ਅਲਵਿਦਾ 2019 : ਉਹ ਘਟਨਾਵਾਂ ਜਿਨ੍ਹਾਂ ਨਾਲ ਦਹਿਲ ਗਿਆ ਸੀ ਪੂਰਾ ਦੇਸ਼

12/17/2019 2:21:30 PM

ਨਵੀਂ ਦਿੱਲੀ— ਸਾਲ 2019 ਅਲਵਿਦਾ ਕਹਿਣ ਵਾਲਾ ਹੈ ਅਤੇ ਵਿਦਾਈ ਨੂੰ ਕੁਝ ਹੀ ਦਿਨ ਬਾਕੀ ਹੈ ਪਰ ਇਹ ਸਾਲ ਵੀ ਹਰ ਸਾਲ ਦੀ ਤਰ੍ਹਾਂ ਕਈ ਡੂੰਘੇ ਜ਼ਖਮ ਦੇ ਕੇ ਜਾ ਰਿਹਾ ਹੈ। ਜ਼ਖਮਾਂ 'ਚ ਕਈ ਜ਼ਖਮ ਅਜਿਹੇ ਵੀ ਹਨ ਜੋ ਲੰਬੇ ਸਮੇਂ ਤੱਕ ਹਰੇ ਰਹਿਣਗੇ। ਗੈਂਗਰੇਪ ਹੀ ਨਹੀਂ ਕਈ ਵੱਡੇ ਹਾਦਸਿਆਂ, ਕਤਲ ਅਤੇ ਕੁਦਰਤੀ ਆਫਤਾਵਾਂ ਨਾਲ ਵੀ ਇਹ ਸਾਲ ਜੂਝਦਾ ਰਿਹਾ ਹੈ। ਆਓ 2019 'ਚ ਵਾਪਰੀਆਂ ਵੱਡੀਆਂ ਘਟਨਾਵਾਂ 'ਤੇ ਪਾਉਂਦੇ ਹਾਂ ਇਕ ਨਜ਼ਰ :-

