'ਬਾਬਰ ਕੀ ਔਲਾਦ' ਵਾਲੇ ਬਿਆਨ 'ਤੇ CM ਯੋਗੀ ਨੇ ਚੋਣ ਕਮਿਸ਼ਨ ਨੂੰ ਦਿੱਤਾ ਇਹ ਜਵਾਬ

05/03/2019 3:03:31 PM

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸਟਾਰ ਕੈਂਪੇਨਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਚੋਣ ਪ੍ਰਚਾਰ ਦੌਰਾਨ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਹਨ। 72 ਘੰਟਿਆਂ ਦੇ ਬੈਨ ਲੱਗਣ ਤੋਂ ਬਾਅਦ ਇੱਕ ਵਾਰ ਫਿਰ ਚੋਣ ਕਮਿਸ਼ਨ ਨੇ ਯੋਗੀ ਨੂੰ 'ਬਾਬਰ ਕੀ ਔਲਾਦ' ਕਹਿਣ 'ਤੇ ਨੋਟਿਸ ਜਾਰੀ ਕੀਤਾ ਗਿਆ। ਚੋਣ ਕਮਿਸ਼ਨ ਦੇ ਬੈਨ 'ਤੇ ਯੋਗੀ ਅਦਿੱਤਿਆਨਾਥ ਨੇ ਜਵਾਬ ਦਿੱਤਾ ਹੈ, ''ਚੋਣਾਂਵੀ ਮੰਚ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਣ ਲਈ ਹੁੰਦਾ ਨਾ ਕਿ ਭਜਨ ਗਾਉਣ ਲਈ।''

ਮਿਲੀ ਜਾਣਕਾਰੀ ਮੁਤਾਬਕ ਇੱਕ ਇੰਟਰਵਿਊ 'ਚ ਯੂ. ਪੀ. ਦੇ ਸੀ. ਐਮ. ਤੋਂ ਜਦੋਂ ਚੋਣ ਕਮਿਸ਼ਨ ਦੇ ਨੋਟਿਸ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਕੀ ਭਜਨ ਕਰਨ ਲਈ ਮੰਚ 'ਤੇ ਜਾਂਦੇ ਹਨ? ਉਖਾੜ ਦੇਣ ਲਈ ਅਤੇ ਆਪਣੇ ਵਿਰੋਧੀਆਂ ਨੂੰ ਘੇਰਨ ਲਈ ਮੰਚ 'ਤੇ ਜਾਂਦੇ ਹਨ। ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਸਾਡਾ ਕੰਮ ਵਿਰੋਧੀਆਂ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਰੱਖਣਾ ਹੈ। ਜੇਕਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਸਾਡੇ ਲਈ ਚੋਣਾਂ ਦੌਰਾਨ ਬੁਰੇ ਲਫਜ਼ਾਂ ਦੀ ਵਰਤੋਂ ਕਰਦੀ ਹੈ ਤਾਂ ਅਸੀਂ ਬੁਰਾ ਨਹੀਂ ਮੰਨਾਂਗੇ।

ਦੱਸ ਦੇਈਏ ਕਿ ਯੋਗੀ ਅਦਿੱਤਿਆਨਾਥ ਚੋਣ ਪ੍ਰਚਾਰ ਦੌਰਾਨ ਨਾ ਸਿਰਫ ਸੂਬੇ 'ਚ ਬਲਕਿ ਪੂਰੇ ਦੇਸ਼ 'ਚ ਰੈਲੀਆਂ ਕਰ ਰਹੇ ਹਨ। 19 ਅਪ੍ਰੈਲ ਸੰਭਲ 'ਚ ਇੱਕ ਜਨਸਭਾ ਦੌਰਾਨ ਯੋਗੀ ਅਦਿੱਤਿਆਨਾਥ ਨੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ 'ਬਾਬਰ ਕੀ ਔਲਾਦ' ਦੱਸਿਆ ਸੀ, ਜਿਸ 'ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਅਤੇ 24 ਘੰਟਿਆਂ 'ਚ ਜਵਾਬ ਦੇਣ ਨੂੰ ਕਿਹਾ ਹੈ।ਇਸ ਤੋਂ ਪਹਿਲਾਂ ਚੋਣ ਕਮਿਸ਼ਨ ਯੋਗੀ ਅਦਿੱਤਿਆਨਾਥ 'ਤੇ 72 ਘੰਟਿਆਂ ਲਈ ਪ੍ਰਚਾਰ 'ਤੇ ਬੈਨ ਲੱਗ ਚੁੱਕਾ ਹੈ। ਯੋਗੀ ਨੇ ਆਪਣੇ ਇਕ ਭਾਸ਼ਣ ਦੌਰਾਨ ਮੁਸਲਿਮ ਲੀਗ ਦੇ ਝੰਡਿਆਂ ਨੂੰ ਵਾਇਰਸ ਦੱਸਿਅ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਫੌਜ ਨੂੰ ਮੋਦੀ ਜੀ ਦੀ ਫੌਜ ਕਹਿ ਕੇ ਸੰਬੋਧਿਤ ਕੀਤਾ ਸੀ।

Iqbalkaur

This news is Content Editor Iqbalkaur