ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਅੰਤਰਿਮ ਜ਼ਮਾਨਤ, ਸਾਗਰ ਕਤਲਕਾਂਡ 'ਚ ਹੈ ਜੇਲ੍ਹ 'ਚ ਬੰਦ

07/20/2023 9:35:34 AM

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗੋਡੇ ਦੀ ਸਰਜਰੀ ਲਈ ਇਕ ਹਫ਼ਤੇ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੁਸ਼ੀਲ ਕੁਮਾਰ ਜੂਨੀਅਰ ਪਹਿਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਪਿਤਾ ਦੇ ਅੰਤਿਮ ਸੰਸਕਾਰ ਲਈ ਸੁਸ਼ੀਲ ਕੁਮਾਰ ਨੂੰ 4 ਦਿਨਾਂ ਦੀ ਅੰਤਰਿਮ ਜ਼ਮਾਨਤ ਮਿਲੀ ਸੀ। ਸੁਸ਼ੀਲ ਕੁਮਾਰ 2 ਜੂਨ, 2021 ਤੋਂ ਨਿਆਇਕ ਹਿਰਾਸਤ 'ਚ ਹੈ।

ਇਹ ਵੀ ਪੜ੍ਹੋ : ਏਅਰ ਹੋਸਟੈੱਸ ਗੀਤਿਕਾ ਖ਼ੁਦਕੁਸ਼ੀ ਮਾਮਲੇ 'ਚ ਅੱਜ ਆਵੇਗਾ ਅਦਾਲਤ ਦਾ ਫ਼ੈਸਲਾ, ਗੋਪਾਲ ਕਾਂਡਾ ਹੈ ਮੁੱਖ ਦੋਸ਼ੀ

ਸਾਗਰ ਕਤਲਕਾਂਡ 'ਚ ਦਿੱਲੀ ਪੁਲਸ ਵੱਲੋਂ ਦਾਖ਼ਲ ਚਾਰਜਸ਼ੀਟ ਮੁਤਾਬਕ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਸਟੇਡੀਅਮ ਦਾ ਦਰਵਾਜ਼ਾ ਅੰਦਰੋਂ ਬੰਦ ਕਰਨ ਮਗਰੋਂ ਸਾਬਕਾ ਜੂਨੀਅਰ ਚੈਂਪੀਅਨ ਸਾਗਰ ਧਨਖੜ ਅਤੇ ਹੋਰਾਂ ਨੂੰ ਡੰਡਿਆਂ ਹਾਕੀ ਅਤੇ ਬੇਸਬਾਲ ਦੇ ਬੈਟਾਂ ਨਾਲ ਕੁੱਟਿਆ ਸੀ।

ਇਹ ਵੀ ਪੜ੍ਹੋ : ਅਹਿਮਦਾਬਾਦ 'ਚ ਭਿਆਨਕ ਹਾਦਸਾ, ਫਲਾਈਓਵਰ 'ਤੇ High Speed ਕਾਰ ਨੇ ਲੋਕਾਂ ਨੂੰ ਦਰੜਿਆ, 9 ਦੀ ਮੌਤ

ਬਾਅਦ 'ਚ ਗੰਭੀਰ ਜ਼ਖਮਾਂ ਕਾਰਨ ਸਾਗਰ ਦੀ ਮੌਤ ਹੋ ਗਈ ਸੀ। ਪੁਲਸ ਨੇ 1000 ਪੰਨਿਆਂ ਦੀ ਆਖ਼ਰੀ ਰਿਪੋਰਟ 'ਚ ਕਿਹਾ ਹੈ ਕਿ ਸਟੇਡੀਅਮ 'ਚ ਸਾਰੇ ਪੀੜਤਾਂ ਨੂੰ ਘੇਰ ਲਿਆ ਗਿਆ ਸੀ ਅਤੇ ਸਾਰੇ ਦੋਸ਼ੀਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਲਾਠੀਆਂ ਡੰਡਿਆਂ, ਹਾਕੀ ਅਤੇ ਬੇਸਬਾਲਾਂ ਨਾਲ ਕਰੀਬ 30 ਤੋੰ 40 ਮਿੰਟਾਂ ਤੱਕ ਕੁੱਟਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita