ਯੋਗੀ ਸਰਕਾਰ ਦਾ ਵੱਡਾ ਫੈਸਲਾ, ਹੁਣ 60 ਦੇ ਪਾਰ ਦੀਆਂ ਔਰਤ ਨੂੰ ਵੀ ਮਿਲੇਗੀ ਵਿਧਵਾ ਪੈਂਸ਼ਨ

06/19/2017 5:13:38 PM

ਲਖਨਊ— ਯੂ.ਪੀ ਦੇ ਮਹਿਲਾ ਕਲਿਆਣ ਵਿਭਾਗ ਨੇ ਵਿਧਵਾ ਪੈਂਸ਼ਨ ਯੋਜਨਾ 'ਚ ਵੱਡਾ ਬਦਲਾਅ ਕਰਦੇ ਹੋਏ 60 ਸਾਲ ਦੀ ਉਮਰ ਦੀ ਲਿਸਟ ਖਤਮ ਕਰ ਦਿੱਤੀ ਹੈ। ਹੁਣ ਤੱਕ 60 ਸਾਲ ਦੀ ਉਮਰ ਤੱਕ ਹੀ ਵਿਧਵਾ ਪੈਂਸ਼ਨ ਮਿਲਦੀ ਸੀ, ਪਰ ਹੁਣ ਇਹ ਸੀਮਾ ਖਤਮ ਕਰ ਦਿੱਤੀ ਗਈ ਹੈ। ਇਸ ਦੇ ਇਲਾਵਾ ਹੁਣ ਤੱਕ ਸ਼ਹਿਰੀ ਖੇਤਰ 'ਚ 56 ਹਜ਼ਾਰ ਅਤੇ ਪਿੰਡ ਇਲਾਕਿਆਂ 'ਚ 46 ਹਜ਼ਾਰ ਸਲਾਨਾ ਇਨਕਮ ਵਾਲਿਆਂ ਨੂੰ ਵੀ ਇਹ ਵਿਧਵਾ ਪੈਂਸ਼ਨ ਮਿਲਦੀ ਸੀ। ਇਸ ਲਿਸਟ ਨੂੰ ਵਧਾ ਕੇ 2 ਲੱਖ ਸਲਾਨਾ ਕਰ ਦਿੱਤਾ ਗਿਆ ਹੈ।
ਯੂ.ਪੀ. ਮਹਿਲਾ ਕਲਿਆਣ ਵਿਭਾਗ ਦੇ ਡਾਇਰੈਕਟਰ ਰਾਮ ਕੇਵਲ ਨੇ ਦੱਸਿਆ ਕਿ ਹੁਣ ਇੰਨੀ ਮੰਹਿਗਾਈ 'ਚ ਕੋਈ ਆਪਣਾ ਘਰ 56 ਹਜ਼ਾਰ ਸਲਾਨਾ 'ਚ ਨਹੀਂ ਚਲਾ ਸਕਦਾ ਹੈ। ਇਸ ਦਾ ਰੀਵਿਊ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇਸ ਇਨਕਮ ਨਾਲ ਉਪਰ ਵਾਲਿਆਂ ਨੂੰ ਵੀ ਵਿਧਵਾ ਪੈਂਸ਼ਨ ਦੀ ਦਰਕਾਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਤਹਿਤ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ 'ਚ ਵਿਧਵਾਂ ਦੀ ਉਮਦ ਦੀ ਮਿਆਦ ਨੂੰ ਖਤਮ ਕਰ ਦਿੱਤਾ ਗਿਆ ਹੈ।
ਯੋਗੀ ਸਰਕਾਰ ਅਜੇ ਫਿਲਹਾਲ ਵਿਧਵਾਂ ਨੂੰ 500 ਰੁਪਏ ਮਹੀਨਾ ਹੀ ਪੈਂਸ਼ਨ ਦੇਵੇਗੀ। ਡਾਇਰੈਕਟਰ ਰਾਮ ਕੇਵਲ ਨੇ ਦੱਸਿਆ ਕਿ ਵਿਧਵਾ ਪੈਂਸ਼ਨ ਦਾ ਟੀਚਾ 17 ਲੱਖ ਤੋਂ ਵਧਾ ਕੇ 23.50 ਲੱਖ ਕਰ ਦਿੱਤਾ ਗਿਆ ਹੈ। ਨਾਲ ਹੀ ਇਸ ਟੀਚੇ ਦੇ ਮੁਤਾਬਕ ਜ਼ਿਲੇ 'ਚ ਫਾਰਮ ਭਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਨਾਲ ਹੀ ਇਹ ਵੀ ਆਦੇਸ਼ ਦਿੱਤਾ ਗਿਆ ਹੈ ਕਿ ਤਿੰਨ-ਤਿੰਨ ਮਹੀਨੇ ਦੀ ਪੈਂਸ਼ਨ ਇਕੱਠੀ ਦਿੱਤੀ ਜਾਵੇਗੀ। ਨਾਲ ਹੀ ਪੂਰੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾਵੇਗਾ ਅਤੇ ਇਸ ਦੇ ਆਧਾਰ 'ਤੇ ਲਿੰਕ ਕੀਤਾ ਜਾਵੇਗਾ।