Year Ender 2019 : ਪੁਲਾੜ ਦੀ ਦੁਨੀਆ ''ਚ ਭਾਰਤ ਨੇ ਰਚੇ ਕਈ ਇਤਿਹਾਸ

12/21/2019 2:14:25 PM

ਨਵੀਂ ਦਿੱਲੀ— ਭਾਰਤ ਨੇ ਪੁਲਾੜ ਦੀ ਦੁਨੀਆ 'ਚ ਸਾਲ 2019 'ਚ ਕਈ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ। ਇਸ ਸਾਲ ਪੂਰੀ ਦੁਨੀਆ ਨੇ ਇਸਰੋ ਦਾ ਲੋਹਾ ਮੰਨਿਆ। ਹਾਲਾਂਕਿ ਇਹ  ਸਾਲ ਪੁਲਾੜ ਦੀ ਦੁਨੀਆ 'ਚ ਭਾਰਤ ਲਈ ਕਾਫ਼ੀ ਚੁਣੌਤੀਪੂਰਨ ਵੀ ਰਿਹਾ। ਇਸ ਸਾਲ ਇਸਰੋ ਅਤੇ ਭਾਰਤ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮੂਨ ਮਿਸ਼ਨ 'ਚੰਦਰਯਾਨ-2' ਨੂੰ ਆਸ ਅਨੁਸਾਰ ਸਫ਼ਲਤਾ ਹੱਥ ਨਹੀਂ ਲੱਗ ਸਕੀ ਪਰ ਵਿਸ਼ਵ ਭਰ 'ਚ ਭਾਰਤ ਦਾ ਡੰਕਾ ਵੱਜਿਆ। ਭਾਰਤ ਦੇ ਕਾਬਿਲ ਅਤੇ ਹੋਣਹਾਰ ਪੁਲਾੜ ਵਿਗਿਆਨੀਆਂ ਨੇ ਤਿਰੰਗੇ ਦੀ ਸ਼ਾਨ ਨੂੰ ਹੋਰ  ਵਧਾਉਣ ਦਾ ਕੰਮ ਕੀਤਾ। ਆਓ ਜਾਣਦੇ ਹਾਂ 2019 'ਚ ਇਸਰੋ ਨੇ ਪੁਲਾੜ ਦੀ ਦੁਨੀਆ 'ਚ ਭਾਰਤ ਲਈ ਕੀ-ਕੀ ਕੀਤਾ ਖਾਸ:-

ਇਸਰੋ ਨੇ ਇਸ ਸਾਲ ਦੀ ਸ਼ੁਰੂਆਤ 'ਚ 2 ਸੈਟੇਲਾਈਟ ਕੀਤੇ ਲਾਂਚ
ਇਸਰੋ ਨੇ ਇਸ ਸਾਲ ਦੀ ਸ਼ੁਰੂਆਤ 2 ਸੈਟੇਲਾਈਟਾਂ ਦੀ ਸਫ਼ਲਤਾਪੂਰਵਕ ਲਾਂਚਿੰਗ ਨਾਲ ਕੀਤੀ। ਇਸਰੋ ਵਲੋਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਸੈਟੇਲਾਈਟ PSLV-C44 ਦਾ ਪ੍ਰੀਖਣ ਕੀਤਾ ਗਿਆ। ਧਰੁਵੀ ਸੈਟੇਲਾਈਟ ਲਾਂਚ ਯਾਨ (ਪੀ.ਐੱਸ.ਐੱਲ.ਵੀ.)-ਸੀ44 ਰਾਕੇਟ ਤੋਂ 2 ਸੈਟੇਲਾਈਟ ਛੱਡੇ ਗਏ, ਇਨ੍ਹਾਂ 'ਚੋਂ ਡੀ.ਆਰ.ਡੀ.