ਵਰਲਡ ਟੂਰਿਜ਼ਮ ਡੇ : ਸਾਲ 2018 ''ਚ ਸੈਲਾਨੀਆਂ ਦਾ ਸਭ ਤੋਂ ਪਸੰਦੀਦਾ ਡੈਸਟੀਨੇਸ਼ਨ ਰਿਹਾ ਫਰਾਂਸ

09/27/2019 3:17:05 PM

ਨਵੀਂ ਦਿੱਲੀ — ਦੁਨੀਆ ਹਰ ਸਾਲ 27 ਸਤੰਬਰ ਨੂੰ ਵਰਲਡ ਟੂਰਿਜ਼ਮ ਡੇ ਮਨਾਉਂਦੀ ਹੈ। ਯੂਨਾਇਟਿਡ ਨੈਸ਼ਨਸ ਦੀ ਵਰਲਡ ਟੂਰਿਜ਼ਮ ਆਰਗਨਾਈਜ਼ੇਸ਼ਨ(UNWTO) ਇਸ ਦੀ ਅਗਵਾਈ ਕਰਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸੈਰ-ਸਪਾਟੇ ਦੀ ਮਹੱਤਤਾ ਸਮਝਾਉਣਾ ਹੁੰਦਾ ਹੈ। ਗਲੋਬਲ ਕਮਿਊਨਿਟੀ 'ਤੇ ਟੂਰਿਜ਼ਮ ਦਾ ਕਿਵੇਂ ਅਸਰ ਪੈਂਦਾ ਹੈ ਇਸ ਦੇ ਬਾਰੇ ਈਵੈਂਟਸ ਹੁੰਦੇ ਹਨ। ਇਸ ਸਾਲ ਦੇ ਵਰਲਡ ਟੂਰਿਜ਼ਮ ਡੇ ਦਾ ਮਕਸਦ ਸਕਿੱਲਸ, ਐਜੂਕੇਸ਼ਨ ਅਤੇ ਨੌਕਰੀਆਂ 'ਤੇ ਹੈ। ਸਾਲ 2018 'ਚ ਪੂਰੀ ਦੁਨੀਆ 140.1 ਕਰੋੜ ਸੈਲਾਨੀਆਂ ਨੇ ਵਿਦੇਸ਼ਾਂ 'ਚ ਯਾਤਰਾ ਕੀਤੀ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਟੂਰਿਸਟ ਫਰਾਂਸ ਦੀ ਯਾਤਰਾ ਕਰਨ ਵਾਲੇ ਸਨ। ਇਸ ਤੋਂ ਬਾਅਦ ਸਪੇਨ, ਅਮਰੀਕਾ ਅਤੇ ਚੀਨ ਦਾ ਨੰਬਰ ਆਉਂਦਾ ਹੈ। ਸਾਲ 2018 'ਚ ਤੁਰਕੀ ਅਤੇ ਵਿਯਤਨਾਮ ਨੇ ਸੈਰ-ਸਪਾਟੇ 'ਚ ਕ੍ਰਮਵਾਰ : 21.7 ਫੀਸਦੀ, 19.9 ਫੀਸਦੀ ਦਾ ਵਾਧਾ ਦਰਜ ਕੀਤਾ ਜਦੋਂਕਿ ਭਾਰਤ ਨੇ 12.1 ਫੀਸਦੀ ਦਾ ਵਾਧਾ ਦਰਜ ਕੀਤਾ।

ਆਨਲਾਈਨ ਟ੍ਰੈਵਲ ਬਜ਼ਾਰ

ਸਟੈਟਿਸਟਾ ਗਲੋਬਲ ਕੰਜ਼ਿਊਮਰ ਸਰਵੇਖਣ 2018 ਮੁਤਾਬਕ ਸਾਲ ਦਰ ਸਾਲ ਦੁਨੀਆ 'ਚ ਆਨਲਾਈਨ ਬਜ਼ਾਰ ਦਾ ਵਿਸਥਾਰ ਹੋ ਰਿਹਾ ਹੈ। ਸਾਲ 2017 ਤੱਕ ਇਹ ਬਜ਼ਾਰ 36184 ਕਰੋੜ ਡਾਲਰ ਦਾ ਸੀ। ਉਹ 2023 ਤੱਕ 39 ਕਰੋੜ ਰੁਪਏ ਦਾ ਹੋ ਜਾਵੇਗਾ।

