ਔਰਤ ਦੀ ਸ਼ੱਕੀ ਹਾਲਾਤ ’ਚ ਵੱਢੀ ਗਈ ਗੁੱਤ

09/04/2019 1:28:32 AM

ਕਠੂਆ (ਗੁਰਪ੍ਰੀਤ)– ਜੰਮੂ ਖੇਤਰ ਵਿਚ 2 ਸਾਲ ਪਿੱਛੋਂ ਗੁੱਤ ਵੱਢੇ ਜਾਣ ਦਾ ਇਕ ਮਾਮਲਾ ਮੰਗਲਵਾਰ ਧਿਆਨ ਵਿਚ ਆਇਆ। ਕਠੂਆ ਜ਼ਿਲੇ ਦੇ ਜਖੋਲ ਇਲਾਕੇ ਦੀ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਗੁੱਤ ਵੱਢ ਦਿੱਤੀ ਗਈ। ਉਸ ਨੂੰ ਸੋਮਵਾਰ ਰਾਤ ਦੇਰ ਗਏ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਮੰਗਲਵਾਰ ਛੁੱਟੀ ਦੇ ਦਿੱਤੀ ਗਈ।

ਔਰਤ ਦੇ ਬੇਟੇ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਬੁਖਾਰ ਸੀ। ਸੋਮਵਾਰ ਰਾਤ ਉਹ ਘਰ ਵਿਚ ਭੋਜਨ ਕਰਨ ਪਿੱਛੋਂ ਸੌਂ ਗਈ। ਰਾਤ 9.30 ਵਜੇ ਜਦੋਂ ਉਨ੍ਹਾਂ ਵੇਖਿਆ ਤਾਂ ਗੁੱਤ ਵੱਢੀ ਹੋਈ ਸੀ। ਉਹ ਆਪਣੀ ਗੁੱਤ ਨਾ ਵੇਖ ਕੇ ਬੇਹੋਸ਼ ਹੋ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਔਰਤ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੀ ਗੁੱਤ ਕਿਵੇਂ ਵੱਢੀ ਗਈ?

2 ਸਾਲ ਪਹਿਲਾਂ ਜੰਮੂ ਖੇਤਰ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਗੁੱਤਾਂ ਵੱਢੇ ਜਾਣ ਦੇ ਮਾਮਲੇ ਧਿਆਨ ਵਿਚ ਆਏ ਸਨ। ਤਾਜ਼ਾ ਘਟਨਾ ਨੇ ਔਰਤਾਂ ਦੇ ਮਨ ਵਿਚ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ।

Inder Prajapati

This news is Content Editor Inder Prajapati