ਯੋਗੀ ਸਰਕਾਰ ਪੀ.ਐੱਫ.ਆਈ. ਨੂੰ ਪ੍ਰਦੇਸ਼ ''ਚ ਕਰ ਸਕਦੀ ਹੈ ਬੈਨ

12/29/2019 12:57:15 AM

ਲਖਨਊ — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ ਪ੍ਰਦੇਸ਼ ਸਣੇ ਦੇਸ਼ ਦੇ ਕਈ ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਕੀਤੇ ਕੀਤੇ ਇਹ ਪ੍ਰਦਰਸ਼ਨ ਕਾਫੀ ਹਿੰਸਕ ਵੀ ਰਹੇ ਸਨ, ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ 'ਚ ਇਨ੍ਹਾਂ ਪ੍ਰਦਰਸ਼ਨਾਂ 'ਚ ਬਹੁਤ ਹਿੰਸਾ ਸਾਹਮਣੇ ਆਈ ਸੀ, ਇਸ ਕਾਰਨ ਕੁਝ ਲੋਕਾਂ ਦੀ ਜਾਨ ਵੀ ਪ੍ਰਦੇਸ਼ 'ਚ ਚਲੀ ਗਈ ਸੀ। ਸਰਕਾਰ ਹੁਣ ਹਿੰਸਾ ਭੜਕਾਉਣ ਵਾਲਿਆਂ ਨੂੰ ਤਲਾਸ਼ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਹਿੰਸਾ ਭੜਕਾਉਣ 'ਚ ਪਾਪੁਲਰ ਫਰੰਟ ਆਫ ਇੰਡੀਆ ਦੇ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਸੰਗਠਨ ਨੂੰ ਉੱਤਰ ਪ੍ਰਦੇਸ਼ 'ਚ ਬੈਨ ਕੀਤਾ ਜਾ ਸਕਦਾ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਇਸ 'ਤੇ ਪ੍ਰਦੇਸ਼ 'ਚ ਬੈਨ ਲਗਾਉਣ ਦੀ ਤਿਆਰੀ 'ਚ ਹੈ। ਕਿਹਾ ਜਾ ਰਿਹਾ ਹੈ ਕਿ ਹਾਲ ਹੀ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਉੱਤਰ ਪ੍ਰਦੇਸ਼ 'ਚ ਹੋਈ ਹਿੰਸਾ ਮਾਮਲੇ 'ਚ ਪੀ.ਐੱਫ.ਆਈ. ਦਾ ਵੀ ਨਾਮ ਸਾਹਮਣੇ ਆਇਆ ਸੀ ਇਸੇ ਦੇ ਮੱਦੇਨਜ਼ਰ ਯੋਗੀ ਸਰਕਾਰ ਪਾਪੁਲਰ ਫਰੰਟ ਆਫ ਇੰਡੀਆ 'ਤੇ ਬੈਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

Inder Prajapati

This news is Content Editor Inder Prajapati