ਅੰਬੇਡਕਰ ਮਹਾਸਭਾ ਨੇ ਸੀ.ਐੈੱਮ. ਯੋਗੀ ਨੂੰ ਦਲਿਤ ਸਨਮਾਨ ਨਾਲ ਨਵਾਜਿਆ

04/14/2018 1:14:25 PM

ਲਖਨਊ— ਡਾ. ਅੰਬੇਡਕਰ ਜਯੰਤੀ ਦੇ ਹਮੇਸ਼ਾ ਮੌਕੇ 'ਤੇ ਦਲਿਤ ਮਹਾਸਭਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਯੋਗੀ ਨੂੰ ਦਲਿਤ ਸਨਮਾਨ ਨਾਲ ਸਨਮਾਨਤ ਕੀਤਾ। ਰਾਜਧਾਨੀ ਲਖਨਊ ਸਥਿਤ ਅੰਬੇਡਕਰ ਮਹਾਸਭਾ ਪਰਿਸਰ 'ਚ ਸ਼ਨੀਵਾਰ ਨੂੰ ਡਾ. ਅੰਬੇਡਕਰ ਜਯੰਤੀ ਦਾ ਆਯੋਜਨ ਕੀਤਾ ਗਿਆ।


ਪ੍ਰੋਗਰਾਮ 'ਚ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸੀ.ਐੈੱਮ. ਯੋਗੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਭਰੇ ਜੀਵਣ ਅਤੇ ਉਪਲੱਬਧੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਕਿੰਨਾ-ਕਿੰਨਾ ਹਾਲਾਤਾਂ 'ਚ ਜੀਵਨ 'ਤੇ ਉੱਚ ਸਿੱਖਿਆ ਹਾਸਿਲ ਕੀਤੀ ਅਤੇ ਗਰੀਬ ਲੋਕਾਂ ਦੀ ਭਲਾਈ ਸੰਘਰਸ਼ ਕੀਤਾ ਇਹ ਇਕ ਜ਼ਿਕਰਯੋਗ ਹੈ।
ਇਸ ਨਾਲ ਹੀ 2 ਅਪ੍ਰੈਲ ਦਲਿਤ ਸੰਗਠਨਾ ਵੱਲੋਂ ਭਾਰਤ ਬੰਦ ਦੌਰਾਨ ਹੋਈ ਹਿੰਸਾ 'ਤੇ ਕਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਅੱਗ ਦੀ ਘਟਨਾਵਾਂ ਅਤੇ ਹਿੰਸਾ 'ਚ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਹੀਂ ਜਾਵੇਗਾ
ਨਿਰਦੋਸ਼ ਲੋਕਾਂ 'ਤੇ ਕਾਰਵਾਈ ਦੇ ਦੋਸ਼ 'ਤੇ ਸੀ.ਐੈੱਮ. ਯੋਗੀ ਨੇ ਕਿਹਾ ਹੈ ਕਿ ਕਿਸੇ ਨਿਰਦੋਸ਼ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਸ਼ਾਸ਼ਨ ਵੱਲੋਂ ਅੰਦੋਲਨਕਾਰੀਆਂ 'ਤੇ ਕਾਰਵਾਈ ਦਾ ਦੋਸ਼ ਲਗਾਇਆ ਸੀ।