ਯੇਦੀਯੁਰੱਪਾ ਸਰਕਾਰ ਨੇ ਕੀਤਾ ਮੰਤਰੀ ਮੰਡਲ ਦਾ ਵਿਸਥਾਰ, 17 ਵਿਧਾਇਕਾਂ ਨੇ ਚੁੱਕੀ ਸਹੁੰ

08/20/2019 11:48:46 AM

ਬੈਂਗਲੁਰੂ— ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਮੰਗਲਵਾਰ ਨੂੰ ਕੀਤਾ ਗਿਆ, ਜਿਸ 'ਚ 17 ਨਵੇਂ ਮੰਤਰੀ ਸ਼ਾਮਲ ਕੀਤੇ ਗਏ। ਯੇਦੀਯੁਰੱਪਾ ਨੇ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਲਈ 17 ਵਿਧਾਇਕਾਂ ਦੇ ਨਾਂ ਰਾਜਪਾਲ ਵਜੂ ਭਾਈ ਵਾਲਾ ਨੂੰ ਪ੍ਰਸਤਾਵਿਤ ਕੀਤੇ ਸਨ, ਜਿਨ੍ਹਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁਕੀ। ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚ ਸੀ.ਐੱਨ. ਆਸ਼ਵਥ ਨਾਰਾਇਣ, ਕੇ.ਐੱਸ. ਐਸ਼ਵਰੱਪਾ ਅਤੇ ਗੋਵਿੰਦ ਐੱਮ. ਕਾਰਜੋਲ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਜਨਤਾ ਦਲ (ਐੱਸ)-ਕਾਂਗਰਸ ਗਠਜੋੜ ਸਰਕਾਰ ਘੱਟ ਗਿਣਤੀ 'ਚ ਆਉਣ ਕਾਰਨ ਡਿੱਗ ਗਈ ਸੀ। ਇਸ ਤੋਂ ਬਾਅਦ ਕਰਨਾਟਕ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਰਕਾਰ ਬਣਾਈ। ਬੀ.ਐੱਸ. ਯੇਦੀਯੁਰੱਪਾ ਨੇ 26 ਜੁਲਾਈ 2019 ਨੂੰ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਸੀ। ਮੰਤਰੀ ਮੰਡਲ ਵਿਸਥਾਰ ਤੋਂ ਪਹਿਲਾਂ ਯੇਦੀਯੁਰੱਪਾ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪਹੁੰਚੇ ਸਨ। ਸ਼ਾਹ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਦਾ ਫੈਸਲਾ ਲਿਆ।

DIsha

This news is Content Editor DIsha