WTO ਦੀਆਂ ਨੀਤੀਆਂ ਕਿਸਾਨਾਂ ਲਈ ਚੰਗੀਆਂ ਨਹੀਂ, ਬਾਰਡਰਾਂ 'ਤੇ ਅੱਜ ਦੁਪਹਿਰ ਨੂੰ ਸਾੜੇ ਜਾਣਗੇ ਪੁਤਲੇ: ਪੰਧੇਰ

02/26/2024 11:14:37 AM

ਨਵੀਂ ਦਿੱਲੀ- ਕਿਸਾਨ ਅੰਦੋਲਨ2.0 ਦਾ ਅੱਜ 14ਵਾਂ ਦਿਨ ਹੈ। ਕਿਸਾਨ ਅਜੇ ਵੀ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਡਟੇ ਹੋਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦੁਪਹਿਰ 3 ਵਜੇ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਵੱਡੇ ਪੁਤਲੇ ਬਣਾ ਕੇ ਅਰਥੀ ਦਹਿਨ ਕੀਤਾ ਜਾਵੇਗਾ। ਅਜਿਹਾ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਵਿਸ਼ਵ ਵਪਾਰ ਸੰਗਠਨ (WTO) 1955 'ਚ ਭਾਰਤ ਸਰਕਾਰ ਨੇ ਸਾਈਨ ਕੀਤਾ ਸੀ। 

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਅੱਜ ਟਰੈਕਟਰ ਮਾਰਚ ਕੱਢਣਗੇ ਕਿਸਾਨ, ਜਾਣੋ ਕੀ ਰਹੇਗਾ ਸਮਾਂ

WTO ਦੀਆਂ ਨੀਤੀਆਂ ਜਿਵੇਂ ਕਿ ਹਰ ਚੀਜ਼ ਖੁੱਲ੍ਹੀ ਮੰਡੀ 'ਚ ਵੇਚੀ ਜਾਵੇਗੀ। ਇਹ ਸਮਝੌਤਾ ਚੰਗਾ ਨਹੀਂ, ਖੁੱਲ੍ਹੀ ਮੰਡੀ ਦਾ ਮਤਲਬ ਹੈ ਕਿ ਮੰਡੀ ਵਿਚ ਫ਼ਸਲਾਂ ਦੀਆਂ ਕੀਮਤਾਂ ਤੈਅ ਨਹੀਂ ਕੀਤੀਆਂ ਜਾਣਗੀਆਂ। ਸਰਕਾਰੀ ਖਰੀਦ ਪੂਰੀ ਤਰ੍ਹਾਂ ਬੰਦ ਕਰਨਾ ਇਸ ਵਿਚ MSP ਗਾਰੰਟੀ ਕਾਨੂੰਨ ਬਣਾਉਣਾ ਜਾਂ ਐਲਾਨ ਕਰਨਾ, ਇਹ ਸਭ ਬੰਦ ਕਰਨ ਦੀ ਗੱਲ ਸੀ। ਮੰਡੀ ਸਿਸਟਮ ਪੂਰੀ ਤਰ੍ਹਾਂ ਬੰਦ ਕਰਨਾ। ਕਿਸਾਨਾਂ ਨੂੰ ਜੋ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਪੂਰੀ ਤਰ੍ਹਾ ਖ਼ਤਮ ਕਰਨਾ। ਪੂਰੀ ਤਰ੍ਹਾਂ ਪ੍ਰਾਈਵੇਟ ਮੰਡੀ 'ਚ ਉਸ ਵਿਚ ਸਰਕਾਰ ਮਰਜ਼ੀ ਨਾਲ ਫ਼ਸਲ ਖਰੀਦੇ, ਵਪਾਰੀ ਮਰਜ਼ੀ ਨਾਲ ਖਰੀਦੇ। ਜੋ ਛੋਟੇ ਕਿਸਾਨ ਹਨ, ਉਹ ਇਸ ਖੁੱਲ੍ਹੀ ਮੰਡੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ WTO ਦੀਆਂ ਨੀਤੀਆਂ, ਕਿਸਾਨਾਂ ਲਈ ਬਹੁਤ ਬੁਰੀਆਂ ਹਨ। 

ਇਹ ਵੀ ਪੜ੍ਹੋ-  ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

ਪੰਧੇਰ ਨੇ ਅੱਗੇ ਕਿਹਾ ਕਿ WTO ਨੀਤੀ ਤਹਿਤ ਅਮਰੀਕਾ ਵਰਗੇ ਦੇਸ਼ ਨੇ ਵੀ ਵੱਖ-ਵੱਖ ਕਿਸਾਨਾਂ ਦੇ ਬਲਿਊ, ਗ੍ਰੀਨ ਅਤੇ ਰੈੱਡ ਜ਼ੋਨ ਬਣਾਏ ਹਨ। ਅਮਰੀਕਾ ਵਰਗਾ ਦੇਸ਼ ਰੈੱਡ ਜ਼ੋਨ ਵਾਲੇ ਕਿਸਾਨਾਂ ਨੂੰ 85 ਹਜ਼ਾਰ ਡਾਲਰ ਪ੍ਰਤੀ ਕਿਸਾਨ ਸਾਲਾਨਾ ਦੇ ਰਿਹਾ ਹੈ, ਜਦੋਂ ਕਿ ਭਾਰਤ ਸਰਕਾਰ ਸਿਰਫ 298 ਰੁਪਏ ਦੇ ਰਹੀ ਹੈ। ਇਸ ਕਾਰਨ ਕਿਸਾਨ ਮਰ ਰਿਹਾ ਹੈ। ਪੰਧੇਰ ਨੇ ਕਿਹਾ ਕਿ ਜੇਕਰ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਬਾਰਡਰਾਂ 'ਤੇ ਸ਼ਾਤੀਪੂਰਨ ਬੈਠੇ ਹਾਂ।

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

Tanu

This news is Content Editor Tanu