ਓ. ਦਾ ਇਮੇਜਿੰਗ ਸੈਟੇਲਾਈਟ ਮਾਈਕ੍ਰੋਸੈੱਟ ਆਰ ਅਤੇ ਵਿਦਿਆਰਥੀਆਂ ਦਾ ਸੈਟੇਲਾਈਟ ਕਲਾਮਸੈੱਟ ਸ਼ਾਮਲ ਰਿਹਾ। PSLV-C44 ਨੇ ਆਪਣੀ 46ਵੀਂ ਉਡਾਣ 'ਚ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਸ਼ੇਅਰ ਦੇ ਪਹਿਲੇ ਲਾਂਚ ਪੈੱਡ ਤੋਂ 24 ਜਨਵਰੀ 2019 ਨੂੰ ਰਾਤ 11.37 ਵਜੇ ਲਾਂਚ ਕੀਤਾ।PunjabKesariਜੀਸੈੱਟ-31 ਨੂੰ ਸਫ਼ਲਤਾਪੂਰਵਕ ਕੀਤਾ ਲਾਂਚ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 6 ਫਰਵਰੀ 2019 ਨੂੰ ਫਰੇਚ ਗੁਆਨਾ ਦੇ ਸਪੇਸ ਸੈਂਟਰ ਤੋਂ ਭਾਰਤ ਦੇ 40ਵੇਂ ਸੰਚਾਰ ਸੈਟੇਲਾਈਟ ਜੀਸੈੱਟ-31 ਨੂੰ ਸਫ਼ਲਤਾਪੂਰਵਕ ਲਾਂਚ ਕੀਤਾ। 2 ਹਜ਼ਾਰ 536 ਕਿਲੋ ਭਾਰੀ ਜੀਸੈੱਟ-31 ਸੈਟੇਲਾਈਟ ਭਾਰਤ ਦਾ 40ਵਾਂ ਸੰਚਾਰ ਸੈਟੇਲਾਈਟ ਹੈ। ਜੀਸੈੱਟ-31 ਦੀ ਤਰ੍ਹਾਂ 11 ਸੈਟੇਲਾਈਟ ਪਹਿਲਾਂ ਤੋਂ ਹੀ ਪੁਲਾੜ 'ਚ ਦੇਸ਼ ਦੇ ਸੰਚਾਰ ਲਈ ਕੰਮ ਕਰ ਰਹੇ ਹਨ। ਇਹ ਪਹਿਲਾਂ ਤੋਂ ਪੰਧ 'ਚ ਸਥਿਤ ਕਈ ਹੋਰ ਸੈਟੇਲਾਈਟਾਂ ਨੂੰ ਆਪਣਾ ਕੰਮ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ।PunjabKesariਪੁਲਾੜ 'ਚ ਸਰਜੀਕਲ ਸਟਰਾਈਕ
ਭਾਰਤ ਨੇ ਇਸ ਸਾਲ ਪੁਲਾੜ 'ਚ ਸਰਜੀਕਲ ਸਟਰਾਈਕ ਦੀ ਤਿਆਰ ਵੱਲ ਇਕ ਵੱਡਾ ਕਦਮ ਚੁੱਕਿਆ। ਇਸ ਦੇ ਅਧੀਨ 27 ਮਾਰਚ ਨੂੰ ਮਿਸ਼ਨ ਸ਼ਕਤੀ ਨੂੰ ਅੰਜਾਮ ਦਿੱਤਾ ਗਿਆ। ਇਸਰੋ ਅਤੇ ਡੀ.ਆਰ.ਡੀ.ਓ. ਨੇ ਮਿਲ ਕੇ ਮਿਸ਼ਨ ਸ਼ਕਤੀ ਨੂੰ ਸਫ਼ਲਤਾ ਤੱਕ ਪਹੁੰਚਾਇਆ। ਇਸ ਦੇ ਅਧੀਨ ਭਾਰਤ ਨੇ ਇਕ ਐਂਟੀ ਸੈਟੇਲਾਈਟ ਮਿਜ਼ਾਈਲ ਦਾ ਪ੍ਰੀਖਣ ਕੀਤਾ। ਤਿੰਨ ਮਿੰਟ 'ਚ ਭਾਰਤ ਦੀ ਮਿਜ਼ਾਈਲ ਨੇ ਪੁਲਾੜ 'ਚ ਬੇਕਾਰ ਹੋ ਚੁਕੇ ਸੈਟੇਲਾਈਟ ਨੂੰ ਮਾਰ ਸੁੱਟਿਆ। ਭਾਰਤ ਦੇ ਪ੍ਰਧਾਨ ਮੰਤਰੀ ਨੇ ਖੁਦ ਟੈਲੀਵਿਜ਼ਨ 'ਤੇ ਇਸ ਨੂੰ ਲੈ ਕੇ ਐਲਾਨ ਕੀਤਾ ਸੀ।PunjabKesari29 ਨੈਨੋ ਸੈਟੇਲਾਈਟਾਂ ਨੂੰ ਕੀਤੇ ਲਾਂਚ
