ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)

09/09/2020 7:37:36 PM

ਮੱਧ ਪ੍ਰਦੇਸ਼ : ਜ਼ਿਲ੍ਹੇ ਸ਼ਹਿਡੋਲ 'ਚ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੋ ਨੌਜਵਾਨਾਂ ਵਲੋਂ ਇਕ ਘੋੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਉਕਤ ਘੋੜੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ

ਜਾਣਕਾਰੀ ਮੁਤਾਬਕ ਜ਼ਿਲ੍ਹੇ ਸ਼ਹਿਡੋਲ ਦੇ ਪਿੰਡ ਬਟੂਰਾ ਦੇ ਰਹਿਣ ਵਾਲੀ ਨਨਬਈਆ ਵਾਸੁਦੇਵ ਦੀ ਪਾਲਤੂ ਘੋੜੀ ਨੂੰ ਗੁਆਂਢ 'ਚ ਰਹਿਣ ਵਾਲੇ ਪੰਕਜ ਵਾਸੁਦੇਵ ਅਤੇ ਉਸਦੇ ਸਾਥੀ ਲੋਕਨਾਥ ਵਾਸੁਦੇਵ ਨੇ ਗੱਲ 'ਚ ਰੱਸੀ ਬੰਨ੍ਹ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਗਲੇ 'ਚ ਬੰਨ੍ਹੀ ਰੱਸੀ ਦੇ ਦਬਾਅ ਦੇ ਚੱਲਦਿਆਂ ਘੋੜੀ ਦਾ ਸਾਹ ਘੁੱਟ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਵਿਚਕਾਰ ਜਦੋਂ ਨਨਬਈਆ ਵਾਸੁਦੇਵ ਬਾਈ ਆਪਣੇ ਘਰ ਤੋਂ ਬਾਹਰ ਨਿਕਲੀ ਤਾਂ ਉਸਨੇ ਦੇਖਿਆ ਕਿ ਉਸਦੀ ਘੋੜੀ ਦੇ ਨਾਲ ਲੋਕਨਾਥ ਗਲਤ ਕੰਮ ਕਰ ਰਿਹਾ ਸੀ ਅਤੇ ਪੰਕਜ ਨੇ ਗਲੇ 'ਚ ਰੱਸੀ ਦਾ ਫੰਦਾ ਫੜਿਆ ਹੋਇਆ ਸੀ। ਨਨਬਈਆ ਵਾਸੁਦੇਵ ਦੇ ਰੋਲਾ ਪਾਇਆ ਤਾਂ ਉਕਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ : ਵਿਦੇਸ਼ੀ ਫਲ ਦੀ ਖੇਤੀ ਕਰ ਰਿਹੈ ਇਹ ਕਿਸਾਨ, ਦੁਨੀਆ ਭਰ 'ਚ ਹੈ ਸਭ ਤੋਂ ਮਹਿੰਗਾ (ਤਸਵੀਰਾਂ)

ਇਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸ਼ਿਕਾਇਤ ਦੇ ਅਧਾਰ 'ਤੇ ਦੋਵਾਂ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਇਕ ਦੋਸ਼ੀ ਫ਼ਰਾਰ ਹੈ ਅਤੇ ਦੂਜੇ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। 

Baljeet Kaur

This news is Content Editor Baljeet Kaur