20 ਸਾਲਾਂ ਇਹ ਨੌਜਵਾਨ ਅਨੋਖੇ ਤਰੀਕੇ ਨਾਲ ''ਵਾਤਾਵਰਣ ਬਚਾਓ'' ਲਈ ਦੇ ਰਿਹੈ ਸਿੱਖਿਆ

12/03/2019 1:25:18 PM

ਨਵੀਂ ਦਿੱਲੀ—ਰਾਜਧਾਨੀ ਅਤੇ ਐੱਨ.ਸੀ.ਆਰ. 'ਚ ਵੱਧਦੇ ਪ੍ਰਦੂਸ਼ਣ ਦੌਰਾਨ 20 ਸਾਲਾ ਇੱਕ ਨੌਜਵਾਨ ਲੋਕਾਂ ਨੂੰ ਵਾਤਾਵਰਣ ਬਚਾਉਣ ਦੀ ਸਿੱਖਿਆ ਦੇ ਰਿਹਾ ਹੈ। ਦਰਅਸਲ ਪੰਕਜ ਕੁਮਾਰ ਨਾਂ ਦਾ ਇਹ ਨੌਜਵਾਨ ਨੂੰ ਨੋਇਡਾ, ਦਿੱਲੀ ਅਤੇ ਗੁਰੂਗ੍ਰਾਮ ਦੇ ਨੇੜੇ ਇਲਾਕਿਆਂ 'ਚ ਆਪਣੀ ਪਿੱਠ 'ਤੇ 20 ਲਿਟਰ ਪਾਣੀ ਦਾ ਬਰਤਨ ਅਤੇ ਮਾਸਕ ਲਗਾ ਕੇ ਦੇਖਿਆ ਜਾ ਸਕਦਾ ਹੈ। ਇਸ ਬਰਤਨ 'ਚ ਇੱਕ ਪੌਦਾ ਵੀ ਹੈ। ਪੰਕਜ ਇਸ ਦੇ ਰਾਹੀਂ ਪੌਦਿਆਂ ਅਤੇ ਉਸ ਤੋਂ ਮਿਲਣ ਵਾਲੇ ਸਾਹ (ਆਕਸੀਜਨ) ਦੇ ਮਹੱਤਵ ਦੇ ਬਾਰੇ ਸੰਬੰਧੀ ਜਾਗਰੂਕ ਕਰ ਰਿਹਾ ਹੈ।

ਪੰਕਜ ਦੱਸਦਾ ਹੈ ਕਿ ਬਰਤਨ 'ਚ ਆਰਟੀਫਿਸ਼ੀਅਲ ਪੌਦਾ ਹੈ ਅਤੇ ਇਸ ਬਰਤਨ ਨਾਲ ਇੱਕ ਟਿਊਬ ਜੁੜੀ ਹੈ ਜੋ ਆਕਸੀਜਨ ਸਪਲਾਈ ਦਾ ਪ੍ਰਤੀਕ ਹੈ। ਪੰਕਜ ਲੋਕਾਂ ਨੂੰ ਦੱਸ ਰਿਹਾ ਹੈ ਕਿ ਜੇਕਰ ਸਮਾਂ ਰਹਿੰਦੇ ਵਾਤਾਵਰਣ ਬਚਾਉਣ ਲਈ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀ! ਜਦੋਂ ਹਰ ਕਿਸੇ ਨੂੰ ਆਕਸੀਜਨ ਵੀ ਖ੍ਰੀਦਣੀ ਪਵੇਗੀ। ਪੰਕਜ ਨੇ ਗਲੇ 'ਚ ਤਖਤੀ ਵੀ ਲਟਕਾ ਕੇ ਰੱਖੀ ਹੋਈ ਹੈ, ਜਿਸ 'ਤੇ ਲਿਖਿਆ ਹੋਇਆ ਹੈ, ''ਰੁੱਖ ਬਚਾਓ, ਉਨ੍ਹਾਂ ਦੀ ਰੱਖਿਆ ਕਰੋ। ਨਹੀਂ ਤਾਂ ਇਹੋ ਜਿਹਾ ਹੋਵੇਗਾ ਭਵਿੱਖ'' ਇਹ ਸੁਨੇਹਾ ਹਿੰਦੀ ਅਤੇ ਅੰਗਰੇਜੀ ਦੋਵਾਂ ਭਾਸ਼ਾਵਾਂ 'ਚ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਜਦੋਂ ਵੀ ਕਦੀਂ ਰੈੱਡ ਸਿਗਨਲ 'ਤੇ ਪਹੁੰਚਦਾ ਹਾਂ ਤਾਂ ਲੋਕ ਮੈਨੂੰ ਅਜੀਬ ਤਰੀਕੇ ਨਾਲ ਦੇਖਦੇ ਹਨ, ਕੁਝ ਬਿਨਾਂ ਦੇਖੇ ਹੀ ਲੰਘ ਜਾਂਦੇ ਹਨ ਪਰ ਮੈਨੂੰ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਪੰਕਜ ਬਿਹਾਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਹੈ ਕਿ ਮੈਂ ਇਸ ਸੰਬੰਧ 'ਚ 8 ਮਹੀਨੇ ਪਹਿਲਾਂ ਸੋਚਿਆ ਸੀ। ਜੁਲਾਈ ਤੋਂ ਮੈਂ ਇਹ ਸੰਦੇਸ਼ ਦੇ ਰਿਹਾ ਹਾਂ। ਪੰਕਜ ਬਿਜ਼ਨੈੱਸ ਆਊਟਸੋਰਸਿੰਗ ਦਾ ਕੰਮ ਕਰਦਾ ਹੈ ਅਤੇ ਪਿਤਾ ਸਬਜ਼ੀਆਂ ਵੇਚਦਾ ਹੈ।

Iqbalkaur

This news is Content Editor Iqbalkaur