ਬਹਾਦੁਰਗੜ੍ਹ ''ਚ ਖੁੱਲ੍ਹੇਗਾ ਮਹਿਲਾ ਪੁਲਸ ਥਾਣਾ, CM ਖੱਟਰ ਨੇ ਦਿੱਤੀ ਮਨਜ਼ੂਰੀ

12/01/2018 5:46:41 PM

ਨਵੀਂ ਦਿੱਲੀ— ਔਰਤਾਂ ਦੇ ਵਿਰੁੱਧ ਅਪਰਾਧਿਕ ਘਟਨਾਵਾਂ 'ਤੇ ਰੋਕ ਲਗਾਉਣ ਅਤੇ ਔਰਤਾਂ ਤਕ ਪੁਲਸ ਪਹੁੰਚ ਮੁਹੱਈਆ ਕਰਨ ਲਈ ਹਰਿਆਣਾ ਸਰਕਾਰ ਨੇ ਜ਼ਿਲਾ ਝੱਜਰ ਦੇ ਬਹਾਦੁਰਗੜ੍ਹ 'ਚ ਇਕ ਹੋਰ ਮਹਿਲਾ ਪੁਲਸ ਥਾਣੇ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ। ਮੌਜੂਦਾ ਰਾਜ ਸਰਕਾਰ ਨੇ ਪਹਿਲਾਂ ਹੀ ਹਰ ਜ਼ਿਲੇ 'ਚ ਪੁਲਸ ਥਾਣੇ ਸਥਾਪਤ ਕਰਨ ਦੇ ਨਾਲ-ਨਾਲ 8 ਸਬ-ਡਿਵਿਜ਼ਨਾਂ 'ਚ ਵੀ ਪੁਲਸ ਥਾਣੇ ਸਥਾਪਤ ਕੀਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ 3.04 ਕਰੋੜ ਦੀ ਵਿੱਤੀ ਲਾਗਤ ਨਾਲ ਹੁਣ ਬਹਾਦੁਰਗੜ੍ਹ,ਜ਼ਿਲਾ ਝੱਜਰ ਅਤੇ ਮਹਿਲਾ ਪੁਲਸ ਥਾਣਾ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਔਰਤਾਂ ਵਿਰੁਧ ਅਪਰਾਧ ਦੇ ਮਾਮਲੇ ਦੀ ਸੰਵੇਧਨਸ਼ੀਲਤਾ ਨੂੰ ਦੇਖਦੇ ਹੋਏ ਮੌਜੂਦਾ ਰਾਜ ਸਰਕਾਰ ਨੇ ਪਹਿਲਾਂ ਹੀ ਹਰ ਜ਼ਿਲੇ 'ਚ ਮਹਿਲਾ ਪੁਲਸ ਥਾਣੇ ਖੋਲ੍ਹੇ ਹਨ ਅਤੇ 8 ਉਪਮੰਡਲ, ਜਿਸ 'ਚ ਅਸੰਧ, ਦਾਦਰੀ, ਹਾਂਸੀ, ਗੋਹਨਾ, ਮਾਨਸੇਰ, ਡਬਵਾਲੀ, ਬਲੱਭਗੜ੍ਹ ਅਤੇ ਨਾਰਾਇਣਗੜ੍ਹ ਸ਼ਾਮਲ ਹਨ 'ਚ ਵੀ ਮਹਿਲਾ ਪੁਲਸ ਥਾਣੇ ਸਥਾਪਤ ਕੀਤੇ ਹਨ। ਇਸੇ ਕ੍ਰਮ 'ਚ ਬਹਾਦੁਰਗੜ੍ਹ 'ਚ 3.04 ਕਰੋੜ ਦੀ ਵਿੱਤੀ ਲਾਗਤ ਨਾਲ ਨਵਾਂ ਮਹਿਲਾ ਪੁਲਸ ਥਾਣਾ ਸਥਾਪਤ ਕੀਤਾ ਜਾਵੇਗਾ ਜਿਸ 'ਚ ਭਰਪੂਰ ਸਟਾਫ ਅਤੇ ਮੈੱਨਪਾਵਰ ਦਾ ਪ੍ਰਬੰਧ ਸ਼ਾਮਲ ਹਨ।

Neha Meniya

This news is Content Editor Neha Meniya