14 ਵੈਕਸੀਨਾਂ ''ਤੇ ਚੱਲ ਰਿਹਾ ਕੰਮ, ਜਲਦ ਆ ਸਕਦੀਆਂ ਹਨ 4 ਦਵਾਈਆਂ

05/28/2020 11:53:55 PM

ਨਵੀਂ ਦਿੱਲੀ  (ਅਨਸ) : ਦੇਸ਼ 'ਚ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਲਈ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕੰਮ ਚੱਲ ਰਿਹਾ ਹੈ। ਇਕ ਅਸਰਦਾਰ ਵੈਕਸੀਨ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਵੇਲੇ 14 ਕੰਪਨੀਆਂ ਇਸ ਕੰਮ 'ਚ ਜੁੱਟੀਆਂ ਹਨ। ਇਨ੍ਹਾਂ 'ਚੋਂ 4 ਦੀ ਵੈਕਸੀਨ ਪ੍ਰੀ-ਕਲੀਨਿਕਲ ਡਿਪਾਰਟਮੈਂਟ ਤੋਂ ਫੰਡਿੰਗ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਤਾਪਮਾਨ ਅਤੇ ਕੋਰੋਨਾ ਪ੍ਰਭਾਵ 'ਚ ਕੋਈ ਸਬੰਧ ਨਜ਼ਰ ਨਹੀਂ ਆਉਂਦਾ। ਗਰਮ ਦੇਸ਼ਾਂ 'ਚ ਕੋਰੋਨਾ ਨਾਲ ਘੱਟ ਮੌਤਾਂ ਦੇ ਕਈ ਕਾਰਣ ਹੋ ਸਕਦੇ ਹਨ ਜਿਵੇਂ ਘੱਟ ਆਬਾਦੀ ਹੋਣਾ, ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੋਣਾ ਅਤੇ ਇੰਟਰਨੈਸ਼ਨਲ ਪੱਧਰ 'ਤੇ ਟ੍ਰੈਵਲ ਕਰਨ ਵਾਲਿਆਂ ਦੀ ਗਿਣਤੀ ਘੱਟ ਹੋਣਾ।

Karan Kumar

This news is Content Editor Karan Kumar