ਇੱਕ ਹੱਥ ‘ਚ ਮਾਸੂਮ, ਦੂਜੇ ‘ਚ ਸੂਟਕੇਸ, ਪੈਦਲ ਕੀਤਾ 1 ਹਜ਼ਾਰ ਕਿ.ਮੀ ਦਾ ਸਫਰ

05/05/2020 7:14:46 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲੱਗੇ ਲਾਕਡਾਊਨ ਚ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਤੋਂ ਵਧ ਕੇ ਇੱਕ ਘਟਨਾ ਸਾਹਮਣੇ ਆ ਰਹੇ ਹਨ, ਜਿਨ੍ਹਾਂ ਚ ਉਨ੍ਹਾਂ ਦੀ ਜੀਵਤਾ ਦਾ ਪਤਾ ਚੱਲਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ,  ਜਿਸ ਚ ਇੱਕ ਔਰਤ ਦੇ ਹੱਥ ਚ ਟ੍ਰਾਲੀ ਬੈਗ ਸੀ ਤਾਂ ਦੂਜੇ ਹੱਥ 9 ਮਹੀਨੇ ਦਾ ਮਾਸੂਮ ਬੱਚਾ।

ਇਸ ਵੀਡੀਓ ਬਾਰੇ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਇੰਦੌਰ
ਚ ਇੱਕ ਸੰਸਥਾ ਦੇ ਮੈਂਬਰ ਨੇ ਇਹ ਵੀਡੀਓ ਕੁੱਝ ਦਿਨ ਪਹਿਲਾਂ ਬਣਾਈ ਸੀ ਜਦੋਂ ਉਹ ਇੰਦੌਰ ਬਾਇਪਾਸ ਤੇ ਲੋਕਾਂ ਨੂੰ ਪਾਣੀ ਪਿਲਾਅ ਰਹੇ ਸਨ। ਉਸ ਵੀਡੀਓ ਚ ਨਜ਼ਰ ਆ ਰਿਹਾ ਸੀ ਕਿ ਕਿਵੇਂ ਤਪਦੀ ਧੁੱਪੇ ‘ਚ ਇੱਕ ਮਾਂ ਗੁਜਰਾਤ ਦੇ ਸੂਰਤ ਤੋਂ ਇੱਕ ਹਜ਼ਾਰ ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰ ਇੰਦੌਰ ਤੱਕ ਆ ਗਈ ਸੀ। ਉਸ ਦੇ ਕੋਲ ਨਾ ਤਾਂ ਪੈਸੇ ਸਨ ਅਤੇ ਨਾ ਹੀ ਮਾਸੂਮ ਦੇ ਦੁੱਧ ਲਈ ਕੋਈ ਵਿਵਸਥਾ ਹੋ ਪਾ ਰਹੀ ਸੀ।

ਜਦੋਂ ਇਸ ਔਰਤ
ਤੇ ਐਮ ਫਾਰ ਸੇਵਾ ਆਲ ਇੰਡੀਆ ਮੂਮੇਂਟ ਸੇਵਾ ਕਮੇਟੀ  ਦੇ ਲੋਕਾਂ ਦੀ ਨਜ਼ਰ ਪਈ ਤਾਂ ਉਸ ਦੇ ਭੋਜਨ ਅਤੇ ਪਾਣੀ ਦੇ ਨਾਲ ਜਾਣ ਦੀ ਵਿਵਸਥਾ ਵੀ ਕੀਤੀ। ਔਰਤ ਦਾ ਵੀਡੀਓ ਬਣਾਉਣ ਵਾਲੇ ਅਤੇ ਮਦਦ ਕਰਣ ਵਾਲੇ ਅਜੈ ਗੁਪਤਾ ਨੇ ਦੱਸਿਆ ਕਿ ਇਹ ਗੱਲ ਕਰੀਬ 8-9 ਦਿਨ ਪੁਰਾਣੀ ਹੈ। ਦੁਪਹਿਰ ਦੇ ਕਰੀਬ 3 ਵਜੇ ਸਨ। ਭਰੀ ਦੁਪਹਿਰ ਚ ਅਸੀਂ ਲੋਕ ਬਾਇਪਾਸ ਜਾਣ ਵਾਲੇ ਮਜ਼ਦੂਰਾਂ ਨੂੰ ਪਾਣੀ ਪਿਲਾਅ ਰਹੇ ਸਨ। ਉਦੋਂ ਮੇਰੀ ਨਜ਼ਰ ਰੋਡ ਤੇ ਪਈ ਜਿੱਥੇ ਇੱਕ ਔਰਤ ਤਪਦੀ ਧੁੱਪੇ ‘ਚ 9 ਮਹੀਨੇ ਦਾ ਬੱਚਾ ਲੈ ਕੇ ਦੂਜੇ ਹੱਥ ‘ਚ ਸੂਟਕੇਸ ਲੈ ਕੇ ਇੰਦੌਰ ਪਹੁੰਚੀ ਸੀ। ਉਸ ਔਰਤ ਦਾ ਨਾਮ ਮਧੂ ਅਤੇ ਉਸ ਦੇ ਪਤੀ ਦਾ ਨਾਮ ਦਿਨੇਸ਼ ਹੈ। ਉਸ ਨੂੰ ਪੁਲਸ ਦੀ ਮਦਦ ਨਾਲ ਕਾਨਪੁਰ ਤੱਕ ਭਿਜਵਾਇਆ ਗਿਆ।

Inder Prajapati

This news is Content Editor Inder Prajapati