ਐਲੋਨ ਮਸਕ ਦੇ ਭਾਰਤ ਦੌਰੇ ਤੋਂ ਪਹਿਲਾਂ ਠੱਪ ਪਿਆ ਐਕਸ, ਟਾਈਮਲਾਈਨ ਨਹੀਂ ਹੋ ਰਹੀ ਅਪਡੇਟ

04/11/2024 12:45:48 PM

ਗੈਜੇਟ ਡੈਸਕ- ਐਲੋਨ ਮਸਕ ਦਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਇਕ ਵਾਰ ਫਿਰ ਠੱਪ ਹੋ ਗਿਆ ਹੈ। 'ਐਕਸ' ਦੇ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। 11 ਅਪ੍ਰੈਲ 2024 ਦੀ ਸਵੇਰ ਕਰੀਬ 10.41 ਵਜੇ ਤੋਂ ਯੂਜ਼ਰਜ਼ ਨੂੰ ਪਰੇਸ਼ਾਨੀ ਆ ਰਹੀ ਹੈ। ਯੂਜ਼ਰਜ਼ ਦੀ ਟਾਈਮਲਾਈਨ ਅਪਡੇਟ ਨਹੀਂ ਹੋ ਰਹੀ ਅਤੇ ਨਾ ਹੀ ਫੀਡ ਰੀਫ੍ਰੈਸ਼ ਹੋ ਰਹੀ ਹੈ। ਇਸਤੋਂ ਇਲਾਵਾ ਯੂਜ਼ਰਜ਼ ਕੋਈ ਨਹੀਂ ਪੋਸਟ ਵੀ ਨਹੀਂ ਕਰ ਪਾ ਰਹੇ ਹਨ। ਆਊਟੇਜ ਨੂੰ ਟ੍ਰੈਕ ਕਰਨ ਵਾਲੀ ਸਾਈਟ ਡਾਊਨਡਿਟੈਕਟਰ ਨੇ ਵੀ ਐਕਸ ਦੇ ਠੱਪ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਸਾਈਟ 'ਤੇ ਕਰੀਬ 200 ਲੋਕਾਂ ਨੇ ਪਲੇਟਫਾਰਮ ਠੱਪ ਹੋਣ ਦੀ ਸ਼ਿਕਾਇਤ ਕੀਤੀ ਹੈ। 

ਡਾਊਨਡਿਟੈਕਟਰ ਮੁਤਾਬਕ, ਭਾਰਤ ਦੇ ਕਈ ਸ਼ਹਿਰਾਂ 'ਚ ਐਕਸ ਦੀਆਂ ਸੇਵਾਵਾਂ ਠੱਪ ਹਨ ਜਿਨ੍ਹਾਂ 'ਚ ਹੈਦਰਾਬਾਦ, ਨਵੀਂ ਦਿੱਲੀ, ਜੈਪੁਰ, ਲਖਨਊ, ਮੁੰਬਈ, ਅਹਿਮਦਾਬਾਦ ਆਦਿ ਸ਼ਾਮਲ ਹਨ, ਹਾਲਾਂਕਿ, ਭਾਰਤ ਤੋਂ ਇਲਾਵਾ ਹੋਰ ਦੇਸ਼ਾਂ 'ਚ ਐਕਸ ਦੀਆਂ ਸੇਵਾਵਾਂ ਚੱਲ ਰਹੀਆਂ ਹਨ। 

ਦੱਸ ਦੇਈਏ ਕਿ ਇਸਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਐਕਸ ਦੀਆਂ ਸੇਵਾਵਾਂ  ਠੱਪ ਹੋਈਆਂ ਸਨ। ਐਕਸ 'ਤੇ ਯੂਜ਼ਰਜ਼ 21 ਦਸੰਬਰ ਦੀ ਸਵੇਰ ਤੋਂ ਹੀ ਯੂਜ਼ਰਜ਼ ਕੋਈ ਵੀ ਪੋਸਟ ਨਹੀਂ ਦੇਖ ਪਾ ਰਹੇ ਸਨ। ਇਹ ਸਮੱਸਿਆ ਵੈਰੀਫਾਈਡ ਅਤੇ ਨਾਨ-ਫੈਰੀਫਾਈਡ ਦੋਵਾਂ ਯੂਜ਼ਰਜ਼ ਨੂੰ ਆ ਰਹੀ ਸੀ ਹਾਲਾਂਕਿ, ਕਰੀਬ 1.30 ਘੰਟੇ ਤਕ ਠੱਪ ਰਹਿਣ ਤੋਂ ਬਾਅਦ ਐਕਸ ਦੀਆਂ ਸੇਵਾਵਾਂ ਸ਼ੁਰੂ ਹੋ ਗਈਆਂ ਸਨ। 

Rakesh

This news is Content Editor Rakesh