ਇਸਰੋ ਨੇ ਇਕ ਅਪ੍ਰੈਲ ਨੂੰ ਪੁਲਾੜ ਦੀ ਦੁਨੀਆ 'ਚ ਇਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ। ਇਸਰੋ ਨੇ ਇਸ ਦਿਨ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਸਤੀਸ਼ ਧਵਨ ਸਪੇਸ ਸੈਂਟਰ ਤੋਂ 29 ਨੈਨੋ ਸੈਟੇਲਾਈਟਾਂ ਨੂੰ ਲਾਂਚ ਕੀਤਾ। ਇਨ੍ਹਾਂ 'ਚ ਭਾਰਤ ਦਾ ਇਕ ਸੈਟੇਲਾਈਟ ਏਮੀਸੈੱਟ, ਅਮਰੀਕਾ ਦੇ 24 ਸੈਟੇਲਾਈਟ, ਲਿਥੁਵਾਨੀਆ ਦੇ 2 ਹੋਰ ਸਵਿਟਜ਼ਰਲੈਂਡ, ਸਪੇਨ ਦੇ ਇਕ-ਇਕ ਸੈਟੇਲਾਈਟ ਸ਼ਾਮਲ ਸਨ। ਲਾਂਚ ਕੀਤੇ ਗਏ ਇਨ੍ਹਾਂ ਸਾਰੇ ਸੈਟੇਲਾਈਟਾਂ 'ਚ ਭਾਰਤ ਦੇ ਏਮੀਸੈੱਟ ਦੀ ਵਰਤੋਂ ਦੁਸ਼ਮਣਾਂ ਦੇ ਰਡਾਰ ਸਿਸਟਮ ਦੀ ਨਿਗਰਾਨੀ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਕੀਤੀ ਜਾਵੇਗੀ।PunjabKesariRISAT-2B ਦਾ ਸਫ਼ਲਤਾਪੂਰਵਕ ਲਾਂਚ
22 ਮਈ 2019 ਨੂੰ ਇਸਰੋ ਨੇ ਇਕ ਹੋਰ ਸਪੇਸ ਮਿਸ਼ਨ 'ਚ ਕਾਮਯਾਬੀ ਹਾਸਲ ਕੀਤੀ। ਇਸ ਦਿਨ ਇਸਰੋ ਨੇ ਧਰਤੀ ਦੀ ਨਿਗਰਾਨੀ ਕਰਨ ਵਾਲੀ ਸੈਟੇਲਾਈਟ RISAT-2B ਦਾ ਸਫ਼ਲਤਾਪੂਰਵਕ ਲਾਂਚ ਕਰ ਕੇ ਇਤਿਹਾਸ ਰਚ ਦਿੱਤਾ।PunjabKesariਚੰਨ ਦੇ ਪੰਧ ਤੱਕ ਸਫ਼ਲਤਾਪੂਰਵਕ ਪੁੱਜਿਆ 'ਚੰਦਰਯਾਨ-2'
ਪੁਲਾੜ ਦੀ ਦੁਨੀਆ 'ਚ ਇਸ ਸਾਲ ਭਾਰਤ ਦੀ ਸਭ ਤੋਂ ਪ੍ਰਮੁੱਖ ਸਫ਼ਲਤਾ ਰਹੀ ਚੰਦਰਯਾਨ-2 ਮਿਸ਼ਨ। ਇਸਰੋ ਦਾ ਮਿਸ਼ਨ ਚੰਦਰਯਾਨ-2 ਵੱਡੀ ਸਫ਼ਲਤਾ ਤੋਂ 2 ਕਦਮ ਤੋਂ ਦੂਰ ਰਹਿ ਗਿਆ, ਜਦੋਂ ਚੰਨ ਦੀ ਸਤਿਹ ਤੋਂ ਸਿਰਫ 2.1 ਕਿਲੋਮੀਟਰ ਦੂਰ ਵਿਕਰਮ ਲੈਂਡਰ ਦਾ ਧਰਤੀ ਨਾਲੋਂ ਸੰਪਰਕ ਕੁੱਟ ਗਿਆ ਅਤੇ ਉਹ ਰਸਤਾ ਭਟਕ ਗਿਆ। 