ਓਵੈਸੀ ਦੇ ਗੜ੍ਹ 'ਚ ਗਰਜੇ ਯੋਗੀ, ਹੈਦਰਾਬਾਦ ਨੂੰ ਭਾਗਿਅਨਗਰ ਬਣਾਉਣ ਲਈ ਆਇਆ ਹਾਂ

11/28/2020 7:59:31 PM

ਨਵੀਂ ਦਿੱਲੀ - ਹੈਦਰਾਬਾਦ 'ਚ ਹੋਣ ਵਾਲੀਆਂ ਨਾਗਰਿਕ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਦੇ ਹੈਦਰਾਬਾਦ ਦੌਰੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਵੀ ਸੂਬੇ ਦੇ ਮਲਕਾਜਗੀਰੀ 'ਚ ਰੋਡ ਸ਼ੋਅ ਕੀਤਾ। ਯੋਗੀ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ''ਸਾਨੂੰ ਸਾਰਿਆਂ ਨੂੰ ਇਹ ਤੈਅ ਕਰਨਾ ਹੈ ਕਿ ਇੱਕ ਪਰਵਾਰ ਅਤੇ ਮਿੱਤਰ ਮੰਡਲੀ ਨੂੰ ਲੁੱਟ ਦੀ ਆਜ਼ਾਦੀ ਦੇਣੀ ਹੈ ਜਾਂ ਫਿਰ ਹੈਦਰਾਬਾਦ ਨੂੰ ਭਾਗਿਅਨਗਰ ਬਣਾ ਕੇ ਵਿਕਾਸ ਦੀ ਨਵੀਂ ਬੁਲੰਦੀਆਂ 'ਤੇ ਲੈ ਜਾਣਾ ਹੈ। ਦੋਸਤੋਂ ਇਹ ਤੁਹਾਨੂੰ ਤੈਅ ਕਰਨਾ ਹੈ।''
ਮਾਸਕ ਨਾ ਪਾਉਣ ਵਾਲਿਆਂ ਦੀ ਕੋਵਿਡ ਸੈਂਟਰ 'ਚ ਲਗਾਈ ਜਾਵੇ ਡਿਊਟੀ, ਹਾਈ ਕੋਰਟ ਦਾ ਹੁਕਮ

ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇੱਥੇ ਦੀ ਸਰਕਾਰ ਇੱਕ ਪਾਸੇ ਜਨਤਾ ਨਾਲ ਲੁੱਟ ਰਹੀ ਹੋ ਤਾਂ ਉਥੇ ਹੀ, AIMIM ਦੀਆਂ ਗੱਲਾਂ 'ਚ ਆ ਕੇ ਬੀਜੇਪੀ ਕਰਮਚਾਰੀਆਂ ਦਾ ਉਤਪੀੜਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਨਵੀਂ ਲੜਾਈ ਲੜਨ ਲਈ ਤੁਸੀਂ ਲੋਕਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਭਗਵਾਨ ਸ਼੍ਰੀ ਰਾਮ ਦੀ ਧਰਤੀ ਤੋਂ ਮੈਂ ਖੁਦ ਇੱਥੇ ਆਇਆ ਹਾਂ।

ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਦੇ ਦੌਰੇ ਤੋਂ ਬਾਅਦ ਸ਼ਨੀਵਾਰ ਨੂੰ ਯੋਗੀ ਆਦਿਤਿਅਨਾਥ ਚੋਣ ਪ੍ਰਚਾਰ ਲਈ ਪੁੱਜੇ ਹਨ। ਸੂਬੇ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਦੌਰਾ ਹੋਣਾ ਹੈ। ਬੀਜੇਪੀ ਪੂਰੀ ਤਾਕਤ ਨਾਲ ਨਾਗਰਿਕ ਚੋਣਾਂ 'ਚ ਮੈਦਾਨ 'ਚ ਉਤਰੀ ਹੈ। 150 ਸੀਟਾਂ ਵਾਲੇ ਗ੍ਰੇਟਰ ਹੈਦਰਾਬਾਦ ਮਿਉਨੀਸਿਪਲ ਕਾਰਪੋਰੇਸ਼ਨ ਲਈ ਬੀਜੇਪੀ ਨੇ ਪੂਰੀ ਤਾਕਤ ਲਗਾ ਰੱਖੀ ਹੈ, ਉੱਥੇ ਪਹਿਲਾਂ ਤੋਂ ਹੀ ਤੇਜਸਵੀ ਸੂਰਿਆ ਪ੍ਰਚਾਰ ਦੀ ਕਮਾਨ ਸੰਭਾਲੇ ਹੋਏ ਹਨ।

ਸੀ.ਐੱਮ. ਯੋਗੀ ਦੇ ਦੌਰੇ ਤੋਂ ਪਹਿਲਾਂ AIMIM ਦੇ ਪ੍ਰਮੁੱਖ ਅਸਦੁਦੀਨ ਓਵੈਸੀ ਅਤੇ ਉਨ੍ਹਾਂ ਦੇ ਛੋਟੇ ਭਰਾ ਅਕਬਰੁਦੀਨ ਓਵੈਸੀ ਨੇ ਵੀ ਭਾਜਪਾ 'ਤੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਸੀ, ਓਵੈਸੀ ਨੇ ਕਿਹਾ ਕਿ ਜੇਕਰ ਬੀਜੇਪੀ ਸਰਜਿਕਲ ਸਟਰਾਈਕ ਕਰੇਗੀ ਤਾਂ ਇੱਕ ਦਸੰਬਰ ਨੂੰ ਵੋਟਰ ਡੈਮੋਕ੍ਰੇਟਿਕ ਸਟਰਾਈਕ ਕਰਨਗੇ। ਉਥੇ ਹੀ, ਅਕਬਰੁਦੀਨ ਓਵੈਸੀ ਨੇ ਕਿਹਾ ਕਿ ਨਾ ਯੋਗੀ ਤੋਂ ਡਰਾਂਗੇ ਨਾ ਚਾਹ ਵਾਲੇ ਤੋਂ, ਜਿੰਨਾ ਇਸ ਮੁਲਕ 'ਤੇ ਮੋਦੀ ਦਾ ਹੱਕ ਹੈ, ਓਨਾ ਹੀ ਅਕਬਰੁਦੀਨ ਦਾ ਹੱਕ ਹੈ।

Inder Prajapati

This news is Content Editor Inder Prajapati