ਯੂ.ਪੀ. ਦੇ ਲੋਕਾਂ ਨੂੰ ਲੈ ਕੇ ਗਈਆਂ 500 ਬੱਸਾਂ ਨੂੰ ਯੋਗੀ ਸਰਕਾਰ ਨੇ ਨਹੀਂ ਦਿੱਤੀ ਐਂਟਰੀ: ਵਿਸ਼ਵੇਂਦਰ ਸਿੰਘ

05/18/2020 2:10:16 AM

ਜੈਪੁਰ (ਭਾਸ਼ਾ) - ਰਾਜਸਥਾਨ ਦੇ ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ 500 ਨਿਜੀ ਬੱਸਾਂ ਦਾ ਪ੍ਰਬੰਧ ਕਰ ਰਾਜ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ 'ਚ ਉਨ੍ਹਾਂ ਦੇ ਘਰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉੱਥੇ ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਉਨ੍ਹਾਂ ਨੂੰ ਰਾਜ ਦੀ ਸੀਮਾ 'ਚ ਪ੍ਰਵੇਸ਼ ਦੀ ਆਗਿਆ ਨਹੀਂ ਦਿੱਤੀ ਹੈ। ਰਾਜਸਥਾਨ ਦੇ ਸੈਰ ਸਪਾਟਾ ਅਤੇ ਦੇਵਸਥਾਨ ਮੰਤਰੀ ਨੇ ਐਤਵਾਰ ਰਾਤ ਕਰੀਬ ਸਾਢੇ ਅੱਠ ਵਜੇ ਟਵੀਟ ਕੀਤਾ, ‘‘ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਿਰਦੇਸ਼ ਅਨੁਸਾਰ ਅੱਜ ਮੇਰੇ ਵਿਧਾਨ ਸਭਾ ਖੇਤਰ ਦੇ ਪਿੰਡ ਬਹਜ, ਯੂ.ਪੀ. ਸੀਮਾ ਤੋਂ ਮਜ਼ਦੂਰਾਂ ਲਈ ਜਾਣ ਵਾਲੀਆਂ 500 ਤੋਂ ਜ਼ਿਆਦਾ ਬੱਸਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਪ੍ਰਵੇਸ਼ ਨਹੀਂ ਦਿੱਤਾ ਜਾਣਾ ਬਹੁਤ ਹੀ ਅਣਮਨੁੱਖੀ ਕੰਮ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਹੈ, ‘‘ਸਾਡੀ ਪੂਰੀ ਕੋਸ਼ਿਸ਼ ਦੇ ਬਾਵਜੂਦ ਯੂ.ਪੀ. ਸਰਕਾਰ ਦੁਆਰਾ ਬੱਸਾਂ ਨੂੰ ਸੀਮਾ 'ਚ ਪ੍ਰਵੇਸ਼ ਨਹੀਂ ਕਰਣ ਦਿੱਤਾ ਗਿਆ। ਅਜਿਹੇ ਸਮੇਂ 'ਚ ਤਾਂ ਘੱਟ ਤੋਂ ਘੱਟ ਮਨੁੱਖਤਾ ਦੇ ਨਾਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇਹ ਆਗਿਆ ਦੇਣੀ ਚਾਹੀਦੀ ਸੀ।  ਬਾਅਦ 'ਚ ਰਾਤ ਕਰੀਬ ਸਾਢੇ 10 ਵਜੇ ਉਨ੍ਹਾਂ ਨੇ ਫਿਰ ਟਵੀਟ ਕੀਤਾ ਕਿ ਇਹ ਬਹੁਤ ਦੁਖਦ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਬੱਸਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ ਅਤੇ ਬੱਸਾਂ ਹਾਲੇ ਵੀ ਸੀਮਾ 'ਤੇ ਖੜੀਆਂ ਹਨ,  ਰਾਤ ਦੇ 10.20 ਮਿੰਟ ਹੋ ਰਹੇ ਹਨ, ਜ਼ਿਲ੍ਹੇ ਦੀ ਐਸ.ਡੀ.ਐਮ. ਬੱਸ ਚਾਲਕਾਂ, ਕੰਡਕਟਰਾਂ ਲਈ ਭੋਜਨ-ਪਾਣੀ ਦੀ ਵਿਵਸਥਾ 'ਚ ਲੱਗੀ ਹੈ।  ਉਨ੍ਹਾਂ ਨੇ ਲਿਖਿਆ ਹੈ, ‘‘ਉਨ੍ਹਾਂ ਨੂੰ (ਐਸ.ਡੀ.ਐਮ.) ਬੱਸਾਂ ਨੂੰ ਪ੍ਰਵੇਸ਼  ਦੀ ਆਗਿਆ ਦੇਣ ਲਈ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਦੇਖਣਾ ਮੇਰੇ ਲਈ ਭਾਵੁਕ ਪਲ ਸੀ।
ਕੈਬਿਨੇਟ ਮੰਤਰੀ ਨੇ ਦੱਸਿਆ ਕਿ ਭਰਤਪੁਰ 'ਚ ਖੇਡਲੀ ਮੋਡ, ਸਰ੍ਹੋਂ ਦੇ ਖੋਜ ਕੇਂਦਰ ਅਤੇ ਸਾਰਸ 'ਤੇ ਟੈਂਟ ਲਗਾ ਕੇ ਭੋਜਨ, ਪਾਣੀ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਦੋਨਾਂ ਸਰਹੱਦਾਂ 'ਤੇ ਮੈਡੀਕਲ ਟੀਮ ਸਹਿਤ ਹੋਰ ਪ੍ਰਬੰਧ ਕੀਤੇ ਗਏ ਹਨ ਪਰ ਦੁਖਦ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਹੈ।


Inder Prajapati

Content Editor

Related News