22 ਜੁਲਾਈ 2019 ਨੂੰ ਇਸਰੋ ਨੇ 3840 ਕਿਲੋਗ੍ਰਾਮ ਭਾਰੀ ਚੰਦਰਯਾਨ-2 ਨੂੰ ਜੀ.ਐੱਸ.ਐੱਲ.ਵੀ. ਐੱਮਕੇ-111 ਐੱਮ1 ਰਾਕੇਟ ਨਾਲ ਪੁਲਾੜ 'ਚ ਲਾਂਚ ਕੀਤਾ ਸੀ। ਕਰੀਬ 2 ਮਹੀਨੇ ਤੱਕ ਚੱਲੇ ਇਸ ਮਿਸ਼ਨ ਦੌਰਾਨ ਚੰਦਰਯਾਨ-2 ਨੇ 14 ਅਗਸਤ ਨੂੰ ਧਰਤੀ ਦਾ ਪੰਧ ਛੱਡ ਕੇ ਚੰਨ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ। ਇਸਰੋ ਨੇ 2 ਸਤੰਬਰ ਨੂੰ ਆਰਬਿਟਰ ਤੋਂ ਲੈਂਡਰ ਨੂੰ ਵੱਖ ਕੀਤਾ ਪਰ 6-7 ਸਤੰਬਰ ਦੀ ਰਾਤ ਜਦੋਂ ਲੈਂਡਰ ਨੇ ਚੰਨ 'ਤੇ ਲੈਂਡਿੰਗ ਕਰਨੀ ਸੀ, ਉਸੇ ਦੌਰਾਨ ਇਸਰੋ ਨਾਲ ਉਸ ਦਾ ਸੰਪਰਕ ਟੁੱਟ ਗਿਆ। ਹਾਲਾਂਕਿ ਇਹ ਮਿਸ਼ਨ ਹਾਲੇ ਵੀ 95 ਫੀਸਦੀ ਤੱਕ ਸਫ਼ਲ ਮੰਨਿਆ ਗਿਆ ਹੈ। 2379 ਕਿਲੋ ਭਾਰੀ ਆਰਬਿਟਰ, ਜਿਸ 'ਚ 8 ਪੇਲੋਡ ਲੱਗੇ ਹਨ, ਇਹ ਇਕ ਸਾਲ ਤੱਕ ਕੰਮ ਕਰੇਗਾ ਯਾਨੀ ਮਿਸ਼ਨ ਸਫ਼ਲ ਰਿਹਾ ਹੈ।PunjabKesariਇਸਰੋ ਚੀਫ ਪੀ.ਐੱਮ. ਮੋਦੀ ਦੇ ਗਲੇ ਲੱਗ ਰੋਏ
ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਦੋਂ ਪੂਰਾ ਦੇਸ਼ ਗਮ 'ਚ ਡੁੱਬਿਆ ਸੀ। ਉੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਰੋ ਹੈੱਡ ਕੁਆਰਟਰ ਪੁੱਜੇ ਅਤੇ ਉੱਥੋਂ ਪੂਰੇ ਦੇਸ਼ ਅਤੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ। ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਰੋ ਹੈੱਡ ਕੁਆਰਟਰ ਤੋਂ ਬਾਹਰ ਨਿਕਲ ਰਹੇ ਸਨ। ਉਦੋਂ ਇਸਰੋ ਚੀਫ਼ ਕੇ. ਸੀਵਾਨ ਭਾਵੁਕ ਹੋ ਗਏ ਅਤੇ ਪੀ.