ਹਾਥਰਸ ਮਾਮਲੇ 'ਚ ਯੋਗੀ ਸਰਕਾਰ ਦੀ ਵੱਡੀ ਕਾਰਵਾਈ, ਐੱਸ.ਪੀ. ਅਤੇ ਡੀ.ਐੱਸ.ਪੀ. ਮੁਅੱਤਲ

10/02/2020 9:09:12 PM

ਨਵੀਂ ਦਿੱਲੀ - ਹਾਥਰਸ ਗੈਂਗਰੇਪ ਮਾਮਲੇ 'ਚ ਲਾਪਰਵਾਹੀ ਬਰਤਣ ਦੇ ਦੋਸ਼ 'ਚ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਵੱਡੀ ਕਾਰਵਾਈ ਕਰਦੇ ਹੋਏ ਹਾਥਰਸ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਇੰਸਪੈਕਟਰ ਸਮੇਤ ਕਈ ਪੁਲਸਕਰਮੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਉਥੇ ਹੀ, ਇਸ ਮਾਮਲੇ 'ਚ ਲਾਪਰਵਾਹੀ ਬਰਤਣ ਦੇ ਦੋਸ਼ 'ਚ ਸਾਰੇ ਅਧਿਕਾਰੀਆਂ ਦਾ ਨਾਰਕੋ ਪਾਲੀਗ੍ਰਾਫ ਟੈਸਟ ਵੀ ਕਰਵਾਇਆ ਜਾਵੇਗਾ। ਦੱਸ ਦਈਏ ਕਿ ਯੋਗੀ ਆਦਿਤਿਅਨਾਥ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਪੂਰੇ ਕੇਸ 'ਚ ਹਾਥਰਸ ਦੇ ਜ਼ਿਲਾ ਅਧਿਕਾਰੀ ਪ੍ਰਵੀਨ ਕੁਮਾਰ ਅਤੇ ਐੱਸ.ਪੀ. ਨੇ ਜਿਸ ਤਰ੍ਹਾਂ ਕਾਰਵਾਈ ਕੀਤੀ, ਉਸ ਤੋਂ ਬਾਅਦ ਹੀ ਉਹ ਨਿਸ਼ਾਨੇ 'ਤੇ ਹਨ। DM ਪ੍ਰਵੀਨ ਕੁਮਾਰ 'ਤੇ ਤਾਂ ਗੈਂਗਰੇਪ ਪੀੜਤਾ ਦੇ ਪਰਿਵਾਰ ਨੇ ਗੰਭੀਰ ਦੋਸ਼ ਵੀ ਲਗਾਏ ਹਨ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ 'ਤੇ ਧਮਕੀਆਂ ਦੇਣ ਅਤੇ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਇੱਕ ਵੀਡੀਓ ਸਾਹਮਣੇ ਆਇਆ, ਜਿਸ 'ਚ ਹਾਥਰਸ ਦੇ ਡੀ.ਐੱਮ. ਪੀੜਤ ਪਰਿਵਾਰ ਨੂੰ ਧਮਕੀ ਦਿੰਦੇ ਨਜ਼ਰ ਆ ਰਹੇ ਹਨ। ਹਾਥਰਸ ਦੇ ਡੀ.ਐੱਮ. ਕਹਿ ਰਹੇ ਹਨ ਕਿ ਮੀਡੀਆ ਵਾਲੇ ਤਾਂ ਚਲੇ ਜਾਣਗੇ ਪਰ ਪ੍ਰਸ਼ਾਸਨ ਨੂੰ ਇੱਥੇ ਰਹਿਣਾ ਹੈ।


Inder Prajapati

Content Editor

Related News