ਟਰੇਨ ਸਫਰ ਦੌਰਾਨ ਤੁਹਾਨੂੰ ਮਿਲੇਗਾ 'ਵਰਤ ਦਾ ਖਾਣਾ'

10/01/2019 8:47:49 PM

ਨਵੀਂ ਦਿੱਲੀ— ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਨੇ ਇਸ ਨਵਰਾਤਰੀ 'ਚ ਵਰਤ ਰੱਖਣ ਵਾਲੇ ਯਾਤਰੀਆਂ ਲਈ ਈ-ਕੈਟਰਿੰਗ ਦੇ ਜ਼ਰੀਏ 'ਵਰਤ ਦਾ ਖਾਣਾ' ਦੀ ਪੇਸ਼ਕਸ਼ ਕੀਤੀ ਹੈ। ਨਿਗਮ ਨੇ ਮੰਗਲਵਾਰ ਨੂੰ ਦੱਸਿਆ ਕਿ ਚੋਣਵੇ ਸਟੇਸ਼ਨਾਂ 'ਤੇ ਈ-ਕੈਟਰਿੰਗ ਦੇ ਜ਼ਰੀਏ ਯਾਤਰੀ ਵਰਤ ਦਾ ਖਾਣਾ ਮੰਗਵਾ ਸਕਣਗੇ। ਇਸ 'ਚ ਉਨ੍ਹਾਂ ਨੂੰ ਸਾਬੂਦਾਨੇ ਦੀ ਖਿਚੜੀ, ਸੁੱਕਾ ਮਖਾਣਾ, ਸਾਬੂਦਾਨਾ, ਕਾਲੇ ਨਮਕ ਵਾਲੀ ਨਮਕੀਨ ਮੁੰਗਫਲੀ, ਆਲੂ ਦੀ ਟਿੱਕੀ, ਨਵਰਾਤਰੀ ਥਾਲੀ, ਜ਼ੀਰਾ ਆਲੂ, ਫਰੈਂਚ ਫਰਾਈ, ਸਾਬੂਦਾਨਾ ਵੜਾ, ਫਲਹਾਰੀ ੁਚੁੜਾ, ਫਲਹਾਰੀ ਥਾਲੀ, ਮਲਾਈ ਬਰਫੀ, ਰਸਮਲਾਈ, ਮਿਲਕ ਕੇਕ, ਸਾਦੀ ਬਰਫੀ, ਲੱਸੀ ਤੇ ਦਹੀ ਵਰਗੀਆਂ ਚੀਜ਼ਾਂ ਉਪਲਬੱਧ ਹੋਣਗੀਆਂ। ਆਈ.ਆਰ.ਸੀ.ਟੀ.ਸੀ. ਨੇ ਦੱਸਿਆ ਕਿ ਵਰਤ ਲਈ ਵਿਸ਼ੇਸ਼ ਖਾਣੇ ਦਾ ਪ੍ਰਬੰਧ ਚੋਣਵੇ ਕੁਝ ਖਾਸ ਸਟੇਸ਼ਨਾਂ 'ਤੇ ਹੀ ਹੋਵੇਗਾ। ਖਾਣਾ ਨਿਗਮ ਦੀ ਵੈਬਸਾਈਟ ਜਾਂ 'ਫੂਡ ਆਨ ਟਰੈਕ' ਐਪ ਦੇ ਜ਼ਰੀਏ ਵੀ ਬੁੱਕ ਕਰਵਾਇਆ ਜਾ ਸਕੇਗਾ। ਕਾਨਪੁਰ ਸੈਂਟਰਲ, ਜਬਲਪੁਰ, ਰਤਲਾਮ, ਜੈਪੁਰ, ਬੀਨਾ, ਪਟਨਾ, ਰਾਜੇਂਦਰ ਨਗਰ ਹਜ਼ਰਤ ਨਿਜ਼ਾਮੁਦੀਨ, ਅੰਬਾਲਾ ਕੈਂਟ, ਝਾਂਸੀ, ਔਰੰਗਾਬਾਦ, ਅਕੋਲਾ, ਇਟਾਰਸੀ, ਵਸਈ ਰੋਡ, ਵਾਪੀ, ਕਲਿਆਣ ਬੋਰਿਵਲੀ, ਦੁਰਗ, ਦੌਂੜ, ਗਵਾਲੀਅਰ, ਮਥੁਰਾ, ਨਾਗਪੁਰ, ਭੋਪਾਲ, ਉਜੈਨ ਅਤੇ ਅਹਿਮਦਨਗਰ ਸਟੇਸ਼ਨਾਂ 'ਤੇ 'ਵਰਤ ਦਾ ਖਾਣਾ' ਮੁਹੱਈਆ ਹੋਵੇਗਾ। ਪਹਿਲਾਂ ਤੋਂ ਐਪ ਜਾਂ ਵੈਬਸਾਈਟ ਤੋਂ ਬੁੱਕ ਕਰਵਾਉਣ ਤੋਂ ਬਾਅਦ ਟਰੇਨ ਦੇ ਇਨ੍ਹਾਂ ਸਟੇਸ਼ਨਾਂ 'ਤੇ ਪਹੁੰਚਦੇ ਹੀ ਯਾਤਰੀਆਂ ਨੂੰ ਖਾਣੇ ਦੀ ਡਿਲਿਵਰੀ ਕਰ ਦਿੱਤੀ ਜਾਵੇਗੀ। ਬੁੱਕਿੰਗ ਕਰੀਬ 2 ਘੰਟੇ ਪਹਿਲਾਂ ਕਰਨੀ ਹੋਵੇਗੀ। ਖਾਣਾ ਬੁੱਕ ਕਰਵਾਉਣ ਲਈ ਪੀ.ਐੱਨ.ਆਰ. ਦੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ।

Inder Prajapati

This news is Content Editor Inder Prajapati