ਐੱਮ. ਮੋਦੀ ਨੇ ਗਲੇ ਲੱਗ ਕੇ ਰੋਣ ਲੱਗੇ। ਪੀ.ਐੱਮ. ਮੋਦੀ ਵੀ ਇਸ ਦੌਰਾਨ ਥੋੜ੍ਹੇ ਭਾਵੁਕ ਹੋਏ ਅਤੇ ਇਸਰੋ ਚੀਫ਼ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਹ ਤਸੀਵਰਾਂ ਇਸ ਤੋਂ ਬਾਅਦ ਅਮਰ ਹੋ ਗਈਆਂ ਅਤੇ ਲੋਕਾਂ ਨੇ ਇਸ ਦੀ ਕਾਫ਼ੀ ਸ਼ਲਾਘਾ ਕੀਤੀ।PunjabKesariਕਾਰਟੋਸੈੱਟ-3 ਦੀ ਸਫਲਤਾਪੂਰਵਕ ਲਾਂਚਿੰਗ
27 ਨਵੰਬਰ ਨੂੰ ਇਸਰੋ ਨੇ ਪੀ.ਐੱਮ. ਮੋਦੀ ਦੀ ਅਗਵਾਈ 'ਚ ਪੁਲਾੜ ਦੀ ਦੁਨੀਆ 'ਚ ਇਕ ਹੋਰ ਕਾਮਯਾਬੀ ਹਾਸਲ ਕੀਤੀ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਲਾਂਚ ਪੈੱਡ ਤੋਂ ਰਾਕੇਟ ਪੀ.ਐੱਸ.ਐੱਲ.ਵੀ.-ਸੀ47 ਰਾਹੀਂ ਕਾਰਟੋਸੈੱਟ-3 ਅਤੇ ਅਮਰੀਕਾ ਦੇ 13 ਨੈਨੋ ਸੈਟੇਲਾਈਟ ਇਕੱਠੇ ਪੁਲਾੜ 'ਚ ਭੇਜੇ ਗਏ। ਕਾਰਟੋਸੈੱਟ-3 ਇਕ ਜਾਸੂਸੀ ਸੈਟੇਲਾਈਟ ਹੈ। ਇਹ ਸਭ ਤੋਂ ਤਾਕਤਵਰ ਕੈਮਰੇ ਵਾਲਾ ਸੈਟੇਲਾਈਟ ਹੈ। ਇਸ ਦੀ ਵਰਤੋਂ ਭਾਰਤ ਦੀਆਂ ਸਰਹੱਦਾਂ ਦੀ ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਤੋਂ ਨਿਗਰਾਨੀ ਲਈ ਕੀਤਾ ਜਾਵੇਗਾ। ਇਹ ਨਾਲ ਹੀ ਕੁਦਰਤੀ ਆਫ਼ਤਾਵਾਂ 'ਚ ਵੀ ਕੰਮ ਆਏਗਾ। ਇਹ ਖਾਸ ਸੈਟੇਲਾਈਟ ਧਰਤੀ ਤੋਂ 509 ਕਿਲੋਮੀਟਰ ਦੀ ਉੱਚਾਈ 'ਤੇ ਕੰਮ ਕਰੇਗਾ। ਇਸ ਨਾਲ ਕਿਸੇ ਵੀ ਮੌਸਮ 'ਚ ਧਰਤੀ ਦੀਆਂ ਸਾਫ਼ ਤਸਵੀਰਾਂ ਲਈਆਂ ਜਾ ਸਕਦੀਆਂ ਹਨ। 2019 ਦੀ ਤਰ੍ਹਾਂ 2020 'ਚ ਵੀ ਇਸਰੋ ਭਾਰਤ ਨੂੰ ਪੁਲਾੜ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਉਣ ਲਈ ਤਿਆਰ ਹੈ।PunjabKesari


DIsha

Content Editor

Related News