ਦੁਨੀਆ ਭਰ ’ਚ ਕੋਰੋਨਾ ਨਾਲ ਸਾਢੇ 4 ਲੱਖ ਤੋਂ ਵਧੇਰੇ ਮੌਤਾਂ, ਪੀੜਤਾਂ ਦਾ ਅੰਕੜਾ ਪੁੱਜਾ 84 ਲੱਖ ਤੋਂ ਪਾਰ

06/19/2020 10:21:53 AM

ਬੀਜਿੰਗ/ਜਿਨੇਵਾ/ਨਵੀਂ ਦਿੱਲੀ (ਵਾਰਤਾ) : ਦੁਨੀਆ ਭਰ ਵਿਚ ਹੁਣ ਤੱਕ ਸਾਢੇ 4 ਲੱਖ ਤੋਂ ਜ਼ਿਆਦਾ ਲੋਕ ਜਾਨਲੇਵਾ ਕੋਰੋਨਾ ਵਿਸ਼ਾਣੁ ਦੇ ਗਲੇ ਦਾ ਨਿਵਾਲਾ ਬਣ ਚੁੱਕੇ ਹਨ, ਜਦੋਂਕਿ ਇਸ ਨਾਲ ਪੀੜਤਾਂ ਦਾ ਅੰਕੜਾ 84.64 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 84,64,729 ਲੋਕ ਪੀੜਤ ਹੋਏ ਹਨ ਅਤੇ 4,53,290 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19  ਦੇ ਮਾਮਲੇ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਰੂਸ ਤੀਜੇ ਸਥਾਨ ’ਤੇ ਹੈ। ਦੂਜੇ ਪਾਸੇ ਇਸ ਮਹਾਮਾਰੀ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਸਥਾਨ ’ਤੇ ਹੈ।

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 13,586 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕੁੱਲ ਪੀੜਤਾਂ ਦੀ ਗਿਣਤੀ 3,80,532 ਹੋ ਗਈ ਹੈ। ਇਸ ਮਿਆਦ ਵਿਚ 336 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 12,573 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,63,248 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ 2,04,711 ਲੋਕ ਇਸ ਮਹਾਮਾਰੀ ਤੋਂ ਨਿਜ਼ਾਤ ਪਾ ਚੁੱਕੇ ਹਨ। ਭਾਰਤ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ ’ਤੇ ਹੈ। ਦੁਨੀਆ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 21,89,056 ਲੋਕ ਪੀੜਤ ਹੋ ਚੁੱਕੇ ਹਨ ਅਤੇ 1,18,421 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 9,78,142 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 47,748 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿਚ ਵੀ ਕੋਵਿਡ-19 ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 5,60,321 ਲੋਕ ਪ੍ਰਭਾਵਿਤ ਹੋਏ ਹਨ ਅਤੇ 7650 ਲੋਕਾਂ ਨੇ ਜਾਨ ਗਵਾਈ ਹੈ।

ਬ੍ਰਿਟੇਨ ਵਿਚ ਇਸ ਕਾਰਨ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਹੁਣ ਤੱਕ ਇਸ ਮਹਾਮਾਰੀ ਨਾਲ 3,01,935 ਲੋਕ ਪੀੜਤ ਹੋਏ ਹਨ ਅਤੇ 42,373 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿਚ ਹੁਣ ਤੱਕ 2,45,268 ਲੋਕ ਪੀੜਤ  ਹੋਏ ਹੈ ਜਦੋਂਕਿ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਵੀ ਇਸ ਮਹਾਮਾਰੀ ਨੇ ਬਹੁਤ ਕਹਿਰ ਮਚਾਇਆ ਹੈ। ਇੱਥੇ ਹੁਣ ਤੱਕ ਕੋਵਿਡ-19 ਨਾਲ 2,38,159 ਲੋਕ ਪੀੜਤ ਹੋਏ ਹਨ ਅਤੇ 34,514 ਲੋਕਾਂ ਦੀ ਮੌਤ ਹੋਈ ਹੈ। ਚੀਨ ਵਿਚ ਹੁਣ ਤੱਕ 84,494 ਲੋਕ ਪੀੜਤ ਹੋਏ ਹਨ ਅਤੇ 4638 ਲੋਕਾਂ ਦੀ ਮੌਤ ਹੋਈ ਹੈ। ਯੂਰਪੀ ਦੇਸ਼ ਫ਼ਰਾਂਸ ਅਤੇ ਜਰਮਨੀ ਵਿਚ ਵੀ ਇਸ ਜਾਨਲੇਵਾ ਵਿਸ਼ਾਣੁ ਕਾਰਨ ਸਥਿਤੀ ਕਾਫ਼ੀ ਖ਼ਰਾਬ ਹੈ। ਫ਼ਰਾਂਸ ਵਿਚ ਹੁਣ ਤੱਕ 1,95,272 ਲੋਕ ਇਸ ਤੋਂ ਪੀੜਤ ਹੋਏ ਹਨ ਅਤੇ 29,606 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 1,89,817 ਲੋਕ ਪੀੜਤ ਹੋਏ ਹਨ ਅਤੇ 8875 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਇਲਾਵਾ ਪੇਰੂ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਅਤੇ ਇਸ ਨਾਲ ਮੌਤ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਥੇ ਇਸ ਮਹਾਮਾਰੀ ਨਾਲ ਹੁਣ ਤੱਕ 2,40,908 ਲੋਕ ਪੀੜਤ ਹੋਏ ਹਨ ਅਤੇ 7257 ਦੀ ਮੌਤ ਹੋਈ ਹੈ। ਉਥੇ ਹੀ ਤੁਕਰੀ ਵਿਚ ਕੋਰੋਨਾ ਨਾਲ ਹੁਣ ਤੱਕ 1,84,031 ਲੋਕ ਪੀੜਤ ਹੋਏ ਹਨ ਅਤੇ 4882 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ 1,97,647 ਲੋਕ ਪੀੜਤ ਹੋਏ ਹਨ ਜਦੋਂਕਿ 9272 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ। ਮੈਕਸੀਕੋ ਵਿਚ 19,747, ਬੈਲਜ਼ੀਅਮ ਵਿਚ 9683,  ਕੈਨੇਡਾ ਵਿਚ 8361, ਨੀਦਰਲੈਂਡ ਵਿਚ 6097, ਸਵੀਡਨ ਵਿਚ 5053, ਇਕਵਾਡੋਰ ਵਿਚ 4087,  ਸਵਿਟਜ਼ਰਲੈਂਡ ਵਿਚ 1956, ਆਇਰਲੈਂਡ ਵਿਚ 1714 ਅਤੇ ਪੁਰਤਗਾਲ ਵਿਚ 1524 ਲੋਕਾਂ ਦੀ ਮੌਤ ਹੋਈ ਹੈ।  ਇਸ ਦੇ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਹੁਣ ਤੱਕ 1,60,118 ਲੋਕ ਪੀੜਤ ਹੋਏ ਹਨ ਅਤੇ 3093 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor

Related News