ਆਨਲਾਈਨ ਕੰਜ਼ਿਊਮਰ

ਉਮਰ ਦੇ ਹਿਸਾਬ ਨਾਲ ਸਮਝਨ ਦੀ ਕੋਸ਼ਿਸ਼ ਕਰੀਏ ਤਾਂ 25 ਤੋਂ 34 ਸਾਲ ਦੀ ਉਮਰ ਵਰਗ ਦੇ ਲੋਕ ਸਭ ਤੋਂ ਜ਼ਿਆਦਾ ਆਨਲਾਈਨ ਟ੍ਰੈਵਲਿੰਗ ਮਾਰਕਿਟ ਦਾ ਇਸਤੇਮਾਲ ਕਰਦੇ ਹਨ। ਸੀਨੀਅਰ ਸਿਟੀਜ਼ਨ 'ਚ ਇਹ ਟ੍ਰੇਂਡ ਘੱਟ ਹੀ ਦੇਖਣ ਨੂੰ ਮਿਲਦਾ ਹੈ। 

ਭਾਰਤੀ ਔਰਤਾਂ ਦੀ ਹਿੱਸੇਦਾਰੀ

ਟ੍ਰੈਵਲ ਐਂਡ ਟੂਰਿਜ਼ਮ ਡਰਾਇਵਿੰਗ ਵੂਮੈਨ ਸਕਸੈੱਸ ਦੀ ਰਿਪੋਰਟ ਮੁਤਾਬਕ ਟੂਰ ਐਂਡ ਟ੍ਰੈਵਲ ਸੈਕਟਰ 'ਚ ਔਰਤਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਰੂਸ 'ਚ ਰਹੀ। ਇਥੋਂ ਦੀ ਅਰਥਵਿਵਸਥਾ 'ਚ ਮਹਿਲਾਵਾਂ ਦੀ ਹਿੱਸੇਦਾਰੀ 45 ਫੀਸਦੀ ਤੋਂ ਜ਼ਿਆਦਾ ਰਹੀ, ਜਦੋਂਕਿ ਟੂਰ ਐਂਡ ਟ੍ਰੈਵਲ ਸੈਕਟਰ 'ਚ ਔਰਤਾਂ ਦੀ ਹਿੱਸੇਦਾਰੀ 55 ਫੀਸਦੀ ਰਹੀ। ਇਸ ਦੇ ਨਾਲ ਹੀ ਭਾਰਤ 'ਚ ਇਸ ਸੈਕਟਰ 'ਚ ਔਰਤਾਂ ਦੀ ਹਿੱਸੇਦਾਰੀ 15 ਫੀਸਦੀ ਰਹੀ।

ਸਾਲ 2018 'ਚ ਇਨ੍ਹਾਂ ਥਾਵਾਂ 'ਤੇ ਪਹੁੰਚੇ ਸਭ ਤੋਂ ਜ਼ਿਆਦਾ ਸੈਲਾਨੀ

ਦੇਸ਼                                     ਸੈਲਾਨੀ

ਫਰਾਂਸ                                8.94 ਕਰੋੜ
ਸਪੇਨ                                8.82 ਕਰੋੜ
ਅਮਰੀਕਾ                            7.96 ਕਰੋੜ
ਚੀਨ                                 6.29 ਕਰੋੜ
ਇਟਲੀ                              6.21 ਕਰੋੜ
ਭਾਰਤ                               1.74 ਕਰੋੜ

ਜ਼ਿਕਰਯੋਗ ਹੈ ਕਿ ਸਾਲ 2018 'ਚ ਸੈਰ-ਸਪਾਟਾ ਸੈਕਟਰ ਦੀ ਭਾਰਤ ਦੀ ਜੀ.ਡੀ.ਪੀ. 'ਚ 9.2 ਫੀਸਦੀ ਹਿੱਸੇਦਾਰੀ ਰਹੀ। ਕੁੱਲ ਰੋਜ਼ਗਾਰ ਦਾ 8.1 ਫੀਸਦੀ ਇਸੇ ਸੈਕਟਰ ਤੋਂ ਰਿਹਾ।