ਮਹਾਰਾਸ਼ਟਰ ''ਚ ਫਸੇ ਤਾਮਿਲਨਾਡੂ ਦੇ ਮਜ਼ਦੂਰ ਸਪੈਸ਼ਲ ਟਰੇਨ ਤੋਂ ਤਿਰੂਚਿਰਾਪੱਲੀ ਪੁੱਜੇ

05/10/2020 6:10:19 PM

ਚੇਨਈ (ਭਾਸ਼ਾ)— ਮਹਾਰਾਸ਼ਟਰ 'ਚ ਫਸੇ ਤਾਮਿਲਨਾਡੂ ਦੇ ਕਰੀਬ 1,000 ਮਜ਼ਦੂਰ ਸ਼ਨੀਵਾਰ ਨੂੰ ਇਕ ਸਪੈਸ਼ਨ ਟਰੇਨ ਤੋਂ ਤਿਰੂਚਿਰਾਪੱਲੀ ਪਹੁੰਚੇ। ਦੱਖਣੀ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਾਮਿਲਨਾਡੂ 'ਚ ਫਸੇ ਦੂਜੇ ਸੂਬਿਆਂ ਦੇ ਮਜ਼ਦੂਰ ਜਿੱਥੇ ਆਪਣੇ-ਆਪਣੇ ਸੂਬੇ ਜਾ ਰਹੇ ਹਨ, ਉੱਥੇ ਹੀ ਮਹਾਰਾਸ਼ਟਰ ਦੇ ਪੰਢਰਪੁਰ ਤੋਂ 999 ਲੋਕ ਤਿਰੂਚਿਰਾਪੱਲੀ ਪਹੁੰਚੇ। ਦੱਖਣੀ ਰੇਲਵੇ ਦੇ ਜਨਰਲ ਮੈਨੇਜਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਮਹਾਰਾਸ਼ਟਰ ਤੋਂ ਮਜ਼ਦੂਰ ਸਪੈਸ਼ਲ ਟਰੇਨ ਜ਼ਰੀਏ 11 ਵਜ ਕੇ 50 ਮਿੰਟ 'ਤੇ 969 ਲੋਕਾਂ ਨੂੰ ਲੈ ਕੇ ਤ੍ਰਿਚੀ ਪਹੁੰਚੀ।

ਸ਼ਨੀਵਾਰ ਨੂੰ ਤਾਮਿਲਨਾਡੂ ਦੇ ਕਈ ਸ਼ਹਿਰਾਂ ਤੋਂ ਕਈ ਥਾਵਾਂ ਲਈ ਸਪੈਸ਼ਲ ਟਰੇਨਾਂ ਮਜ਼ਦੂਰਾਂ ਨੂੰ ਲੈ ਕੇ ਰਵਾਨਾ ਹੋਈਆਂ। ਇਕ ਟਰੇਨ ਇੱਥੋਂ 1,038 ਯਾਤਰੀਆਂ ਨੂੰ ਲੈ ਕੇ ਓਡੀਸ਼ਾ ਦੇ ਜਗਨਨਾਥਪੁਰ ਲਈ ਰਵਾਨਾ ਹੋਈ ਅਤੇ ਦੂਜੀ ਟਰੇਨ 1,126 ਮਜ਼ਦੂਰਾਂ ਨੂੰ ਲੈ ਕੇ ਵੇਲੂਰ ਦੇ ਕਟਪੜੀ ਤੋਂ ਬਿਹਾਰ ਦੇ ਦਾਨਾਪੁਰ ਲਈ ਰਵਾਨਾ ਹੋਈ। ਕੋਇੰਬਟੂਰ ਤੋਂ 2 ਟਰੇਨਾਂ ਉੱਤਰ ਪ੍ਰਦੇਸ਼ ਦੇ ਜੌਨਪੁਰ ਅਤੇ ਅਕਬਰਪੁਰ ਲਈ ਰਵਾਨਾ ਹੋਈ, ਜਿਸ ਵਿਚ 1140 ਯਾਤਰੀ ਸਵਾਰ ਸਨ। ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਆ ਯਾਤਰਾ ਲਈ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਉਹ ਛੇਤੀ ਆਪਣੇ ਪਰਿਵਾਰ ਨਾਲ ਮਿਲਣਗੇ।

Tanu

This news is Content Editor Tanu