ਮੌਸਮ ਮਹਿਕਮੇ ਨੇ ਰੈੱਡ ਅਲਰਟ ਕੀਤਾ ਜਾਰੀ, ਮੁੰਬਈ ’ਚ ਪਵੇਗਾ ਭਾਰੀ ਮੀਂਹ

08/03/2020 5:41:42 PM

ਮੁੰਬਈ (ਭਾਸ਼ਾ)— ਮੌਸਮ ਮਹਿਕਮੇ ਨੇ ਮਹਾਰਾਸ਼ਟਰ ਦੇ ਮੁੰਬਈ, ਠਾਣੇ, ਪੁਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲਿ੍ਹਆਂ ਵਿਚ ਮੰਗਲਵਾਰ ਭਾਵ ਕੱਲ੍ਹ ਤੇਜ਼ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਦੇ ਮੱਦੇਨਜ਼ਰ ਅੱਜ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਮਹਿਕਮੇ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸਭ ਤੋਂ ਵਧੇਰੇ ਭਾਰੀ ਮੀਂਹ ਦੇ ਪੂਰਵ ਅਨੁਮਾਨ ਦਾ ਮਤਲਬ ਹੈ ਕਿ ਮੁੰਬਈ ਦੀਆਂ ਕਈ ਥਾਵਾਂ ’ਤੇ ਅਗਲੇ 24 ਘੰਟਿਆਂ ਅੰਦਰ 204.5 ਮਿਲੀਮੀਟਰ ਤੋਂ ਵਧੇਰੇ ਮੀਂਹ ਪਵੇਗਾ। 
ਅਧਿਕਾਰੀਆਂ ਮੁਤਾਬਕ ਮੁੰਬਈ, ਠਾਣੇ, ਪੁਣੇ ’ਚ ਮੰਗਲਵਾਰ ਅਤੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਤੇਜ਼ ਮੀਂਹ ਪਵੇਗਾ। ਰਾਏਗੜ੍ਹ ਲਈ ਵੀ ਬੁੱਧਵਾਰ ਤੱਕ ਅਜਿਹਾ ਹੀ ਅਨੁਮਾਨ ਹੈ। ਪੂਰਵ ਅਨੁਮਾਨ ਦੇ ਸਹੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ, 51 ਤੋਂ 75 ਫੀਸਦੀ ਤੱਕ ਹੈ। ਗੁਆਂਢੀ ਪਾਲਘਰ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕੁਝ ਥਾਵਾਂ ’ਤੇ ਭਾਰੀ ਮੀਂਹ ਪਵੇਗਾ, ਜੋ ਬੁੱਧਵਾਰ ਨੂੰ ਮੁਸਲਾਧਾਰ ਮੀਂਹ ਵਿਚ ਬਦਲ ਸਕਦਾ ਹੈ। ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ’ਚ ਵੀ ਮੀਂਹ ਪੈਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੂਨ-ਜੁਲਾਈ ਮਹੀਨੇ ਮੁੰਬਈ ’ਚ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਸੜਕਾਂ ’ਤੇ ਪਾਣੀ ਭਰ ਗਈਆਂ ਸਨ।

Tanu

This news is Content Editor Tanu