ਹਵਾਈ ਫੌਜ ਦੀ ਵਧੀ ਤਾਕਤ, ਭਾਰਤ ਪੁੱਜੇ ਦੁਨੀਆ ਦੇ ਖਤਰਨਾਕ ਹੈਲੀਕਾਪਟਰ 'ਅਪਾਚੇ'

07/27/2019 6:35:46 PM

ਨਵੀਂ ਦਿੱਲੀ— ਅਮਰੀਕੀ ਅਰੋਸਪੇਸ ਕੰਪਨੀ ਬੋਇੰਗ ਨੇ ਸ਼ਨੀਵਾਰ ਨੂੰ ਭਾਰਤੀ ਹਵਾਈ ਫੌਜ ਨੂੰ 22 ਅਪਾਚੇ ਲੜਾਕੂ ਹੈਲੀਕਾਪਟਰਾਂ 'ਚੋਂ ਪਹਿਲੇ ਚਾਰ ਹੈਲੀਕਾਪਟਰ ਸੌਂਪ ਦਿੱਤੇ ਜਦਕਿ ਖੇਪ ਅਗਲੇ ਹਫਤੇ ਮਿਲ ਜਾਵੇਗੀ। ਬੇਹੱਦ ਖਤਰਨਾਕ ਮੰਨੇ ਜਾਣ ਵਾਲੇ ਏ.ਐੱਚ-64ਈ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਦੀ ਸਪਲਾਈ ਹਿੰਡਨ ਏਅਰਬੇਸ 'ਤੇ ਕੀਤੀ ਗਈ।

ਹੈਲੀਕਾਪਟਰਾਂ ਦੀ ਇਹ ਸਪਲਾਈ ਇਨ੍ਹਾਂ ਹੈਲੀਕਾਪਟਰਾਂ ਲਈ ਕੋਰੜਾਂ ਡਾਲਰਾਂ ਦਾ ਸੌਦਾਂ ਹੋਣ ਦੇ ਕਰੀਬ 4 ਸਾਲਾਂ ਬਾਅਦ ਕੀਤੀ ਗਈ ਹੈ। ਬੋਇੰਗ ਨੇ ਕਿਹਾ ਕਿ ਅਪਾਚੇ ਹੈਲੀਕਾਪਰਾਂ ਦੀ ਇਹ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ ਤੇ ਹੋਰ ਚਾਰ ਹੈਲੀਕਾਪਟਰਾਂ ਦੀ ਸਪਲਾਈ ਭਾਰਤੀ ਹਵਾਈ ਫੌਜ ਨੂੰ ਅਗਲੇ ਹਫਤੇ ਕੀਤੀ ਜਾਵੇਗੀ। ਕੰਪਨੀ ਨੇ ਕਿਹਾ, 'ਉਸ ਤੋਂ ਬਾਅਦ 8 ਹੈਲੀਕਾਪਟਰ ਪਠਾਨਕੋਟ ਹਵਾਈ ਫੌਜ ਸਟੇਸ਼ਨ ਜਾਣਗੇ ਜਿਸ ਨਾਲ ਕਿ ਉਨ੍ਹਾਂ ਨੂੰ ਸਤੰਬਰ 'ਚ ਹਵਾਈ ਫੌਜ 'ਚ ਰਸਮੀ ਤੌਰ 'ਤੇ ਸ਼ਾਮਲ ਕੀਤਾ ਜਾ ਸਕੇ।'

ਵਧੇਗੀ ਭਾਰਤੀ ਹਵਾਈ ਫੌਜ ਦੀ ਤਾਕਤ
ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਪਾਚੇ ਬੇੜੇ ਨਾਲ ਜੁੜਨ ਨਾਲ ਫੋਰਸ ਦੀ ਲੜਾਕੂ ਸਮਰੱਥਾ 'ਚ ਕਾਫੀ ਵਾਧਾ ਹੋਵੇਗਾ ਕਿਉਂਕਿ ਹੈਲੀਕਾਪਟਰ 'ਚ ਹਵਾਈ ਫੌਜ ਦੀ ਭਵਿੱਖ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਦਲਾਅ ਕੀਤੇ ਗਏ ਹਨ। ਬੋਇੰਗ ਨੇ ਇਕ ਬਿਆਨ 'ਚ ਕਿਹਾ, 'ਅਪਾਚੇ ਹੈਲੀਕਾਪਟਰਾਂ ਦਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਹੁੰਚਣਾ ਭਾਰਤ ਦੇ ਰੱਖਿਆ ਬਲਾਂ ਨੂੰ ਆਧੁਨਿਕ ਬਣਾਉਣ ਨੂੰ ਲੈ ਕੇ ਬੋਇੰਗ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਇਹ ਹੈ ਅਪਾਚੇ ਦੀ ਖਾਸੀਅਤ

