ਮਹਿਲਾ ਪੁਲਸ ਅਧਿਕਾਰੀ ਦੀ ਅਣੋਖੀ ਪਹਿਲ, ਵਿਆਹ ਦੇ ਕਾਰਡ ''ਤੇ ਛਪਵਾਏ ਆਵਾਜਾਈ ਦੇ ਨਿਯਮ

04/10/2018 1:30:27 PM

ਜੈਪੁਰ— ਰਾਜਸਥਾਨ ਦੇ ਭਰਤਪੁਰ 'ਚ ਇਕ ਟ੍ਰੈਫਿਰ ਪੁਲਸ ਮਹਿਲਾ ਅਧਿਕਾਰੀ ਨੇ ਅਣੋਖੀ ਪਹਿਲ ਸ਼ੁਰੂ ਕਰਕੇ ਲੋਕਾਂ ਨੂੰ ਜਾਗਰੁੱਕ ਕਰਨ ਦਾ ਕੰਮ ਕੀਤਾ ਹੈ। ਮਹਿਲਾ ਪੁਲਸ ਸਬ-ਇੰਸਪੈਕਟਰ ਮੰਜੂ ਫੌਜਦਾਰ ਨੇ ਆਪਣੇ ਵਿਆਹ ਦੇ ਕਾਰਡ 'ਤੇ ਆਵਾਜਾਈ ਦੇ ਨਿਯਮ ਛਪਵਾਏ ਹਨ। ਇਸ ਮਹਿਲਾ ਪੁਲਸ ਅਧਿਕਾਰੀ ਦਾ 19 ਅਪ੍ਰੈਲ ਨੂੰ ਵਿਆਹ ਹੈ। ਉਹ ਚਾਹੁੰਦੀ ਹੈ ਕਿ ਲੋਕ ਆਵਾਜਾਈ ਨਿਯਮਾਂ ਦਾ ਪੂਰਾ ਪਾਲਣ ਕਰਨ।
ਟ੍ਰੈਫਿਕ ਪੁਲਸ 'ਚ ਤਾਇਨਾਤ ਮਹਿਲਾ ਸਬ-ਇੰਸਪੈਕਟਰ ਮੰਜੂ ਫੌਜਦਾਰ ਨੇ ਇਹ ਅਣੋਖੀ ਪਹਿਲ ਕੀਤੀ ਹੈ। ਮੰਜੂ ਨੇ ਦੱਸਿਆ ਕਿ ਡਿਊਟੀ ਦੌਰਾਨ ਉਹ ਦੇਖਦੀ ਹੈ ਕਿ ਜ਼ਿਆਦਾਤਰ ਨੌਜਵਾਨ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਬਿਨਾਂ ਹੈਲਮੇਟ ਦੇ ਵਾਹਨ ਚਲਾਉਂਦੇ ਹਨ। ਉਹ ਡਿਊਟੀ ਦੌਰਾਨ ਆਪਣੇ ਕਰਤੱਵ ਨੂੰ ਪੂਰਾ ਕਰਦੀ ਹੈ ਅਤੇ ਆਪਣੇ ਵਿਆਹ ਦੇ ਮੌਕੇ 'ਤੇ ਵੀ ਵਿਆਹ ਦੇ ਕਾਰਡ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ 'ਚ ਜਾਗਰੁੱਕ ਕਰਨਾ ਚਾਹੁੰਦੀ ਹੈ। 

PunjabKesari
ਮੰਜੂ ਕਹਿੰਦੀ ਹੈ ਕਿ ਸੜਕ ਹਾਦਸੇ 'ਚ ਰੋਜ਼ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਲੋਕ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ। ਨੌਜਵਾਨ ਵਰਗ ਹੈਲਮੇਟ ਪਹਿਣਨ ਨੂੰ ਲੈ ਕੇ ਲਾਪਰਵਾਹ ਹਨ। ਉਹ ਟ੍ਰੈਫਿਕ ਨਿਯਮਾਂ ਦੀ ਵੀ ਪਰਵਾਹ ਨਹੀਂ ਕਰਦੇ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਹੈਲਮੇਟ ਪਹਿਣਨ ਨਾਲ ਸਾਡੀ ਸੁਰੱਖਿਆ ਹੁੰਦੀ ਹੈ ਨਾ ਕਿ ਅਸੀਂ ਸਿਰਫ ਜ਼ੁਰਮਾਨੇ ਤੋਂ ਬਚਣ ਲਈ ਹੈਲਮੇਟ ਪਹਿਣਨ ਦੇ ਹਾਂ। 
ਮੰਜੂ ਪਿੰਡ ਦੇ ਸਕੂਲ ਮਾਸਟਰ ਹਰਵੀਰ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ। ਆਪਣੇ ਰਿਸ਼ਤੇਦਾਰਾਂ ਨੂੰ ਜਾਗਰੁਕ ਕਰਨ ਲਈ ਉਹ ਆਪਣੇ ਵਿਆਹ ਦ ਕਾਰਡ 'ਤੇ ਵੀ ਟ੍ਰੈਫਿਕ ਦੇ ਨਿਯਮ ਛਪਵਾਏ ਹਨ। ਮੰਜੂ ਦੀ ਮਾਂ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ੁਉਨ੍ਹਾਂ ਦੀ ਬੇਟੀ ਆਪਣੇ ਪਿਤਾ ਦੇ ਦਿੱਤੇ ਹੋਏ ਸੰਸਕਾਰਾਂ 'ਤੇ ਚੱਲ ਰਹੀ ਹੈ। 
ਮੰਜੂ ਦੇ ਪਿਤਾ ਈਸ਼ਵਰ ਸਿੰਘ ਵੀ ਪੁਲਸ 'ਚ ਸਿਪਾਹੀ ਸਨ ਪਰ ਇਕ ਸੜਕ ਹਾਦਸੇ 'ਚ ਉਨ੍ਹਾਂ ਦੀ ਜਾਨ ਚਲੀ ਗਈ। ਉਸ ਸਮੇਂ ਮੰਜੂ 1 ਸਾਲ ਦੀ ਸੀ। ਮਾਂ ਨੇ ਬੇਟੀ ਮੰਜੂ ਨੂੰ ਪੜਾਇਆ, ਜਿਸ ਕਾਰਨ ਉਹ ਪੁਲਸ ਅਧਿਕਾਰੀ ਬਣ ਸਕੀ।


Related News