ਰਾਮ ਮੰਦਰ ਦੇ ਨੀਂਹ ਪੱਥਰ ਤੋਂ ਲੈ ਕੇ ਦਿੱਲੀ ’ਚ ਕਿਸਾਨਾਂ ਦਾ ਹੱਲਾ ਬੋਲ, ਕੁਝ ਇਸ ਤਰ੍ਹਾਂ ਰਿਹੈ ਸਾਲ 2020

12/31/2020 1:09:50 PM

ਨੈਸ਼ਨਲ ਡੈਸਕ- ਰਾਮ ਨਗਰੀ ਅਯੁੱਧਿਆ ਦੇ 492 ਸਾਲ ਤੱਕ ਚੱਲੀ ਸੰਘਰਸ਼ ਦੀ ਕਥਾ ਸੁਖਦਾਇਕ ਅੰਤ ਹੋ ਗਿਆ। 5 ਸਦੀਆਂ ਤਕ ਦੀ ਉਡੀਕ ਮਗਰੋਂ ਰਾਮ ਜਨਮ ਭੂਮੀ ਅਸਥਾਨ  ’ਤੇ ਸ਼ਾਨਦਾਰ ਰਾਮ ਮੰਦਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਗਸਤ ਨੂੰ ਨੀਂਹ ਪੱਥਰ ਰੱਖ ਦਿੱਤੀ ਹੈ। ਸ਼ੁਭ ਮਹੂਰਤ ’ਚ  ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਭੂਜਨ ਕੀਤਾ ਤੇ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਚੱਲ ਰਹੀ ਰਾਮ ਭਗਤਾਂ ਦੀ ਅਗਨੀਪ੍ਰੀਖਿਆ ਵੀ ਪੂਰੀ ਹੋ ਗਈ। ਪ੍ਰਧਾਨ ਮੰਤਰੀ ਰਾਮ ਜਨਮ ਸਥਾਨ ਕੰਪਲੈਕਸ ਵਿਚ ਪਹੁੰਚੇ। ਮੰਤਰ ਉਚਾਰਨਾਂ ਵਿਚਾਲੇ ਚਾਂਦੀ ਇੱਟ ਨਾਲ ਨੀਂਹ ਪੱਥਰ ਰੱਖਿਆ। ਮੋਦੀ ਨੇ ਬੇਹੱਦ ਭਾਵੁਕ ਕਰਨ ਵਾਲੇ ਬਿਆਨ ਵਿਚ ਕਿਹਾ ਕਿ ਸਾਲਾਂ ਤੋਂ ਟਾਟ ਅਤੇ ਟੈਂਟ ਦੇ ਹੇਠਾਂ ਰਹੇ ਸਾਡੇ ਰਾਮ ਲੱਲਾ ਦੇ ਲਈ ਇਕ ਸ਼ਾਨਦਾਰ ਮੰਦਰ ਦਾ ਨਿਰਮਾਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਮ ਦੀ ਸ਼ਕਤੀ ਦੇਖੋ, ਇਮਾਰਤਾਂ ਟੁੱਟੀਆਂ ਪਰ ਉਨ੍ਹਾਂ ਦਾ ਅਕਸ ਨਹੀਂ ਟੁੱਟਿਆ ਤੇ ਅੱਜ ਸਦੀਆਂ ਦਾ ਸੁਫਨਾ ਪੂਰਾ ਹੋਇਆ। ਭੂਮੀ ਪੂਜਨ ਤੋਂ ਬਾਅਦ ਰਾਮ ਨਗਰੀ ਸਮੇਤ ਪੂਰੇ ਪ੍ਰਦੇਸ਼ ਵਿਚ ਦੀਪਮਾਲਾ ਉਤਸਵ ਮਨਾਇਆ ਗਿਆ। 

