ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਈ ਰੇਪ ਪੀੜਤਾ ਨਾਲ ਸੈਲਫੀ

06/30/2016 11:50:45 AM

ਜੈਪੁਰ— 10 ਦਿਨ ਬੀਤ ਗਏ ਹਨ ਪਰ ਰੇਪ ਦੇ ਦੋਸ਼ੀ ਅਤੇ ਔਰਤ ਦੇ ਸਰੀਰ ''ਤੇ ''ਮੇਰਾ ਬਾਪ ਚੋਰ'' ਲਿਖਵਾਉਣ ਵਾਲੇ ਅਜੇ ਤੱਕ ਫੜੇ ਨਹੀਂ ਗਏ ਪਰ ਮਹਿਲਾ ਕਮਿਸ਼ਨ ਲਈ ਪੀੜਤ ਔਰਤ ਕੋਈ ਨੁਮਾਇਸ਼ ਦੀ ਚੀਜ਼ ਹੈ। ਦਰਅਸਲ ਰਾਜਸਥਾਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆਪਣੀ ਟੀਮ ਨਾਲ ਪੀੜਤਾ ਦੀ ਹਾਲ-ਚਾਲ ਜਾਣਨ ਪੁੱਜੀ ਤਾਂ ਪੀੜਤਾ ਨਾਲ ਸੈਲਫੀ ਖਿਚਵਾਉਣ ''ਚ ਰੁਝ ਗਈ। ਬਾਅਦ ''ਚ ਪੀੜਤਾ ਨਾਲ ਸੈਲਫੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਹਿ ਰਹੀ ਹੈ ਕਿ ਪੀੜਤਾ ਨੂੰ ਆਮ ਮਹਿਸੂਸ ਕਰਵਾਉਣ ਲਈ ਕੀਤਾ ਹੋਵੇਗਾ। ਇਹ ਸੈਲਫੀ ਜੈਪੁਰ ਦੇ ਮਹਿਲਾ ਥਾਣੇ ''ਚ ਲਈ ਗਈ ਅਤੇ ਇਕ ਅਜਿਹੀ ਔਰਤ ਨਾਲ ਸੈਲਫੀ ਲਈ ਗਈ, ਜਿਸ ਦੇ ਦਰਦ ਦੀ ਕਹਾਣੀ ਸੁਣ ਦੁਖ ਹੋਵੇ। ਪੀੜਤਾ ਨਾਲ ਸੈਲਫੀ ਲੈਣ ਵਾਲੀ ਰਾਜਸਥਾਨ ਮਹਿਲਾ ਕਮਿਸ਼ਨ ਦੀ ਮੈਂਬਰ ਸੌਮਇਆ ਗੁਰਜਰ ਹਨ, ਜਦੋਂ ਕਿ ਸੈਲਫੀ ''ਚ ਰਾਜਸਥਾਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਮਨ ਸ਼ਰਮਾ ਮੁਸਕਰਾ ਰਹੀ ਹੈ।
ਪਿਤਾ ਨੇ 51 ਹਜ਼ਾਰ ਰੁਪਏ ਦਾਜ ''ਚ ਨਹੀਂ ਦਿੱਤੇ ਤਾਂ ਔਰਤ ਦੇ ਮੱਥੇ ''ਤੇ ਉਸ ਦੇ ਪਤੀ ਨੇ ਮਸ਼ੀਨ ਨਾਲ ਲਿਖਿਆ ਕਿ ''ਮੇਰਾ ਬਾਪ ਚੋਰ''। ਨਾਲ ਹੀ ਹੱਥ ਅਤੇ ਸਰੀਰ ਦੇ ਦੂਜੇ ਅੰਗਾਂ ''ਤੇ ਵੀ ਗਾਲ੍ਹਾਂ ਕੱਢੀਆਂ ਸਨ। ਔਰਤ ਦਾ ਦੋਸ਼ ਹੈ ਕਿ ਜੇਠ ਅਤੇ ਸਹੁਰੇ ਨੇ ਬਲਾਤਕਾਰ ਵੀ ਕੀਤਾ। ਇਸ ਘਟਨਾ ਨੂੰ 10 ਦਿਨ ਹੋ ਗਏ ਨਾ ਤਾਂ ਅਲਵਰ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਨਾ ਹੀ ਜੈਪੁਰ ਪੁਲਸ ਨੇ। ਬਾਅਦ ''ਚ ਕੋਰਟ ਦੇ ਨਿਰਦੇਸ਼ ''ਤੇ ਆਮੇਰ ਥਾਣੇ ''ਚ ਮਾਮਲਾ ਦਰਜ ਹੋਇਆ ਹੈ। ਪੀੜਤਾ ਨਾਲ ਮਹਿਲਾ ਕਮਿਸ਼ਨ ਦੀ ਸੈਲਫੀ ਤਾਂ ਹੋ ਗਈ ਪਰ ਘਟਨਾ ਦੇ 10 ਦਿਨ ਬਾਅਦ ਵੀ ਹੁਣ ਤੱਕ ਦੋਸ਼ੀ ਨਹੀਂ ਫੜੇ ਗਏ ਹਨ। ਉਲਟਾ ਸਰਕਾਰ ''ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲੱਗ ਰਹੇ ਹਨ।

Disha

This news is News Editor Disha