ਹਾਂ ਨੂੰ ਜੈੱਡ ਪਲੱਸ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਗਏ ਸੀ। ਸਕੱਤਰੇਤ ਦੀ ਸਮੀਖਿਆ ਅਤੇ ਸੈਕਸ਼ਨ ਵਿਭਾਗ ਨੇ ਸਰਕਾਰ ਦੇ ਇਸ ਫੈਸਲੇ ਦੇ ਉਲਟ ਟਿੱਪਣੀ ਵੀ ਕੀਤੀ ਸੀ। ਇਸ ਦੇ ਬਾਵਜੂਦ ਵੀ ਗੁਪਤਾ ਭਰਾਵਾਂ ਨੂੰ 7 ਕਰਜ਼ਨ ਰੋਡ ਸਥਿਤ ਉਨ੍ਹਾਂ ਦੇ ਘਰ 'ਤੇ 1 ਗਾਰਡ, 2 ਕਮਾਂਡਰ, 2 ਪੀ. ਐੱਸ. ਓ ਅਤੇ 6 ਪੁਲਸ ਕਰਮੀ ਉਨ੍ਹਾਂ ਦੀ ਸੁਰੱਖਿਆ ਲਈ ਮੌਜੂਦ ਹਨ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਸਰਕਾਰ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦੇ ਚਲਦਿਆਂ ਗੁਪਤਾ ਭਰਾਵਾਂ ਨੂੰ ਫਰਾਰ ਐਲਾਨ ਕਰ ਚੁਕੀ ਹੈ। 
ਦੱਸ ਦਈਏ ਕਿ ਰਾਜ ਸਰਕਾਰ ਵਿਚ ਮੁੱਖ ਮੰਤਰੀ, ਗਵਰਨਰ ਅਤੇ ਹਾਈ ਕੋਰਟ ਦੇ ਜੱਜ ਤੋਂ ਇਲਾਵਾ ਕਾਲੇ ਕਾਰਨਾਮਿਆਂ ਤੋਂ ਮਸ਼ਹੂਰ ਗੁਪਤਾ ਭਰਾਵਾਂ ਨੂੰ ਦੇਹਰਾਦੂਰ ਸਥਿਤ ਉਨ੍ਹਾਂ ਦੇ ਘਰ ਵਿਚ ਜੈੱਡ ਪਲੱਸ ਸੁਰੱਖਿਆ ਦੇਣ ਲਈ ਰਾਜ ਸਰਕਾਰ ਦਾ ਪੁਲਸ ਪ੍ਰਸ਼ਾਸਨ ਅਤੇ ਸਕੱਤਰੇਤ ਵੀ ਤਿਆਰ ਨਹੀਂ ਸੀ।


Related News