ਦੇਵ ਦੀਵਾਲੀ- 2020 ’ਚ ਅਯੁੱਧਿਆ ਤੇ ਵਾਰਾਨਸੀ ’ਚ ਮਨਾਈ ਗਈ ਵਰਲਡ ਰਿਕਾਰਡ ਵਾਲੀ ਦੀਵਾਲੀ
ਅਯੁੱਧਿਆ ’ਚ ਰਾਮ ਮੰਦਰ ਦਾ ਨੀਂਹ ਰੱਖਣ ਤੋਂ ਬਾਅਦ ਪਹਿਲੀ ਵਾਰ ਦੀਵਾਲੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੋ ਗਈ। ਇੱਥੇ 6 ਲੱਖ ਤੋਂ ਵੱਧ ਦੀਵੇ ਜਗ੍ਹਾ ਕੇ ਰਿਕਾਰਡ ਬਣਾਇਆ ਗਿਆ। ਵਾਰਾਨਸੀ ’ਚ 30 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ’ਚ ਗੰਗਾ ਘਾਟਾਂ ਤੇ 15 ਲੱਖ ਦੀਵੇ  ਜਗ੍ਹਾ ਕੇ ਦੀਵਾਲੀ ਮਨਾਈ ਗਈ। 

ਕਿਸਾਨਾਂ ਦੇ ਅੰਦੋਲਨ ਨੂੰ ਮਿਲਿਆ ਕਿਸਾਨਾਂ ਦਾ ਸਮਰਥਨ-
ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੂਰ-ਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਹੈ। ਮਹੀਨੇ ’ਚ ਰੇਲਵੇ ਟਰੈਕ ਅਤੇ ਸੜਕ ਜਾਮ ਕਰ ਕਿਸਾਨ ਹੁਣ ਦਿੱਲੀ ਬਾਰਡਰ ’ਤੇ ਅੰਦੋਲਨ ਕਰ ਰਹੇ ਹਨ। ਠੰਡ ਕਾਰਨ 50 ਕਿਸਾਨਾਂ ਦੀ ਮੌਤ ਹੋਣ ਦੇ ਬਾਅਦ ਵੀ ਕਿਸਾਨ ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ। ਰਾਹੁਲ ਗਾਂਧੀ ਨੇ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 2 ਕਰੋੜ ਲੋਕਾਂ ਦੇ ਸਾਈਨਾਂ ਵਾਲਾ ਮੰਗ-ਪੱਤਰ ਸੌਂਪ ਕੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਰਾਹੁਲ ਨੇ ਸਰਕਾਰ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।

ਰਾਹੁਲ ਗਾਂਧੀ ਨੇ ਕਿਹਾ-
ਪੀ. ਐੱਮ. ਮੋਦੀ ਬਸ ਪੁੰਜੀਪਤੀਆਂ ਲਈ ਹੀ ਪੈਸੇ ਬਣਾ ਰਹੇ ਹਨ, ਜੋ ਵੀ ਉਨ੍ਹਾਂ ਖਿਲਾਫ ਖੜ੍ਹਾ ਹੋਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਅੱਤਵਾਦੀ ਬੋਲ ਦਿੱਤਾ ਜਾਵੇਗਾ। ਚਾਹੇ ਉਹ ਕਿਸਾਨ ਹੋਵੇ, ਮਜ਼ਦੂਰ ਜਾਂ ਫਿਰ ਮੋਹਨ ਭਾਗਵਤ ਹੀ ਕਿਉਂ ਨਾ ਹੋਵੇ। ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ। ਸਰਕਾਰ ਨੂੰ ਸੁਣਨਾ ਹੋਵੇਗਾ। 

3-ਕਾਨੂੰਨ ਜਿਨ੍ਹਾਂ ਖਿਲਾਫ ਹੋ ਰਿਹੈ ਪ੍ਰਦਰਸ਼ਨ
1-ਖੇਤੀ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਬਿੱਲ -2020
2-ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਬਿੱਲ-2020
3-ਜ਼ਰੂਰੀ ਵਸਤਾ (ਸੋਧ) ਬਿੱਲ-2020

