ਹਸਪਤਾਲ ਦੀ ਵੱਡੀ ਲਾਪਰਵਾਹੀ; ਮਰੀਜ਼ ਨੂੰ ਚੜ੍ਹਾ ਦਿੱਤਾ ਗਲਤ ਗਰੁੱਪ ਦਾ ਖੂਨ, ਹਾਲਤ ਗੰਭੀਰ

02/22/2024 5:47:16 PM

ਜੈਪੁਰ (ਭਾਸ਼ਾ)- ਜੈਪੁਰ ਦੇ ਸਰਕਾਰੀ ਸਵਾਈ ਮਾਨ ਸਿੰਘ (ਐੱਸ.ਐੱਮ.ਐੱਸ.) ਹਸਪਤਾਲ 'ਚ ਇਕ ਨੌਜਵਾਨ ਨੂੰ ਗਲਤ ਗਰੁੱਪ ਦਾ ਖੂਨ ਚੜ੍ਹਾ ਦਿੱਤਾ ਗਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਇਕ ਵਿਸ਼ੇਸ਼ ਮੈਡੀਕਲ ਟੀਮ ਨੂੰ ਮਰੀਜ਼ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐੱਮ.ਐੱਸ.ਐੱਮ. ਹਸਪਤਾਲ ਦੇ ਸੁਪਰਡੈਂਟ ਡਾ. ਅਚੱਲ ਸ਼ਰਮਾ ਨੇ ਵੀਰਵਾਰ ਨੂੰ ਦੱਸਿਆ,''12 ਫਰਵਰੀ ਨੂੰ ਹਾਦਸੇ 'ਚ ਜ਼ਖ਼ਮੀ ਹੋਏ ਮਰੀਜ਼ ਨੂੰ ਦਾਖ਼ਲ ਕਰਵਾਇਆ ਗਿਆ ਸੀ। ਪਤਾ ਲੱਗਾ ਹੈ ਕਿ ਜਦੋਂ ਮਰੀਜ਼ ਨੂੰ ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਨੂੰ ਗਲਤ ਗਰੁੱਪ ਦਾ ਖੂਨ ਚੜ੍ਹਾ ਦਿੱਤਾ ਗਿਆ।''

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਔਰਤ ਨੂੰ ਨੌਕਰੀ ਤੋਂ ਕੱਢਣਾ ਲਿੰਗ ਭੇਦਭਾਵ, SC ਨੇ ਕੇਂਦਰ ਨੂੰ ਦਿੱਤੇ ਇਹ ਨਿਰਦੇਸ਼

ਉਨ੍ਹਾਂ ਦੱਸਿਆ ਕਿ ਮਰੀਜ਼ ਸਚਿਨ ਸ਼ਰਮਾ ਦਾ ਬਲੱਡ ਗਰੁੱਪ 'ਓ-ਪਾਜ਼ੇਟਿਵ' ਸੀ, ਜਦੋਂ ਕਿ ਉਸ ਨੂੰ 'ਏਬੀ-ਪਾਜ਼ੇਟਿਵ' ਖੂਨ ਚੜ੍ਹਾ ਦਿੱਤਾ ਗਿਆ। ਸ਼ਰਮਾ ਨੇ ਦੱਸਿਆ,''ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਕ ਮੈਡੀਕਲ ਟੀਮ ਮਰੀਜ਼ ਦੀ ਦੇਖਭਾਲ ਕਰ ਰਹੀ ਹੈ ਅਤੇ ਉਸ ਦੀ ਹਾਲਤ 'ਚ ਸੁਧਾਰ ਹੋਇਆ ਹੈ।'' ਮਾਮਲੇ ਦੇ ਜਾਣਕਾਰ ਇਕ ਅਧਿਕਾਰੀ ਨੇ ਕਿਹਾ ਕਿ ਗਲਤ ਬਲੱਡ ਗਰੁੱਪ ਚੜ੍ਹਾਉਣ ਕਾਰਨ ਮਰੀਜ਼ ਦੇ ਦੋਵੇਂ ਗੁਰਦਿਆਂ 'ਚ ਸਮੱਸਿਆ ਪੈਦਾ ਹੋ ਗਈ ਅਤੇ ਉਸ ਨੂੰ ਡਾਇਲਿਸਿਸ 'ਤੇ ਰੱਖਿਆ ਗਿਆ। ਕੋਟਪੂਤਲੀ ਸ਼ਹਿਰ 'ਚ ਹੋਏ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਸਚਿਨ ਸ਼ਰਮਾ ਨੂੰ 12 ਫਰਵਰੀ ਨੂੰ ਐੱਸ.ਐੱਮ.ਐੱਸ. ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੇ ਕਿਹਾ ਕਿ ਪੀੜਤ ਪਰਿਵਾਰ ਜਾਂ ਹਸਪਤਾਲ ਅਧਿਕਾਰੀ ਵਲੋਂ ਹੁਣ ਤੱਕ ਸਥਾਨਕ ਥਾਣੇ 'ਚ ਕੋਈ ਮਾਮਲਾ ਦਰਜ ਨਹੀਂ ਕਰਵਾਇਆ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha