ਯਮੁਨਾ ਹੜ੍ਹ : ਗਰਭਵਤੀ ਔਰਤ ਨੂੰ 2 ਬੱਚਿਆਂ ਦੇ ਨਾਲ ਦਰੱਖਤ ’ਤੇ ਗੁਜ਼ਾਰਨੀ ਪਈ ਪੂਰੀ ਰਾਤ

08/22/2019 12:56:06 AM

ਨਵੀਂ ਦਿੱਲੀ— ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਯਮੁਨਾ ਦੇ ਪਾਣੀ ਤੋਂ ਖੁਦ ਨੂੰ ਬਚਾਉਣ ਲਈ ਇਕ ਗਰਭਵਤੀ ਔਰਤ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਰਾਤ ਇਕ ਦਰੱਖਤ ’ਤੇ ਗੁਜ਼ਾਰਨੀ ਪਈ। ਦਰਅਸਲ ਨਵੀਂ ਦਿੱਲੀ ਦੇ ਉਸਮਾਨਪੁਰ ਇਲਾਕੇ ਵਿਚ ਉਸ ਦੀ ਝੌਪੜੀ ਪਾਣੀ ਵਿਚ ਡੁੱਬ ਗਈ ਸੀ। ਜਦੋਂ ਹੜ੍ਹ ਦਾ ਪਾਣੀ ਉਸਦੇ ਘਰ ਵਿਚ ਦਾਖਲ ਹੋਣ ਲੱਗਾ ਤਾਂ ਡਰਦੇ ਮਾਰੇ ਨੂਰਜਹਾਂ ਆਪਣੇ 2 ਬੱਚਿਆਂ ਨੂੰ ਬਚਾਉਣ ਲਈ ਲੱਕੜੀ ਦੇ ਢੇਰ ਦੇ ਸਹਾਰੇ ਦਰੱਖਤ ’ਤੇ ਚੜ੍ਹ ਗਈ। ਜਦੋਂ ਉਸ ਦਾ ਪਤੀ ਜਹਾਂਗੀਰ (ਰਿਕਸ਼ਾ ਚਾਲਕ) ਦੇਰ ਰਾਤ ਘਰ ਵਾਪਸ ਆਇਆ ਤਾਂ ਉਸ ਨੂੰ ਦਰੱਖਤ ’ਤੇ ਹੀ ਪਨਾਹ ਲੈਣੀ ਪਈ। ਪਰਿਵਾਰ ਨੇ ਪੂਰੀ ਰਾਤ ਦਰੱਖਤ ’ਤੇ ਗੁਜ਼ਾਰੀ ਅਤੇ ਬੁੱਧਵਾਰ ਸਵੇਰੇ 11 ਵਜੇ ਪੁਲਸ ਨੂੰ ਫੋਨ ਕੀਤਾ। ਉਨ੍ਹਾਂ ਨੂੰ ਦੁਪਹਿਰ 12 ਵਜੇ ਬਚਾਇਆ ਗਿਆ।

Inder Prajapati

This news is Content Editor Inder Prajapati