ਕਿਸਾਨਾਂ ਦੇ ਮਨ ’ਚ ਕੀ ਡਰ ਹੈ?
-ਕਿਸਾਨਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਨਾਲ ਮੰਡੀਆਂ ਖਤਮ ਹੋ ਜਾਣਗੀਆਂ?
-ਫਸਲ ਬੀਜਣ ਤੋਂ ਪਹਿਲਾਂ ਹੀ ਕੰਟਰੈਕਟ ਕਰਨ ਨਾਲ ਕਿਸਾਨਾਂ ਨੂੰ ਵਧੀਆਂ ਕੀਮਤ ਨਹੀਂ ਮਿਲੇਗੀ।
-ਨਵੇਂ ਕਾਨੂੰਨਾਂ ਨਾਲ ਕਿਸਾਨਾਂ ਦੀ ਹਾਲਤ ਖਸਤਾ ਹੋ ਜਾਵੇਗੀ।
-ਵਿਵਾਦ ਦੀ ਸਥਿਤੀ ’ਚ ਵੱਡੇ-ਵੱਡੇ ਠੇਕੇਦਾਰਾਂ ਨੂੰ ਫਾਇਦਾ ਹੋਵੇਗਾ।
-ਵੱਡੇ-ਵੱਡੇ ਵਪਾਰੀ ਫਸਦ ਦੀ ਸਟੋਰੇਜ਼ ਕਰ ਲੈਣਗੇ, ਜਿਸ ਨਾਲ ਬਾਜ਼ਾਰਾਂ ’ਚ ਕਾਲਾਬਾਜ਼ਾਰੀ ਵਧੇਗੀ।
-ਅਨਾਜ ਨੂੰ ਉਸ ਸਮੇਂ ਮਹਿੰਗੇ ਭਾਅ ’ਤੇ ਵੇਚਿਆ ਜਾਵੇਗਾ, ਜਦੋਂ ਅਨਾਜ ਦੀ ਕਮੀ ਹੋ ਜਾਵੇਗੀ।

ਕੀ ਹੈ ਸਰਕਾਰ ਦਾ ਤਰਕ?
-ਸਰਕਾਰ ਦਾ ਦਾਆਵਾ ਹੈ ਕਿ ਕਾਨੂੰਨ ਕਿਸਾਨਾਂ ਦੇ ਹਿੱਤਾਂ ਲਈ ਬਣਾਇਆ ਗਿਆ ਹੈ।
-ਨਾ ਤਾਂ ਮੰਡੀਆਂ ਖਤਮ ਹੋਣਗੀਆਂ ਅਤੇ ਨਾ ਹੀ ਸਰਕਾਰੀ ਪਲੈਟਫੋਰਮ ਖਤਮ ਹੋਣਗੇ।
-ਕਿਸਾਨ ਮੰਡੀਆਂ ਅਤੇ ਮੰਡੀ ਦੇ ਬਾਹਰ ਵੀ ਅਨਾਜ ਵੇਚ ਸਕਦਾ ਹੈ।
-ਫਸਲ ਬੀਜਣ ਤੋਂ ਪਹਿਲਾਂ ਕੰਟਰੈਕਟ ਕਰਨਾ ਹੈ ਜਾਂ ਨਹੀਂ ਕਿਸਾਨ ਇਸਦੇ ਲਈ ਆਜ਼ਾਦ ਹੈ।

