2019 ਦਾ ਚੋਣ ਸਫਰ ਖਤਮ, ਮਹਿਲਾ ਵੋਟਰਾਂ ''ਚ ਇਸ ਵਾਰ ਦਿੱਸਿਆ ਭਾਰੀ ਉਤਸ਼ਾਹ

05/20/2019 1:15:50 PM

ਨਵੀਂ ਦਿੱਲੀ— ਐਤਵਾਰ ਨੂੰ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ 17ਵੀਂ ਲੋਕ ਸਭਾ ਦਾ ਚੋਣ ਸਫਰ ਖਤਮ ਹੋ ਗਿਆ ਹੈ। ਦੱਸ ਦੇਈਏ ਕਿ ਇਸ ਵਾਰ ਚੋਣਾਂ 11 ਅਪ੍ਰੈਲ ਤੋਂ 19 ਮਈ ਦਰਮਿਆਨ 7 ਗੇੜ 'ਚ ਹੋਈਆਂ, ਵੋਟਾਂ ਦੇ ਨਤੀਜੇ 23 ਮਈ ਨੂੰ ਆਉਣਗੇ। 23 ਮਈ ਨੂੰ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ ਕਿ ਕਿਸ ਦੇ ਹੱਥ ਸੱਤਾ ਦੀ ਚਾਬੀ ਹੋਵੇਗੀ। ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜੇਕਰ ਗੱਲ ਮਹਿਲਾ ਵੋਟਰਾਂ ਦੀ ਕੀਤੀ ਜਾਵੇ ਤਾਂ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਰਹੀਆਂ। ਪਹਿਲੇ 4 ਗੇੜ 'ਚ ਪਈਆਂ ਵੋਟਾਂ ਦੇ ਡਾਟਾ ਦੇ ਝਾਤ ਮਾਰੀ ਜਾਵੇ ਤਾਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੱਡੀ ਗਿਣਤੀ 'ਚ ਮਹਿਲਾ ਵੋਟਰਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ ਦਿੱਸਿਆ, ਜਿਨ੍ਹਾਂ ਨੇ ਵੱਡੇ ਪੱਧਰ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਭਾਰਤੀ ਚੋਣ ਕਮਿਸ਼ਨ ਵਲੋਂ ਉਪਲੱਬਧ ਕੀਤੇ ਗਏ ਅੰਕੜਿਆਂ ਮੁਤਾਬਕ 11 ਅਪ੍ਰੈਲ ਤੋਂ 29 ਅਪ੍ਰੈਲ ਦਰਮਿਆਨ 4 ਗੇੜ 'ਚ ਹੋਈ ਵੋਟਿੰਗ ਦੌਰਾਨ ਔਸਤਨ 68.3 ਫੀਸਦੀ ਪੁਰਸ਼ ਵੋਟਰ, ਜਦਕਿ ਔਰਤਾਂ ਦਾ ਅੰਕੜਾ 68 ਫੀਸਦੀ ਸੀ। ਇਨ੍ਹਾਂ ਗੇੜਾਂ 'ਚ ਪੁਰਸ਼ ਵੋਟਰਾਂ ਦੀ ਗਿਣਤੀ 215 ਮਿਲੀਅਨ ਅਤੇ ਮਹਿਲਾ ਵੋਟਰਾਂ ਦੀ ਗਿਣਤੀ 203.1 ਮਿਲੀਅਨ ਸੀ। ਪਹਿਲੇ 4 ਪੜਾਵਾਂ 'ਚ ਕ੍ਰਮਵਾਰ— 69.5 ਫੀਸਦੀ, 68.44 ਫੀਸਦੀ, 68.4 ਫੀਸਦੀ ਅਤੇ 65.51 ਫੀਸਦੀ ਵੋਟਾਂ ਪਈਆਂ।



9 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ ਵੋਟਰਾਂ ਨਾਲੋਂ ਵਧ ਸੀ। ਮਣੀਪੁਰ ਵਿਚ ਸਭ ਤੋਂ ਵਧ 84.16 ਫੀਸਦੀ ਅਤੇ ਫਿਰ ਮੇਘਾਲਿਆ 'ਚ 73.64 ਫੀਸਦੀ ਸੀ। ਉਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼, ਕੇਰਲ, ਦਾਦਰ ਅਤੇ ਨਗਰ ਹਵੇਲੀ, ਉੱਤਰਾਖੰਡ, ਗੋਆ, ਮਿਜ਼ੋਰਮ ਅਤੇ ਲਕਸ਼ਦੀਪ ਹਨ। ਜੇਕਰ ਗੱਲ ਕੇਰਲ ਦੀ ਕੀਤੀ ਜਾਵੇ ਤਾਂ ਉੱਥੇ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਦੇਖਣ ਨੂੰ ਮਿਲਿਆ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਔਰਤਾਂ ਅਤੇ ਕੁੜੀਆਂ ਨੂੰ ਸਬਰੀਮਾਲਾ ਮੰਦਰ 'ਚ ਐਂਟਰੀ ਕਰਨ ਦੀ ਆਗਿਆ ਦਿੱਤੀ ਗਈ। ਇੱਥੇ ਇਸ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ 'ਚ ਮਹਿਲਾਵਾਂ ਅੱਗੇ ਰਹੀਆਂ। ਇੱਥੇ ਮਹਿਲਾ ਵੋਟਰਾਂ ਦੀ ਗਿਣਤੀ 78.8 ਫੀਸਦੀ ਸੀ, ਜਦਕਿ ਪੁਰਸ਼ਾਂ ਵੋਟਰਾਂ ਦੀ ਗਿਣਤੀ 76.47 ਫੀਸਦੀ ਸੀ। 



ਬਿਹਾਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ 'ਚ ਮਹਿਲਾ ਵੋਟਰਾਂ ਨੇ ਵੱਡੇ ਫਰਕ ਨਾਲ ਪੁਰਸ਼ਾਂ ਨੂੰ ਪਛਾੜਿਆ, ਜਿੱਥੇ 7 ਗੇੜਾਂ 'ਚ ਵੋਟਿੰਗ ਹੋਈ। ਅਰੁਣਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਹਨ, ਜਿੱਥੇ ਮਹਿਲਾ ਵੋਟਰਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਹੋਰ ਸੂਬਿਆਂ ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ 'ਚ ਵੀ ਮਹਿਲਾ ਵੋਟਰਾਂ ਨੇ ਪੁਰਸ਼ ਵੋਟਰਾਂ ਨੂੰ ਪਛਾੜਿਆ। 

Tanu

This news is Content Editor Tanu