ਦਿੱਲੀ ਨੂੰ ਕਿਸੇ ਵੀ ਹਾਲਤ ''ਚ ਬੈਂਕਾਕ ਨਹੀਂ ਬਣਨ ਦਿਆਂਗੀ : ਸਵਾਤੀ ਮਾਲੀਵਾਲ

09/18/2019 11:36:28 PM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ, 'ਮੈਂ ਦਿੱਲੀ ਨੂੰ ਕਿਸੇ ਵੀ ਹਾਲਤ 'ਚ ਬੈਂਕਾਕ ਨਹੀਂ ਬਣਨ ਦਿਆਂਗੀ।' ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਨੇ ਰਾਜਧਾਨੀ ਦੇ ਕਈ ਸਪਾ ਅਤੇ ਮਸਾਜ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਖੁਲਾਸਾ ਹੋਇਆ ਸੀ ਕਿ ਕਈ ਸੈਂਟਰਾਂ 'ਚ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਨੇ ਇਨ੍ਹਾਂ ਸੈਂਟਰਾਂ 'ਤੇ ਮੁਕੱਦਮਾ ਦਰਜ ਕਰਵਾਇਆ ਸੀ।

ਸਾਊਥ ਐੱਮ.ਸੀ.ਡੀ. ਨੇ ਸਪਾ ਸੈਂਟਰਾਂ 'ਤੇ ਕਾਰਵਾਈ ਕਰਨ ਤੋਂ ਕੀਤਾ ਮਨਾ
ਮਹਿਲਾ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਐੱਮ.ਸੀ.ਡੀ. ਵੀ ਹਰਕਤ 'ਚ ਆ ਗਈ। ਸਾਊਥ ਐੱਮ.ਸੀ.ਡੀ. ਨੇ ਨਵੇਂ ਨਿਯਮ ਲਾਗੂ ਕੀਤੇ ਅਤੇ ਕਾਰਵਾਈ ਕਰਨ ਦੀ ਗੱਲ ਕੀਤੀ ਸੀ, ਪਰ ਬੁੱਧਵਾਰ ਨੂੰ ਅਖਬਾਰਾਂ ਦੇ ਜ਼ਰੀਏ ਪਤਾ ਲੱਗਾ ਕਿ ਸਾਊਥ ਐੱਮ.ਸੀ.ਡੀ. ਦੀ ਮੇਅਰ ਨੇ ਜੋ ਐਡਵਾਇਜ਼ਰੀ ਜਾਰੀ ਕੀਤੀ ਸੀ ਉਸ 'ਤੇ ਰੋਕ ਲਗਾ ਦਿੱਤੀ ਗਈ ਹੈ। ਸਾਊਥ ਐੱਮ.ਸੀ.ਡੀ. ਨੇ ਇਨ੍ਹਾਂ ਸਪਾ ਸੈਂਟਰਾਂ 'ਤੇ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ।

ਸਵਾਤੀ ਮਾਲੀਵਾਲ ਨੇ ਕਿਹਾ ਕਿ, 'ਸਾਨੂੰ ਪਤਾ ਲੱਗਾ ਕਿ ਬੀਜੇਪੀ ਦੇ ਕੁਝ ਵੱਡੇ ਨੇਤਾਵਾਂ ਨੇ ਫੋਨ 'ਤੇ ਸਾਊਥ ਐੱਮ.ਸੀ.ਡੀ. ਦੇ ਮੇਅਰ ਨੂੰ ਇਸ 'ਤੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਪੁੱਛਿਆ ਕਿ ਆਖਰੀ ਬੀਜੇਪੀ ਦੇ ਨੇਤਾ ਸਪਾ ਸੈਂਟਰਾਂ ਨੂੰ ਬੰਦ ਕਿਉਂ ਨਹੀਂ ਕਰਵਾਉਣਾ ਚਾਹੁੰਦੇ ਸੀ? ਅਜਿਹੇ 'ਚ ਸਪਾ ਸੈਂਟਰਾਂ ਨੂੰ, ਜਿਨ੍ਹਾਂ 'ਚ ਸੈਕਸ ਰੈਕੇਟ ਚੱਲ ਰਿਹਾ ਹੈ।'' ਦਰਅਸਲ ਇਨ੍ਹਾਂ ਸਪਾ ਸੈਂਟਰਾਂ ਨਾਲ ਜੁੜੇ ਬੀਜੇਪੀ ਦੇ ਨੇਤਾਵਾਂ ਨੂੰ ਡਰ ਲੱਗ ਰਿਹਾ ਹੈ ਕਿ ਕੀਤੇ ਉਹ ਖੁਦ ਐਕਸਪੋਜ਼ ਨਾ ਹੋ ਜਾਵੇ ਕਿਉਂਕਿ ਉਹ ਖੁਦ ਇਨ੍ਹਾਂ ਨਾਲ ਜੁੜੇ ਹੋਏ ਹਨ। ਮਾਲੀਵਾਲ ਨੇ ਦੱਸਿਆ ਕਿ ਤਿੰਨੇ ਐੱਮ.ਸੀ.ਡੀ. ਤੇ ਪੁਲਸ ਨੂੰ ਇਸ ਦੇ ਲਈ ਸੰਮਨ ਭੇਜਿਆ ਹੈ।

Inder Prajapati

This news is Content Editor Inder Prajapati