ਨਵੇਂ ਸੰਸਦ ਭਵਨ ਦਾ ਰੱਖਿਆ ਨੀਂਹ ਪੱਥਰ-
ਭਾਰਤ 2022 ’ਚ ਆਪਣੇ ਸੁਤੰਤਰਤਾ ਦਿਵਸ ਦਾ 75ਵੀਂ ਵਰ੍ਹੇਗੰਢ ਮਨਾਵੇਗਾ ਅਤੇ ਇਸੇ ਸਾਲ ਨਵੇਂ ਸੰਸਦ ਭਵਨ ਨੂੰ ਤਿਆਰ ਕਰ ਲਏ ਜਾਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸੰਸਦ ਭਵਨ ਦੀ ਖਾਸੀਅਤ ’ਤੇ ਪਾਉਂਦੇ ਹਾਂ ਇਕ ਨਜ਼ਰ-
*ਨਵਾਂ ਸੰਸਦ ਭਵਨ ਪੂਰੀ ਤਰ੍ਹਾਂ ਨਾਲ ਭੂਚਾਲ ਪਰੂਫ ਹੋਵੇਗਾ ਅਤੇ ਇਸ ਨੂੰ ਟਾਟਾ ਪ੍ਰਾਜੈਕਟ ਲਿਮਟਿਡ ਤਿਆਰ ਕਰੇਗੀ।
*ਸੰਸਦ ਦਾ ਨਵਾਂ ਭਵਨ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣਾਇਆ ਜਾਵੇਗਾ।
*ਨਵਾਂ ਸੰਸਦ ਭਵਨ ਬਣਨ ਤੋਂ ਬਾਅਦ ਪੁਰਾਣੇ ਸੰਸਦ ਭਵਨ ਤੋਂ ਹੋਰ ਮੰਤਰਾਲਿਆਂ ਦਾ ਸੰਚਾਲਨ ਹੋਵੇਗਾ।
*ਨਵੇਂ ਸੰਸਦ ਭਵਨ ’ਚ ਜਾਣ ਦੇ 6 ਰਸਤੇ ਹੋਣਗੇ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਜਾਣ ਲਈ ਵੱਖ ਰਸਤਾ ਹੋਵੇਗਾ।
*ਸੰਸਦ ਭਵਨ ਨੂੰ ਖੂਬਸੂਰਤ ਬਣਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 200 ਤੋਂ ਜ਼ਿਆਦਾ ਕਲਾਕਾਰ ਅਤੇ ਆਰਕੀਟੈਕਟ ਆਪਣਾ ਯੋਗਦਾਨ ਦੇਣਗੇ।
64500 ਵਰਗ ਮੀਟਰ ਏਰੀਆ, 4 ਮੰਜ਼ਿਲਾ ਇਮਾਰਤ
3220 ਵਰਗ ਮੀਟਰ ਏਰੀਏ ’ਚ ਰਾਜਸਭਾ
384 ਸੀਟਾਂ ਹੋਣਗੀਆਂ ਰਾਜਸਭਾ ’ਚ
3015 ਵਰਗ ਮੀਟਰ ਏਰੀਏ ’ਚ ਲੋਕਸਭਾ
888 ਸੀਟਾਂ ਹੋਣਗੀਆਂ ਲੋਕਸਭਾ ’ਚ
1224 ਸੰਸਦ ਮੈਂਬਰ ਸਾਂਝੇ ਇਜਲਾਸ ’ਚ ਇਕੱਠੇ ਬੈਠਣਗੇ

ਸਵੱਛਤਾ ਸਰਵੇਖਣ-2020
ਸਵੱਛਤਾ ਸਰਵੇਖਣ-2020 ਵਿਚ ਇਕ ਵਾਰ ਫਿਰ ਮੱਧ ਪ੍ਰਦੇਸ਼ ਦੇ ਇਦੌਰ ਨੇ ਦੇਸ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿਚ ਇਦੌਰ ਨੇ ਸਵੱਛਤਾ ਦੇ ਪੈਮਾਨੇ ’ਤੇ ਸਾਰੇ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਰੈਂਕ ਸ਼ਹਿਰ
1 ਇਦੌਰ
2 ਸੂਰਤ
3 ਨਵੀਂ ਮੁੰਬਈ
4 ਵਿਜੇਵਾੜਾ
5 ਅਹਿਮਦਾਬਾਦ
6 ਰਾਜਕੋਟ
7 ਭੋਪਾਲ
8 ਚੰਡੀਗੜ੍ਹ
9 ਵਿਸ਼ਾਖਾਪਟਨਮ
10 ਵਡੋਦਰਾ
ਦੇਸ਼ ਵਿਚ ਸਵੱਛਤਾ ਸਰਵੇਖਣ ਦਾ ਪੰਜਵਾਂ ਐਡੀਸ਼ਨ ਸੀ। ਇਸ ਵਿਚ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਪੇਸ਼ ਕੀਤਾ ਗਿਆ।

