ਯੂ. ਪੀ. ਭਾਜਪਾ ਪ੍ਰਧਾਨ ਦੇ ਬੋਲ, ''ਮੈਂ ਟੋਲ ਫ੍ਰੀ ਹਾਂ''

09/18/2017 8:55:21 AM

ਆਗਰਾ - ਸ਼ਨੀਵਾਰ ਨੂੰ ਤਾਜ ਨਗਰੀ ਆਗਰਾ ਪਹੁੰਚੇ ਯੂ. ਪੀ. ਭਾਜਪਾ ਦੇ ਨਵਨਿਯੁਕਤ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੇ ਰੋਡ ਸ਼ੋਅ 'ਚ ਤਾਕਤ ਦਿਖਾਈ ਪਰ ਇਸ ਦੌਰਾਨ ਉਨ੍ਹਾਂ ਨੇ ਟੋਲ ਟੈਕਸ ਨਹੀਂ ਦਿੱਤਾ। ਇਕ ਨਿਊਜ਼ ਏਜੰਸੀ ਨੇ ਉਨ੍ਹਾਂ ਦਾ ਇਕ ਵੀਡੀਓ ਜਾਰੀ ਕੀਤਾ ਹੈ ਜਿਸ 'ਚ ਪੱਤਰਕਾਰ ਕੋਲੋਂ ਪੁੱਛੇ ਗਏ ਸਵਾਲ 'ਤੇ ਮਹਿੰਦਰ ਨਾਥ ਪਾਂਡੇ ਨੇ ਕਿਹਾ, ''ਮੈਂ ਸੰਸਦ ਮੈਂਬਰ ਹਾਂ ਅਤੇ ਟੋਲ ਫ੍ਰੀ ਹਾਂ।'' ਦਰਅਸਲ ਸੂਬਾ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਮਹਿੰਦਰਨਾਥ ਪਾਂਡੇ ਆਗਰਾ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਕਾਫਿਲੇ ਦੀ ਕਿਸੇ ਗੱਡੀ ਨੇ ਟੋਲ ਟੈਕਸ ਨਾ ਦਿੱਤਾ। 
ਵੀਡੀਓ 'ਚ ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਟੋਲ ਕਿਉਂ ਨਹੀਂ ਦਿੱਤਾ? ਇਸ 'ਤੇ ਪਹਿਲਾਂ ਸੂਬਾ ਪ੍ਰਧਾਨ ਨੇ ਨਕਾਰਦੇ ਹੋਏ ਕਿਹਾ, ''ਤੁਹਾਡੇ ਕੋਲ ਹੋਰ ਕੋਈ ਸਵਾਲ ਹੈ? ਫਿਰ ਉਨ੍ਹਾਂ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਹਾਂ  ਅਤੇ ਟੋਲ ਫ੍ਰੀ ਹਾਂ।''