ਭਾਰਤੀ ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ ਮਿਲਿਆ ਮਲਬਾ, 13 ਲੋਕਾਂ ਦੀ ਤਲਾਸ਼ ਜਾਰੀ

06/03/2019 6:40:19 PM

ਨਵੀਂ ਦਿੱਲੀ— ਅਸਮ ਦੇ ਜੋਰਹਾਟ ਏਅਰਬੇਸ ਤੋਂ ਅਰੂਣਾਚਲ ਪ੍ਰਦੇਸ਼ ਦੇ ਮੇਨਚੁਕਾ ਲਈ ਉਡਾਣ ਭਰਨ ਵਾਲੇ ਭਾਰਤੀ ਹਵਾਈ ਫੌਜ ਦੇ ਜਹਾਜ਼ ਏ.ਆਈ.ਐੱਫ. AN-32 ਦਾ ਮਲਬਾ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕ ਹੈਲੀਕਾਪਟਰ ਸਰਚ ਟੀਮ ਨੇ ਭਾਰਤੀ ਹਵਾਈ ਫੌਜ AN-32 ਦੇ ਮਲਬੇ ਨੂੰ ਦੇਖਿਆ ਹੈ।
ਇਸ ਜਹਾਜ਼ 'ਚ ਕਰੀਬ 13 ਲੋਕਾਂ ਦੇ ਮੌਜੂਦ ਹੋਣ ਦੀ ਖਬਰ ਮਿਲੀ ਸੀ। ਜਹਾਜ਼ ਦਾ ਗ੍ਰਾਉਂਡ ਸਟਾਫ ਤੋਂ ਆਖਰੀ ਸੰਪਰਕ ਕਰੀਬ 1 ਵਜੇ ਹੋਇਆ ਸੀ। ਜਹਾਜ਼ ਨੇ ਜ਼ੋਰਹਾਟ ਦੁਪਹਿਰ 12:25 'ਤੇ ਉਡਾਣ ਭਰੀ ਸੀ। ਭਾਰਤੀ ਹਵਾਈ ਫੌਜ ਨੇ ਆਈ.ਏ.ਐੱਫ. AN-32 ਜਹਾਜ਼ ਦਾ ਪਤਾ ਲਗਾਉਣ ਲਈ ਇਕ ਸੁਖੋਈ-30 ਲੜਾਕੂ ਜਹਾਜ਼ ਤੇ ਸੀ-130 ਸਪੈਸ਼ਲ ਆਪਸ ਜਹਾਜ਼ਾਂ ਨੂੰ ਭੇਜਿਆ ਗਿਆ ਸੀ। AN-32 ਰੂਸ ਨਿਰਮਾਣ ਹਵਾਈ ਫੌਜ ਹੈ ਤੇ ਹਵਾਈ ਫੌਜ ਵੱਡੀ ਗਿਣਤੀ 'ਚ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ। ਇਹ ਦੋ ਇੰਜਣ ਵਾਲਾ ਟ੍ਰਬੋਪ੍ਰਾਪ ਆਵਾਜਾਈ ਵਾਲਾ ਜਹਾਜ਼ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ ਚੀਨ ਦੀ ਸਰਹੱਦ ਤੋਂ ਜ਼ਿਆਦਾ ਦੂਰ ਨਹੀਂ ਹੈ। ਮੇਨਚੁਕਾ ਐਡਵਾਂਸ ਲੈਂਡਿੰਗ ਗ੍ਰਾਉਂਡ, ਜਿਥੇ ਜਹਾਜ਼ ਨੂੰ ਉਤਰਨਾ ਸੀ, ਨੂੰ ਪਿਛਲੇ ਸਾਲ 12 ਜੁਲਾਈ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। 2013 ਤੋਂ ਇਹ ਬੰਦ ਸੀ। ਦੱਸ ਦਈਏ ਕਿ 3 ਸਾਲ ਪਹਿਲਾਂ ਵੀ ਅਜਿਹੀ ਹੀ ਇਕ AN-32 ਜਹਾਜ਼ ਲਾਪਤਾ ਹੋਇਆ ਸੀ ਜਿਸ ਦਾ ਹਾਲੇ ਤਕ ਮਲਬਾ ਵੀ ਨਹੀਂ ਸਕਿਆ ਹੈ। ਹੁਣ ਤਕ 9 AN-32 ਜਹਾਜ਼ ਕ੍ਰੈਸ਼ ਹੋ ਚੁੱਕੇ ਹਨ।

Inder Prajapati

This news is Content Editor Inder Prajapati