ਹੈਦਰਾਬਾਦ ਤੇ ਓਨਾਵ 'ਚ ਗੈਂਗਰੇਪ
ਇਹ ਸਾਲ ਗੈਂਗਰੇਪ ਦੀਆਂ ਘਟਨਾਵਾਂ ਨਾਲ ਪ੍ਰਭਾਵਿਤ ਰਿਹਾ। ਹਰ ਦਿਨ ਕਿਤੇ ਨਾ ਕਿਤੇ ਰੇਪ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ। ਕਈ ਵਾਰ ਤਾਂ ਰੇਪ ਤੋਂ ਬਾਅਦ ਦੋਸ਼ੀ ਹੈਵਾਨੀਅਤ ਦੀ ਹੱਦ ਵੀ ਪਾਰ ਕਰ ਗਏ। ਔਰਤਾਂ ਨਾਲ ਰੇਪ ਤੋਂ ਬਾਅਦ ਭਿਆਨਕ ਤਰੀਕੇ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। 27-28 ਨਵੰਬਰ ਦੀ ਰਾਤ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਰੇਪ ਤੋਂ ਬਾਅਦ ਦੋਸ਼ੀਆਂ ਨੇ ਮਾਰ ਦਿੱਤਾ ਅਤੇ ਮਾਰਨ ਤੋਂ ਬਾਅਦ ਉਸ ਦੇ ਸਰੀਰ ਨੂੰ ਸਾੜ ਵੀ ਦਿੱਤਾ। ਬਾਅਦ 'ਚ ਪੁਲਸ ਨੇ ਸਾਰੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਹਿਰਾਸਤ 'ਚ ਰਹਿਣ ਦੌਰਾਨ ਹਾਦਸੇ ਵਾਲੀ ਜਗ੍ਹਾ 'ਤੇ ਘਟਨਾ ਦੋਹਰਾਉਣ ਲਈ ਲਿਜਾਉਣ ਦੌਰਾਨ ਦੌੜਨ ਦੀ ਕੋਸ਼ਿਸ਼ 'ਚ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ।PunjabKesariਓਨਾਵ 'ਚ ਗੈਂਗਰੇਪ ਪੀੜਤਾ ਨੂੰ ਜ਼ਿੰਦਾ ਸਾੜਿਆ
ਇਸ ਘਟਨਾ ਤੋਂ ਹਾਲੇ ਉੱਭਰੇ ਨਹੀਂ ਸੀ ਕਿ ਓਨਾਵ 'ਚ ਰੇਪ ਦੀ ਇਕ ਹੋਰ ਵਾਰਦਾਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। 5 ਦਸੰਬਰ ਤੜਕੇ ਸਵੇਰੇ ਗੈਂਗਰੇਪ ਪੀੜਤ ਰੇਪ ਦੇ ਮਾਮਲੇ 'ਚ ਸੁਣਵਾਈ ਲਈ ਰਾਏਬਰੇਲੀ ਦੀ ਇਕ ਕੋਰਟ ਜਾਣ ਲਈ ਨਿਕਲੀ ਸੀ ਕਿ ਦੋਸ਼ੀਆਂ ਨੇ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। 90 ਫੀਸਦੀ ਸੜੀ ਕੁੜੀ ਨੂੰ ਪਹਿਲਾਂ ਸਥਾਨਕ, ਫਿਰ ਲਖਨਊ ਅਤੇ ਉਸ ਤੋਂ ਬਾਅਦ ਇਲਾਜ ਲਈ ਦਿੱਲੀ ਲਿਆਂਦਾ ਗਿਆ ਪਰ ਅਗਲੇ ਦਿਨ 6 ਦਸੰਬਰ ਦੀ ਰਾਤ ਉਸ ਨੇ ਦਮ ਤੋੜ ਦਿੱਤਾ।PunjabKesariਇਨ੍ਹਾਂ 2 ਘਟਨਾਵਾਂ ਤੋਂ ਇਲਾਵਾ ਹੋਰ ਰੇਪ ਕੇਸ ਆਏ ਸਾਹਮਣੇ
ਦੇਸ਼ 'ਚ ਰੇਪ ਦੀਆਂ ਇਹੀ 2 ਘਟਨਾਵਾਂ ਨਹੀਂ ਹੋਈਆਂ ਹਨ। ਇਹ ਸਾਲ ਰੇਪ ਅਤੇ ਗੈਂਗਰੇਪ ਦੀਆਂ ਵਾਰਦਾਤਾਂ ਨਾਲ ਭਰਿਆ ਪਿਆ ਹੈ। ਹਰ ਮਹੀਨੇ ਕਿਤੇ ਨਾ ਕਿਤੇ ਰੇਪ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਸ਼ੁਰੂਆਤੀ ਜਨਵਰੀ 'ਚ 16 ਸਾਲਾ ਕੁੜੀ ਨਾਲ ਰੇਪ ਕਰਨ ਤੋਂ ਬਾਅਦ ਉਸ ਦੇ ਸਰੀਰ ਨੂੰ ਕਈ ਟੁੱਕੜਿਆਂ 'ਚ ਕੱਟ ਦਿੱਤਾ ਗਿਆ ਅਤੇ ਸਿਰ ਨੂੰ ਸਰੀਰ ਤੋਂ ਵੱਖ ਕਰ ਦਿੱਤਾ ਗਿਆ। ਜਨਵਰੀ 'ਚ ਹੀ ਤ੍ਰਿਪੁਰਾ ਦੇ ਧਲਾਈ ਜ਼ਿਲੇ 'ਚ 4 ਸਾਲ ਦੀ ਕੁੜੀ ਨਾਲ 30 ਸਾਲ ਦੇ ਨੌਜਵਾਨ ਨੇ ਰੇਪ ਕੀਤਾ। ਮੁੰਬਈ 'ਚ 5 ਸਾਲ ਦੀ ਕੁੜੀ ਨਾਲ ਰੇਪ ਕਰ ਕੇ ਕਤਲ ਕਰ ਦਿੱਤਾ ਗਿਆ। ਯੂ.ਪੀ. ਦੇ ਸ਼ਾਮਲੀ 'ਚ 16 ਸਾਲਾ ਕੁੜੀ ਨਾਲ ਬੰਦੂਕ ਦੀ ਨੋਕ 'ਤੇ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।PunjabKesari7 ਸਾਲਾ ਕੁੜੀ ਨਾਲ ਰੇਪ ਤੋਂ ਬਾਅਦ ਕਤਲ, 12 ਹੱਡੀਆਂ ਟੁੱਟੀਆਂ
ਅਪ੍ਰੈਲ 'ਚ ਕੰਨੌਜ 'ਚ ਮੰਦਰ ਜਾ ਰਹੀ 7 ਸਾਲਾ ਕੁੜੀ ਨਾਲ ਰੇਪ ਕੀਤਾ ਗਿਆ। ਬਾਅਦ 'ਚ ਉਸ ਦਾ ਕਤਲ ਕਰ ਦਿੱਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੇ ਸਰੀਰ ਦੀਆਂ 12 ਹੱਡੀਆਂ ਟੁੱਟ ਗਈਆਂ ਸਨ। ਹਰ ਮਹੀਨੇ ਰੇਪ ਦੀਆਂ ਘਟਨਾਵਾਂ ਨਾਲ ਸਮਾਜ ਸ਼ਰਮਸਾਰ ਹੁੰਦਾ ਰਿਹਾ।PunjabKesari2019 ਦੇ ਵੱਡੇ ਹਾਦਸੇ
ਕਈ ਵੱਡੇ ਹਾਦਸੇ 2019 ਦੇ ਗਵਾਹ ਬਣੇ। ਕਿਤੇ ਕਿਸ਼ਤੀ ਡੁੱਬਣ ਨਾਲ ਲੋਕ ਮਰੇ ਤਾਂ ਕਿਤੇ ਸੜਕ ਹਾਦਸਿਆਂ ਨੇ ਲੋਕਾਂ ਦੀ ਜਾਨ ਲੈ ਲਈ।
1- ਜੂਨ 'ਚ ਹਿਮਾਚਲ ਦੇ ਕੁੱਲੂ ਜ਼ਿਲੇ ਦੇ ਬੰਜਾਰ 'ਚ ਓਵਰਲੋਡ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਨਾਲ 47 ਲੋਕਾਂ ਦੀ ਮੌਤ ਹੋ ਗਈ।
2- 8 ਜੁਲਾਈ ਨੂੰ ਯਮੁਨਾ ਐਕਸਪ੍ਰੈੱਸ ਵੇਅ 'ਤੇ ਲਖਨਊ ਤੋਂ ਦਿੱਲੀ ਆ ਰਹੀ ਇਕ ਬੱਸ ਨਾਲੇ 'ਚ ਜਾ ਡਿੱਗੀ, ਜਿਸ ਨਾਲ 29 ਲੋਕਾਂ ਦੀ ਮੌਤ ਹੋ ਗਈ ਸੀ।
3- 15 ਸਤੰਬਰ ਨੂੰ ਆਂਧਰਾ ਪ੍ਰਦੇਸ਼ 'ਚ ਗੋਦਾਵਰੀ ਨਦੀ 'ਚ ਕਿਸ਼ਤੀ ਦੇ ਡੁੱਬਣ ਨਾਲ ਕਿਸ਼ਤੀ 'ਚ ਸਵਾਰ 77 ਲੋਕਾਂ 'ਚੋਂ 51 ਲੋਕ ਡੁੱਬ ਗਏ। ਹਾਲਾਂਕਿ 26 ਲੋਕਾਂ ਨੂੰ ਬਚਾ ਲਿਆ ਗਿਆ।
4- 9 ਅਕਤੂਬਰ ਨੂੰ ਰਾਜਸਥਾਨ ਦੇ ਧੌਲਪੁਰ ਦੀ ਪਾਰਬਤੀ ਨਦੀ 'ਚ ਮੂਰਤੀ ਵਿਸਰਜਨ ਦੌਰਾਨ ਇਕ ਵੱਡਾ ਹਾਦਸਾ ਹੋ ਗਿਆ, ਜਿਸ 'ਚ 10 ਲੋਕ ਡੁੱਬ ਗਏ।
5- 11 ਅਕਤੂਬਰ ਨੂੰ ਬੁਲੰਦਸ਼ਹਿਰ 'ਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗੰਗਾ ਇਸ਼ਨਾਨ ਲਈ ਹਾਥਰਸ ਤੋਂ ਨਰੌਰਾ ਘਾਟ 'ਤੇ ਸੜਕ ਕਿਨਾਰੇ ਸੌਂ ਰਹੇ ਸਨ ਕਿ ਇਕ ਬੱਸ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਕੁਚਲ ਦਿੱਤਾ, ਜਿਸ 'ਚ 11 ਲੋਕ ਮਾਰੇ ਗਏ।PunjabKesariਕੁਦਰਤੀ ਆਫ਼ਤ : ਬਾਰਸ਼-ਹੜ੍ਹ ਨੇ ਸਾਲ ਭਰ ਰੁਲਾਇਆ