  • ਕਰੀਬ 16 ਫੁੱਟ ਉੱਚੇ ਅਤੇ 18 ਫੁੱਟ ਚੌੜੇ ਅਪਾਚੇ ਹੈਲੀਕਾਪਟਰ ਨੂੰ ਉਡਾਉਣ ਲਈ ਦੋ ਪਾਇਲਟ ਹੋਣੇ ਜ਼ਰੂਰੀ ਹਨ।
  • ਅਪਾਚੇ ਹੈਲੀਕਾਪਟਰ ਦੇ ਵੱਡੇ ਵਿੰਗ ਨੂੰ ਚਲਾਉਣ ਲਈ ਦੋ ਇੰਜਣ ਹੁੰਦੇ ਹਨ।
  • ਅਪਾਚੇ ਹੈਲੀਕਾਪਟਰ ਦਾ ਡਿਜ਼ਾਇਨ ਅਜਿਹਾ ਹੈ ਇਸ ਨੂੰ ਰਡਾਰ 'ਤੇ ਫੜ੍ਹਨਾ ਮੁਸ਼ਕਿਲ ਹੁੰਦਾ ਹੈ।
  • ਬੋਇੰਗ ਮੁਤਾਬਕ, ਬੋਇੰਗ ਤੇ ਅਮਰੀਕੀ ਫੌਜ ਵਿਚਾਲੇ ਸਪੱਸ਼ਟ ਇਕਰਾਰ ਹੈ ਕਿ ਕੰਪਨੀ ਇਸ ਦੇ ਸਾਂਭ ਸੰਭਾਲ ਲਈ ਹਮੇਸ਼ਾ ਸੇਵਾਵਾਂ ਤਾਂ ਦੇਵੇਗੀ ਪਰ ਇਹ ਫ੍ਰੀ ਨਹੀਂ ਹੋਵੇਗੀ।
  • ਅਪਾਚੇ ਹੈਲੀਕਾਪਟਰ ਦੇ ਹੇਠਾਂ ਲੱਗੀ ਰਾਇਫਲ 'ਚ ਇਕ ਵਾਰ 'ਚ 30 ਐੱਮ.ਐੱਮ. ਦੀ 1,200 ਗੋਲੀਆਂ ਭਰੀਆਂ ਜਾ ਸਕਦੀਆਂ ਹਨ।
  • ਇਸ ਹੈਲੀਕਾਪਟਰ ਦੀ ਫਲਾਇੰਗ ਰੇਂਜ ਕਰੀਬ 550 ਕਿਲੋਮੀਟਰ ਹੈ।
  • ਅਪਾਚੇ ਹੈਲੀਕਾਪਟਰ ਇਕ ਵਾਰ 'ਚ ਪੌਣੇ ਤਿੰਨ ਘੰਟੇ ਤਕ ਉੱਡ ਸਕਦਾ ਹੈ।
  • ਰਾਤ ਦੇ ਸਮੇਂ ਦੁਸ਼ਮਣ ਦਾ ਪਤਾ ਲਗਾਉਣ, ਹਵਾ ਤੋਂ ਜ਼ਮੀਨ 'ਤੇ ਹਮਲਾ ਕਰਨ ਅਤੇ ਮਿਜ਼ਾਇਲ ਆਦਿ ਲਿਜਾਣ 'ਚ ਸਮਰੱਥ।
  • ਅਪਾਚੇ ਦੁਨੀਆ ਦੇ ਉਨ੍ਹਾਂ ਖਾਸ ਹੈਲੀਕਾਪਟਰਾਂ 'ਚ ਸ਼ਾਮਲ ਹੈ। ਜੋ ਕਿਸੇ ਵੀ ਮੌਸਮ ਜਾਂ ਕਿਸੇ ਵੀ ਸਥਿਤੀ 'ਚ ਦੁਸ਼ਮਣ 'ਤੇ ਹਮਲਾ ਕਰ ਸਕਦਾ ਹੈ।

Inder Prajapati

This news is Content Editor Inder Prajapati