ਰਿਜ਼ਰਵੇਸ਼ਨ ਤੋਂ ਨਾਰਾਜ਼ ਵਿਅਕਤੀ ਨੇ ਸੀ.ਐੱਮ. ਨਿਤੀਸ਼ ਕੁਮਾਰ ''ਤੇ ਸੁੱਟੀ ਚੱਪਲ

10/11/2018 6:02:06 PM

ਪਟਨਾ— ਜਦਯੂ ਦੇ ਵਿਦਿਆਰਥੀ ਸਮਾਗਮ 'ਚ ਹਿੱਸਾ ਲੈਣ ਬਾਪੂ ਸਭਾਗਾਰ ਪੁੱਜੇ ਸੀ.ਐੱਮ.ਨਿਤੀਸ਼ ਕੁਮਾਰ 'ਤੇ ਇਕ ਵਿਅਕਤੀ ਨੇ ਚੱਪਲ ਸੁੱਟ ਦਿੱਤੀ। ਇਸ ਘਟਨਾ ਨਾਲ ਮੁੱਖਮੰਤਰੀ ਦੀ ਸੁਰੱਖਿਆ 'ਚ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਚੰਦਨ ਤਿਵਾਰੀ ਨਾਂ ਦੇ ਲੜਕੇ ਨੇ ਪ੍ਰੋਗਰਾਮ ਦਾ ਉਦਘਾਟਨ ਕਰਨ ਦੇ ਬਾਅਦ ਮੰਚ 'ਤੇ ਬੈਠੇ ਮੁੱਖਮੰਤਰੀ ਵੱਲ ਚੱਪਲ ਸੁੱਟੀ। ਇਸ ਦੇ ਨਾਲ ਹੀ ਵਿਅਕਤੀ ਨੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਹੋਏ ਸੀ.ਐੱਮ. ਖਿਲਾਫ ਨਾਅਰੇਬਾਜ਼ੀ ਕੀਤੀ। ਇਸ 'ਤੇ ਜਦਯੂ ਨੇਤਾਵਾਂ ਨੇ ਵਿਅਕਤੀ ਦੀ ਕੁੱਟਮਾਰ ਕੀਤੀ, ਜਿਸ ਦੇ ਬਾਅਦ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵਿਅਕਤੀ ਨੂੰ ਗਾਂਧੀ ਮੈਦਾਨ ਥਾਣੇ 'ਚ ਲੈ ਗਈ ਹੈ। 

PunjabKesari
ਇਸ ਘਟਨਾ ਦੇ ਬਾਅਦ ਸੀ.ਐੱਮ. ਦੀ ਸੁਰੱਖਿਆ 'ਚ ਲੱਗੇ ਕਰਮੀਆਂ 'ਚ ਹੱਲਚੱਲ ਮਚ ਗਈ ਅਤੇ ਉਨ੍ਹਾਂ ਨੇ ਤੁਰੰਤ ਸੀ.ਐੱਮ. ਨੂੰ ਸੁਰੱਖਿਆ ਦੇ ਘੇਰੇ 'ਚ ਲੈ ਲਿਆ। ਸੀ.ਐੱਮ. 'ਤੇ ਚੱਪਲ ਸੁੱਟਣ ਵਾਲਾ ਵਿਅਕਤੀ ਚੰਦਨ ਔਰੰਗਾਬਾਦ ਦਾ ਰਹਿਣ ਵਾਲਾ ਹੈ ਅਤੇ ਖੁਦ ਨੂੰ ਸਵਰਨ ਸੈਨਾ ਦਾ ਮੈਂਬਰ ਦੱਸ ਰਿਹਾ ਹੈ। ਜਦਯੂ ਵਿਦਿਆਰਥੀ ਸਮਾਗਮ 'ਚ ਹਿੱਸਾ ਲੈਣ ਲਈ ਵੱਡੀ ਸੰਖਿਆ 'ਚ ਵਿਦਿਆਰਥੀ ਆਏ ਹੋਏ ਸਨ। ਇਸ ਪ੍ਰੋਗਰਾਮ 'ਚ ਨਿਤੀਸ਼ ਕੁਮਾਰ ਦੇ ਇਲਾਵਾ ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਾਰਾਇਣ ਸਿੰਘ ਦੇ ਨਾਲ ਕਈ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ।

PunjabKesari
ਪੁਲਸ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਚੰਦਨ ਮਾਨਸਿਕ ਰੂਪ ਤੋਂ ਪਰੇਸ਼ਾਨ ਦਿੱਸ ਰਿਹਾ ਹੈ। ਸੀਨੀਅਰ ਪੁਲਸ ਸੁਪਰਡੈਂਟ ਮਨੁ ਮਹਾਰਾਜ ਖੁਦ ਉਸ ਤੋਂ ਪੁੱਛਗਿਛ ਕਰ ਰਹੇ ਹਨ। ਸੁਰੇਸ਼ ਨੇ ਦੱਸਿਆ ਕਿ ਚੰਦਨ ਅਤੇ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਵਿਮਲੇਸ਼ ਸਿੰਘ ਦਾ ਇਲਾਜ ਝਾਰਖੰਡ ਦੇ ਕਾਂਕੇ ਸਥਿਤ ਮਾਨਸਿਕ ਹਸਪਤਾਲ 'ਚ ਚੱਲ ਰਿਹਾ ਹੈ। ਜਦਯੂ ਨੇ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਜਯੰਤੀ ਦੇ ਮੌਕੇ 'ਤੇ ਬਾਪੂ ਸਭਾਗਾਰ 'ਚ ਵਿਦਿਆਰਥੀ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਆਯੋਜਨ 'ਚ ਚੰਦਨ ਨੇ ਮਚ ਵੱਲ ਚੱਪਲ ਸੁੱਟੀ। ਇਸ ਤੋਂ ਪਹਿਲਾਂ ਪੁਲਸ ਚੰਦਨ ਨੂੰ ਹਿਰਾਸਤ 'ਚ ਲੈਂਦੀ ਜਦਯੂ ਵਰਕਰਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਸੀ।


Related News