200 ਕਿਲੋਮੀਟਰ ਦੌੜ ਕੇ ਲਖਨਊ ਪਹੁੰਚੀ ਨੰਨ੍ਹੀ ਐਥਲੀਟ ਕਾਜਲ ਨੂੰ CM ਯੋਗੀ ਨੇ ਕੀਤਾ ਸਨਮਾਨਤ, ਦਿੱਤੇ ਖ਼ਾਸ ਤੋਹਫ਼ੇ

04/16/2022 3:45:23 PM

ਲਖਨਊ (ਭਾਸ਼ਾ)– ਪ੍ਰਯਾਗਰਾਜ ਤੋਂ ਦੌੜ ਕੇ ਲਖਨਊ ਪਹੁੰਚੀ ਨੰਨ੍ਹੀ ਦੌੜਾਕ ਕਾਜਲ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਸਨਮਾਨਤ ਕੀਤਾ ਅਤੇ ਖ਼ਾਸ ਤੋਹਫ਼ੇ ਦਿੱਤੇ। ਕਾਜਲ ਦੇ ਪ੍ਰਯਾਗਰਾਜ ਤੋਂ ਦੌੜ ਕੇ ਲਖਨਊ ਤੱਕ ਦੇ 200 ਕਿਲੋਮੀਟਰ ਦੇ ਇਸ ਸਫ਼ਰ ਨੂੰ ਮੁੱਖ ਮੰਤਰੀ ਨੇ ਸਨਮਾਨਤ ਕਰ ਕੇ ਹੋਰ ਯਾਦਗਾਰ ਬਣਾ ਦਿੱਤਾ। ਐਥਲੀਟ ਬਣਨ ਦਾ ਸੁਫ਼ਨਾ ਰੱਖਣ ਵਾਲੀ ਕਾਜਲ ਨੂੰ ਮੁੱਖ ਮੰਤਰੀ ਤੋਂ ਦੌੜਨ ਲਈ ਬੂਟ ਅਤੇ ਟਰੈਕ ਸੂਟ, ਅਤੇ ਖੇਡ ਕਿੱਟ  ਵੀ ਤੋਹਫ਼ੇ ’ਚ ਮਿਲੇ। 

ਇਹ ਵੀ ਪੜ੍ਹੋ: ਹੌਂਸਲੇ ਅੱਗੇ ਔਕੜਾਂ ਨੇ ਟੇਕੇ ਗੋਡੇ; ਪੜ੍ਹੋ ਮਹਿਲਾ ਟਰੱਕ ਡਰਾਈਵਰ ਦੀ ਦਰਦ ਭਰੀ ਕਹਾਣੀ

ਇਕ ਸਰਕਾਰੀ ਬਿਆਨ ਮੁਤਾਬਕ ਪ੍ਰਯਾਗਰਾਜ ਦੇ ਮਾਂਡਾ ਥਾਣਾ ਖੇਤਰ ਦੇ ਲਲਿਤਪੁਰ ਪਿੰਡ ਵਾਸੀ ਨੀਰਜ ਕੁਮਾਰ ਨਿਸ਼ਾਦ ਦੀ 10 ਸਾਲਾ ਧੀ ਕਾਜਲ ਜਮਾਤ ਚੌਥੀ ਦੀ ਵਿਦਿਆਰਥਣ ਹੈ। ਕਾਜਲ ਨੇ ਪ੍ਰਯਾਗਰਾਜ ’ਚ ਇਕ ਸਥਾਨਕ ਖੇਡ ਮੁਕਾਬਲੇ ’ਚ ਹਿੱਸਾ ਲਿਆ ਸੀ ਅਤੇ ਦੌੜ ਨੂੰ ਪੂਰਾ ਕੀਤਾ ਸੀ ਪਰ ਪ੍ਰੋਗਰਾਮ ’ਚ ਉੱਚਿਤ ਸਨਮਾਨ ਨਾ ਮਿਲਣ ਕਾਰਨ ਕਾਜਲ ਕਾਫੀ ਨਿਰਾਸ਼ ਹੋ ਗਈ ਸੀ। ਇਸ ਗੱਲ ਨੂੰ ਲੈ ਕੇ ਕਾਜਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਲਈ ਕਾਜਲ 10 ਅਪ੍ਰੈਲ ਨੂੰ ਪ੍ਰਯਾਗਰਾਜ ਤੋਂ ਲਖਨਊ ਲਈ ਪੈਦਲ ਹੀ ਨਿਕਲ ਪਈ। 

ਇਹ ਵੀ ਪੜ੍ਹੋ: CM ਕੇਜਰੀਵਾਲ ਨੂੰ ਮਿਲਣ ਦਾ ਜਨੂੰਨ, 1600 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨ ਪੁੱਜਾ ਦਿੱਲੀ

ਪ੍ਰਯਾਗਰਾਜ ਤੋਂ ਲਖਨਊ ਤੱਕ ਦਾ ਕਰੀਬ 200 ਕਿਲੋਮੀਟਰ ਲੰਬਾ ਸਫ਼ਰ ਕਾਜਲ ਨੇ 15 ਅਪ੍ਰੈਲ ਨੂੰ ਪੂਰਾ ਕੀਤਾ ਅਤੇ ਸਿੱਧੇ ਮੁੱਖ ਮੰਤਰੀ ਨੂੰ ਮਿਲਣ 5 ਕਾਲੀਦਾਸ ਮਾਰਗ ’ਤੇ ਪਹੁੰਚੀ। ਕਾਜਲ ਦੀ ਇਸ ਲਗਨ ਅਤੇ ਸਮਰਪਣ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਸਨਮਾਨਤ ਕੀਤਾ ਅਤੇ ਨਾਲ ਹੀ ਨਾਲ ਉਸ ਨੂੰ ਅੱਗੇ ਵੀ ਇਸ ਤਰ੍ਹਾਂ ਦੌੜ ’ਚ ਇਕ ਨਵਾਂ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹੋਏ ਬੂਟ, ਟਰੈਕ ਸੂਟ, ਅਤੇ ਖੇਡ ਕਿੱਟ ਵੀ ਤੋਹਫ਼ੇ ਵਜੋਂ ਦਿੱਤੀ। ਇਸ ਤੋਹਫ਼ੇ ਲਈ ਕਾਜਲ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬਾਬੂ ਬਨਾਰਸੀ ਦਾਸ ਖੇਡ ਅਕਾਦਮੀ ਨੇ ਕਾਜਲ ਦੇ ਹੁਨਰ ਦਾ ਸਨਮਾਨ ਕਰਦੇ ਹੋਏ ਉਸ ਦੀ ਅੱਗੇ ਦੀ ਤਿਆਰੀ ਲਈ ਜ਼ਿੰਦਗੀ ਭਰ ਖੇਡ ਕਿੱਟ ਅਤੇ ਬੂਟ ਦੇਣ ਦੀ ਜ਼ਿੰਮੇਵਾਰੀ ਲਈ ਹੈ।

ਇਹ ਵੀ ਪੜ੍ਹੋ: ਪ੍ਰਯਾਗਰਾਜ ਤੋਂ ਦੌੜ ਕੇ 7 ਦਿਨਾਂ 'ਚ CM ਯੋਗੀ ਦੇ ਘਰ ਤੱਕ ਪਹੁੰਚੇਗੀ 10 ਸਾਲਾ ਕਾਜਲ, ਜਾਣੋ ਪੂਰਾ ਮਾਮਲਾ

Tanu

This news is Content Editor Tanu