ਆਜ਼ਾਦੀ ਦਿਹਾੜੇ ਦੀ ਸੀ.ਐੱਮ.ਯੋਗੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

08/15/2018 10:41:43 AM

ਲਖਨਊ—ਸੁਤੰਤਰਤਾ ਦਿਵਸ ਦੇ ਮੌਕੇ 'ਤੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਰਾਜਧਾਨੀ ਲਖਨਊ 'ਚ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਰਾਜ ਹੈ ਜੋ ਦੇਸ਼ ਦੇ ਸੁਤੰਤਰਤਾ ਅੰਦੋਲਨ 'ਚ ਮੁੱਖ ਰਿਹਾ ਹੈ। ਪ੍ਰਦੇਸ਼ ਦੇ ਨੌਜਵਾਨ ਆਪਣੇ ਸੰਕਲਪ ਨੂੰ ਪਹਿਚਾਣਨ।
ਯੋਗੀ ਨੇ ਕਿਹਾ ਕਿ ਦੇਸ਼ ਨੇ 71 ਸਾਲ 'ਚ ਬਹੁਤ ਕੁਝ ਸਿੱਖਿਆ ਹੈ। ਅਜੇ ਵੀ ਬਹੁਤ ਕੁਝ ਕਰਨਾ ਬਾਕੀ ਰਹਿ ਗਿਆ ਹੈ। ਆਜ਼ਾਦੀ ਦੇ ਇੰਨੇ ਸਾਲਾਂ 'ਚ ਅਸੀਂ ਕਈ ਵੱਡੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਦੇਸ਼ ਦਾ ਅਤੀਤ ਵੀ ਵਧੀਆ ਰਿਹਾ ਹੈ। ਮੁੱਖਮੰਤਰੀ ਨੇ ਕਿਹਾ ਕਿ ਸੁਤੰਤਰਤਾ ਦਿਵਸ ਦਾ ਅਰਥ ਵਿਅਕਤੀਗਤ ਸੁਤੰਤਰਤਾ ਨਹੀਂ ਸਗੋਂ ਸੁਤੰਤਰਤਾ ਦੇ ਸਾਰ ਨੂੰ ਸਮਝਣਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਿਊ ਇੰਡੀਆ ਦੇ ਸਪਨੇ ਨੂੰ ਸਾਕਾਰ ਕਰਨਾ ਹੈ। ਉੱਤਰ ਪ੍ਰਦੇਸ਼ ਆਪਣੀ ਭੂਮਿਕਾ ਨੂੰ ਫਿਰ ਤੋਂ ਪਹਿਚਾਣਨ।150ਵੀਂ ਜਯੰਤੀ 'ਤੇ ਯੂ.ਪੀ.ਹਰ ਤਰ੍ਹਾਂ ਨਾਲ ਟਾਇਲਟ ਮੁਕਤ ਹੋਵੇਗਾ।


Related News