ਨੌਜਵਾਨ ਨੇ ਪਹਿਲਾਂ ਵਿਆਹੁਤਾ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

11/20/2021 11:49:44 AM

ਮਊ (ਵਾਰਤਾ)- ਉੱਤਰ ਪ੍ਰਦੇਸ਼ ’ਚ ਮਊ ਜ਼ਿਲ੍ਹੇ ਦੇ ਮੁਹੰਮਦਾਬਾਦ ਗੋਹਨਾ ਕੋਤਵਾਲੀ ਖੇਤਰ ’ਚ ਇਕ ਨੌਜਵਾਨ ਨੇ ਪਿੰਡ ਦੀ ਵਿਆਹੁਤਾ ਕੁੜੀ ਦੀ ਘਰ ਦੇ ਬਾਹਰ ਬੁਲਾਉਣ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਜਾਨ ਦੇ ਦਿੱਤੀ। ਕੁੜੀ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਵਸੀਪੁਰ ਪਿੰਡ ਵਾਸੀ ਸੁਧਾਕਰ (26) ਸ਼ੁੱਕਰਵਾਰ ਰਾਤ ਪਿੰਡ ਦੇ ਬਾਹਰ ਸੀਵਾਨ ’ਚ ਘੂਰਾ ਦੇ ਘਰ ਕੋਲ ਗਿਆ। ਕੁਝ ਦੇਰ ਬਾਅਦ ਸੁਧਾਕਰ ਅਤੇ ਘੂਰਾ ਦੀ ਵਿਆਹੁਤਾ ਧੀ ਵੰਦਨਾ (24) ਦੀ ਲਾਸ਼ ਪਈ ਮਿਲੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਸੂਚਨਾ ਮਿਲਣ ’ਤੇ ਸੀ.ਓ. ਰਾਜ ਕੁਮਾਰ ਅਤੇ ਐੱਸ.ਓ. ਸ਼ੈਲੇਸ਼ ਸਿੰਘ ਪੁਲਸ ਫ਼ੋਰਸ ਨਾਲ ਪਹੁੰਚੇ ਅਤੇ ਫੋਰੈਂਸਿਕ ਟੀਮ ਨੂੰ ਬੁਲਾਇਆ। ਪੁਲਸ ਸੁਪਰਡੈਂਟ ਸੁਸ਼ੀਲ ਘੁਲੇ ਅਨੁਸਾਰ ਵੰਦਨਾ ਦੀ ਮਾਂ ਤਾਰਾ ਦੇਵੀ ਨੇ ਆਪਣੇ ਬਿਆਨ ’ਚ ਦੱਸਿਆ ਕਿ ਸੁਧਾਕਰ ਨੇ ਪਹਿਲਾਂ ਉਨ੍ਹਾਂ ਦੀ ਧੀ ਨੂੰ ਗੋਲੀ ਮਾਰ ਦਿੱਤੀ, ਜਦੋਂ ਉਸ ਦੀ ਮੌਤ ਹੋ ਗਈ ਤਾਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਵੰਦਨਾ ਕਿਸੇ ਕੰਮ ਤੋਂ ਘਰੋਂ ਬਾਹਰ ਨਿਕਲੀ ਸੀ, ਇਸ ਦੌਰਾਨ ਇਹ ਘਟਨਾ ਵਾਪਰੀ। ਐੱਸ.ਪੀ. ਨੇ ਦੱਸਿਆ ਕਿ ਘਟਨਾ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

DIsha

This news is Content Editor DIsha