ਯੋਗੇਸ਼ ਸੈਨੀ ਨੇ ਪੇਂਟਿੰਗ ਨਾਲ ਚਮਕਾਈ ਦਿੱਲੀ, ਪੀ. ਐੱਮ. ਮੋਦੀ ਨੇ ਕੀਤੀ ਤਰੀਫ

07/28/2019 6:08:15 PM

ਨਵੀਂ ਦਿੱਲੀ— ਯੋਗੇਸ਼ ਸੈਨੀ ਇਕ ਅਜਿਹਾ ਨਾਂ ਜਿਸ ਨੇ ਦਿੱਲੀ ਨੂੰ ਸੰਵਾਰਨ ਦਾ ਬੀੜਾ ਚੁੱਕਿਆ। ਪੇਸ਼ੇ ਤੋਂ ਇੰਜੀਨੀਅਰ ਸੈਨੀ ਨੇ ਅਮਰੀਕਾ 'ਚ ਨੌਕਰੀ ਛੱਡ ਦਿੱਤੀ ਅਤੇ ਦੇਸ਼ ਦੀ ਸੇਵਾ 'ਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿਚ ਸਟਰੀਟ ਆਰਟ ਦੇ ਜ਼ਰੀਏ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਨੂੰ ਸਜਾਉਣ-ਸੰਵਾਰਨ ਲਈ ਯੋਗੇਸ਼ ਸੈਨੀ ਦੀ ਤਰੀਫ ਕੀਤੀ।

ਮੋਦੀ ਨੇ ਕਿਹਾ ਕਿ ਸੈਨੀ ਨੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਦੇਸ਼ ਸੇਵਾ ਲਈ ਅਮਰੀਕਾ ਤੋਂ ਵਾਪਸ ਪਰਤਣ ਦਾ ਫੈਸਲਾ ਲਿਆ। ਪੀ. ਐੱਮ. ਮੋਦੀ ਨੇ ਕਿਹਾ, ''ਹਾਲ 'ਚ ਹੀ ਮੈਂ ਮੀਡੀਆ ਵਿਚ ਯੋਗੇਸ਼ ਸੈਨੀ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਦੇਖਿਆ।

ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਦਿੱਲੀ ਨੂੰ ਨਾ ਸਿਰਫ ਸਾਫ-ਸੁਥਰਾ ਬਣਾਉਣ ਦਾ ਕੰਮ ਕੀਤਾ, ਸਗੋਂ ਕਿ ਇਸ ਦਾ ਸੁੰਦਰੀਕਰਨ ਵੀ ਕੀਤਾ। ਜਿੱਥੇ ਕੂੜੇ ਦੇ ਢੇਰ ਲੱਗੇ ਸਨ ਉਸ ਨੂੰ ਹਟਾ ਕੇ, ਸਕੂਲਾਂ ਦੀਆਂ ਇਮਾਰਤਾਂ ਅਤੇ ਓਵਰਬ੍ਰਿਜ ਨੂੰ ਸੰਵਾਰ ਕੇ ਉਨ੍ਹਾਂ ਨੇ ਲੋਧੀ ਗਾਰਡਨ ਨੂੰ ਲੋਧੀ ਆਰਟ ਡਿਸਟ੍ਰਿਕਟ 'ਚ ਬਦਲ ਦਿੱਤਾ। ਲੋਕਾਂ ਨੇ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦੇਖਿਆ ਅਤੇ ਸ਼ਲਾਘਾ ਕੀਤੀ।

ਇੱਥੇ ਦੱਸ ਦੇਈਏ ਕਿ ਸੈਨੀ ਕੋਲ ਇੰਜੀਨੀਅਰਿੰਗ ਅਤੇ ਐੱਮ. ਬੀ. ਏ. ਦੀ ਡਿਗਰੀ ਹੈ। ਉਨ੍ਹਾਂ ਨੇ ਦਿੱਲੀ ਸਟਰੀਟ ਆਰਟ (ਡੀ. ਐੱਸ. ਏ.) ਪਹਿਲ ਦੀ ਸਥਾਪਨਾ ਕੀਤੀ। ਡੀ. ਸੀ. ਏ. ਕਲਾਕਾਰਾਂ ਅਤੇ ਸਵੈ-ਸੇਵਕਾਂ ਨੂੰ ਸ਼ਹਿਰ ਸਾਫ ਕਰਨ ਅਤੇ ਪੇਂਟ ਕਰਨ ਲਈ ਇਕਜੁੱਟ ਕਰਨ ਦਾ ਮੰਚ ਹੈ। ਦਿੱਲੀ ਸਟਰੀਟ ਆਰਟ ਨੂੰ ਕਈ ਖੇਤਰਾਂ ਦੇ ਮੇਕਓਵਰ ਦਾ ਸਿਹਰਾ ਜਾਂਦਾ ਹੈ।

Tanu

This news is Content Editor Tanu