ਟਰੰਪ ਦੇ ਰੋਡ ਸ਼ੋਅ 'ਚ ਸ਼ਾਮਲ ਹੋਣ ਲਈ ਤੁਹਾਨੂੰ ਦੇਣਾ ਹੋਵੇਗਾ ਆਧਾਰ ਕਾਰਡ

02/18/2020 1:11:38 AM

ਵਾਸ਼ਿੰਗਟਨ-ਨਵੀਂ ਦਿੱਲੀ -- 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਆ ਰਹੇ ਹਨ। ਏਅਰਪੋਰਟ ਤੋਂ ਗਾਂਧੀ ਆਸ਼ਰਮ ਤੱਕ ਉਨ੍ਹਾਂ ਦਾ ਰੋਡ ਸ਼ੋਅ ਹੋਵੇਗਾ। ਇਸ ਰੋਡ ਸ਼ੋਅ ਵਿਚ ਲੋਕ ਸ਼ਾਮਲ ਹੋਣਗੇ ਜਾਂ ਰਸਤੇ ਵਿਚ ਖਡ਼੍ਹੇ ਹੋਣਗੇ, ਉਨ੍ਹਾਂ ਨੂੰ ਪੁਲਸ ਵੱਲੋਂ ਬਣਾਏ ਗਏ ਕਾਰਡ ਨੂੰ ਗਲੇ 'ਤੇ ਲਟਕਾਉਣਾ ਹੋਵੇਗਾ।

ਸੁਭਾਸ਼ ਬਿ੍ਰਜ਼ ਕਲੈਕਟਰ ਆਫਿਸ ਦੇ ਸਾਹਮਣੇ ਸਥਿਤ ਸੋਸਾਇਟੀ ਵਿਚ ਪੁਲਸ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਮੁਤਾਬਕ 24 ਫਰਵਰੀ ਨੂੰ ਦੋਹਾਂ ਨੇਤਾਵਾਂ ਦੇ ਰੋਡ ਸ਼ੋਅ ਵਿਚ ਜੋ ਲੋਕ ਖਡ਼੍ਹੇ ਰਹਿਣਾ ਚਾਹੁੰਦੇ ਹਨ, ਉਹ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਮੋਬਾਇਲ ਨੰਬਰ ਪੁਲਸ ਨੂੰ ਦੇਣਾ ਹੋਵੇਗਾ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਵੱਲੋਂ ਇਕ ਆਈ ਕਾਰਡ ਜਾਰੀ ਕੀਤਾ ਜਾਵੇਗਾ। ਲੋਕਾਂ ਨੂੰ ਇਹ ਕਾਰਡ ਆਪਣੇ ਗਲੇ 'ਤੇ ਲਟਕਾਉਣਾ ਹੋਵੇਗਾ, ਉਦੋਂ ਉਹ ਰੋਡ ਸ਼ੋਅ ਵਿਚ ਸ਼ਾਮਲ ਹੋ ਪਾਉਣਗੇ। ਇਸ ਤੋਂ ਇਲਾਵਾ 24 ਫਰਵਰੀ ਨੂੰ ਬਾਹਰ ਦਾ ਕੋਈ ਵੀ ਵਿਅਕਤੀ ਆਪਣੇ ਟੂ-ਵ੍ਹੀਲਰ ਅਤੇ ਫੋਰ-ਵ੍ਹੀਲਰ ਨੂੰ ਸੋਸਾਇਟੀ ਵਿਚ ਪਾਰਕ ਨਹੀਂ ਕਰੇਗਾ।

ਕੀ ਲਿੱਖਿਆ ਹੈ ਸੋਸਾਇਟੀ ਦੇ ਨੋਟਿਸ ਬੋਰਡ 'ਤੇ
ਸੋਸਾਇਟੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 24,25,26 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਦਾ ਰੋਡ ਸ਼ੋਅ ਹੋਵੇਗਾ। ਉਨ੍ਹਾਂ ਦੇ ਸਵਾਗਤ ਲਈ ਜਿਹਡ਼ੇ ਭੈਣ-ਭਰਾ ਰੋਡ ਸ਼ੋਅ ਦੇਖਣਾ ਚਾਹੁੰਦੇ ਹਨ, ਉਹ ਸੋਸਾਇਟੀ ਦੇ ਦਫਤਰ ਵਿਚ 18 ਫਰਵਰੀ ਤੱਕ ਦਫਤਰ ਸਮੇਂ 'ਤੇ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਮੋਬਾਇਲ ਨੰਬਰ ਦੇ ਦੇਣ। ਇਹ ਜਾਣਕਾਰੀ ਪੁਲਸ ਕਮਿਸ਼ਨਰ ਦੇ ਆਦੇਸ਼ ਤੋਂ ਜਾਰੀ ਕੀਤੀ ਗਈ ਹੈ। ਪੁਲਸ ਕਮਿਸ਼ਨਰ ਵੱਲੋਂ ਜਿਹਡ਼ੇ ਆਈ ਕਾਰਡ ਦਿੱਤੇ ਜਾਣਗੇ, ਉਹੀ ਵਿਅਕਤੀ ਸੋਸਾਇਟੀ ਦੇ ਬਾਹਰ ਸਵਾਗਤ ਵਿਚ ਖਡ਼੍ਹੇ ਰਹਿਣਗੇ। ਤਰੀਕ 24 ਤੋਂ 26 ਫਰਵਰੀ ਨੂੰ ਕੋਈ ਵੀ ਵਿਅਕਤੀ ਆਪਣਾ ਟੂ ਜਾਂ ਫੋਰ ਵ੍ਹੀਲਰ ਸੋਸਾਇਟੀ ਅੰਦਰ ਪਾਰਕ ਨਹੀਂ ਕਰ ਸਕਦਾ। ਬਾਹਰੀ ਵਿਅਕਤੀ ਦੇ ਵਾਹਨ ਜੇਕਰ ਪਾਰਕਿੰਗ ਵਿਚ ਖਡ਼੍ਹੇ ਪਾਏ ਗਏ ਤਾਂ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇਗੀ।

Khushdeep Jassi

This news is Content Editor Khushdeep Jassi