ਯਾਸੀਨ ਮਲਿਕ ’ਤੇ ਦੋਸ਼ ਤੈਅ ਹੋਣ ’ਤੇ ਪਾਕਿ ਨੂੰ ਇਤਰਾਜ਼, ਭਾਰਤੀ ਰਾਜਦੂਤ ਤਲਬ

05/20/2022 3:25:52 PM

ਇਸਲਾਮਾਬਾਦ– ਪਾਕਿਸਤਾਨ ਨੇ ਭਾਰਤੀ ਅੰਬੈਸੀ ਇੰਚਾਰਜ ਨੂੰ ਇੱਥੇ ਵਿਦੇਸ਼ ਮੰਤਰਾਲਾ ’ਚ ਤਲਬ ਕਰ ਕੇ ਉਨ੍ਹਾਂ ਨੂੰ ਆਬਜੈਕਸ਼ਨ ਡਾਕੂਮੈਂਟ (ਡਿਮਾਰਸ਼ੇ) ਸੌਂਪੇ, ਜਿਸ ’ਚ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਖਿਲਾਫ ਮਨਘੜਤ ਦੋਸ਼ ਲਾਏ ਜਾਣ ਦੀ ਸਖਤ ਨਿੰਦਾ ਕੀਤੀ ਗਈ ਹੈ। ਕਸ਼ਮੀਰੀ ਹੁਰੀਅਤ ਨੇਤਾ ਮਲਿਕ ਦਿੱਲੀ ਦੀ ਤਿਹਾੜ ਜੇਲ ’ਚ ਕੈਦ ਹੈ।

ਪਾਕਿ ਨੇ ਭਾਰਤੀ ਅੰਬੈਸੀ ਨੂੰ ਪਾਕਿ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਾਇਆ ਕਿ ਭਾਰਤ ਸਰਕਾਰ ਨੇ ਕਸ਼ਮੀਰੀ ਆਗੂਆਂ ਦੀ ਆਵਾਜ਼ ਦਬਾਉਣ ਲਈ ਮਲਿਕ ਨੂੰ ਫਰਜ਼ੀ ਮਾਮਲਿਆਂ ’ਚ ਫਸਾਇਆ ਹੈ। ਪਾਕਿਸਤਾਨ ਨੇ ਭਾਰਤ ਸਰਕਾਰ ਤੋਂ ਮਲਿਕ ਨੂੰ ਸਾਰੇ ‘ਬੇ-ਬੁਨਿਆਦ’ ਦੋਸ਼ਾਂ ’ਚੋਂ ਬਰੀ ਕਰਨ ਤੇ ਜੇਲ ਤੋਂ ਤੱਤਕਾਲ ਰਿਹਾਅ ਕਰਨ ਦਾ ਮੰਗ ਕੀਤੀ ਤਾਂ ਕਿ ਉਹ ਆਪਣੇ ਪਰਿਵਾਰ ਨਾਲ ਮਿਲ ਸਕਣ ਤੇ ਆਪਣੇ ਸਿਹਤ ’ਚ ਸੁਧਾਰ ਕਰ ਕੇ ਆਮ ਜੀਵਨ ਜੀ ਸਕਣ।

Rakesh

This news is Content Editor Rakesh