ਕੁਦਰਤੀ ਆਫ਼ਤਿਆਂ ਨਾਲ ਵੀ ਇਹ ਸਾਲ ਕਾਫ਼ੀ ਪ੍ਰਭਾਵਿਤ ਰਿਹਾ। ਬਾਰਸ਼ ਦੇ ਸੀਜਨ 'ਚ ਭਾਰੀ ਬਾਰਸ਼ ਤੋਂ ਇਲਾਵਾ ਬੇਮੌਸਮ ਬਾਰਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਇਸ ਵਾਰ ਤਾਂ ਸਾਲ ਭਰ ਬਾਰਸ਼ ਝੱਲਣੀ ਪਈ। ਇਸ ਕਾਰਨ ਸੈਂਕੜੇ ਲੋਕ ਤਾਂ ਮਾਰੇ ਹੀ ਗਏ, ਹਜ਼ਾਰਾਂ ਕਰੋੜ ਦੀ ਫਸਲ ਅਤੇ ਜਾਇਦਾਦ ਨੁਕਸਾਨ ਵੀ ਹੋਇਆ। ਦੇਸ਼ 'ਚ ਇਸ ਸਾਲ ਕਈ ਤੂਫਾਨਾਂ ਨੇ ਵੀ ਤਬਾਹੀ ਮਚਾਈ। ਮਹਾ, ਕਯਾਰ, ਫਾਨੀ ਅਤੇ ਵਾਯੂ ਵਰਗੇ ਤੂਫਾਨ ਆਏ ਪਰ ਰਾਜ ਸਰਕਾਰਾਂ ਦੀ ਸਰਗਰਮੀ ਅਤੇ ਤਕਨੀਕੀ ਸਮਰੱਥਾ ਕਾਰਨ ਜਾਨ-ਮਾਲ ਨੂੰ ਘੱਟ ਨੁਕਸਾਨ ਪੁੱਜਿਆ। ਹਾਲਾਂਕਿ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ।PunjabKesari


DIsha

Content Editor

Related News