ਅਯੁੱਧਿਆ ’ਚ ਬਣਨ ਵਾਲੀ ਬੁਲੰਦ ਮਸਜਿਦ
ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਯੁੱਧਿਆ ਦੇ ਧੰਨੀਪੁਰ ਪਿੰਡ ਵਿਚ ਮਸਜਿਦ ਨਿਰਮਾਣ ਲਈ ਪੰਜ ਏਕੜ ਏਕੜ ਜ਼ਮੀਨ ਦਿੱਤੀ ਗਈ ਸੀ। ਇਸ ਮਸਜਿਦ ਦਾ ਖੂਬਸੂਰਤ ਡਿਜ਼ਾਈਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਨਿਰਮਾਣ ਕਾਰਜ ਅਗਲੇ ਸਾਲ 15 ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ।
* ਮਸਜਿਦ ਨਿਰਮਾਣ ਲਈ ‘ਇੰਡੋ-ਇਸਲਾਮਿਕ ਕਲਚਰ ਫਾਊਂਡੇਸ਼ਨ’ ਦਾ ਗਠਨ ਕੀਤਾ ਗਿਆ।
* ਮਸਜਿਦ ਵਿਚ ਹਸਪਤਾਲ, ਭੋਜਨ ਘਰ ਅਤੇ ਲਾਇਬ੍ਰੇਰੀ ਬਣਾਉਣ ਦੀ ਯੋਜਨਾ ਹੈ।
* 2 ਮੰਜ਼ਿਲਾ ਮਸਜਿਦ ਦਾ ਡਿਜ਼ਾਈਨ ਮਿਨਾਰ ਵਾਲੀ ਪਰੰਪਰਾ ਤੋਂ ਹਟ ਕੇ ਤਿਆਰ ਕੀਤਾ ਗਿਆ ਹੈ।
* ਧੰਨੀਪੁਰ ਮਸਜਿਦ ਦਾ ਡਿਜ਼ਾਈਨ ਪ੍ਰੋ. ਐੱਸ. ਐੱਮ. ਅਖਤਰ ਨੇ ਤਿਆਰ ਕੀਤਾ ਹੈ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ, 2020
ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020, 21 ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ। 1968 ਤੋਂ 1986 ਤੋਂ ਬਾਅਦ ਇਹ ਭਾਰਤ ਦੀ ਤੀਜੀ ਸਿੱਖਿਆ ਨੀਤੀ ਹੈ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਵੱਡੇ ਬਦਲਾਅ ਕਰਨੇ ਪੈਣਗੇ। ਹੁਣ ਸਕੂਲਾਂ-ਕਾਲਜਾਂ ਦੇ 35 ਕਰੋੜ ਤੋਂ ਵੱਧ ਅਧਿਆਪਕਾਂ ਦੀ ਲੋੜ ਪਵੇਗੀ। ਇਸ ਨੀਤੀ ਦਾ ਟੀਚਾ ਭਾਰਤ ਨੂੰ ਗਿਆਨ ਆਧਾਰਿਤ ਸੁਪਰ ਪਾਵਰ ਬਣਾਉਣਾ ਹੈ।
ਮਨੁੱਖ ਸੰਸਥਾਨ ਵਿਕਾਸ ਮੰਤਰਾਲਾ ਦਾ ਨਾਂ ਬਦਲ ਕੇ ਸਿੱਖਿਆ ਵਿਭਾਗ ਕਰ ਦਿੱਤਾ ਗਿਆ।
ਕੇ. ਕਸਤੂਰੀ ਗੰਗਨ ਦੀ ਪ੍ਰਧਾਨਗੀ ’ਚ ਬਣੀ ਕਮੇਟੀ ਦੀ ਰਿਪੋਰਟ ’ਤੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਗਈ।
ਨਵੀਂ ਸਿੱਖਿਆ ਨੀਤੀ ਦੇ ਤਹਿਤ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ’ਚ ਹੋਏ ਕਈ ਅਹਿਮ ਬਦਲਾਅ।
108 ਪੇਜਾਂ ਦੇ ਡਰਾਫਟ ’ਚ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਲਾਗੂ ਕੀਤੀ ਗਈ।
ਕੇਂਦਰ ਤੇ ਰਾਜ ਸਰਕਾਰ ਨੂੰ ਮਿਲ ਕੇ ਸਿੱਖਿਆ ਤੇ ਜੀ.ਪੀ.ਪੀ. ਦਾ 6 ਫੀਸਦੀ ਖਰਚ ਕਰਨਾ ਪਵੇਗਾ।


 

Tanu

This news is Content Editor Tanu