ਮਹਾਰਾਸ਼ਟਰ : 7ਵੀਂ ਮੰਜ਼ਲ ਤੋਂ ਬਜ਼ੁਰਗ ਔਰਤ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

01/04/2020 11:45:56 AM

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਮਬੀਵਲੀ 'ਚ 66 ਸਾਲਾ ਇਕ ਬਜ਼ੁਰਗ ਔਰਤ ਨੇ 7 ਮੰਜ਼ਲਾਂ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਡੋਮਬੀਵਲੀ ਪੁਲਸ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਨੇ ਕਿਹਾ ਕਿ ਠਾਕੁਰਲੀ 'ਚ ਓਮ ਮੰਗਲ ਕੈਲਾਸ਼ ਇਮਾਰਤ ਦੀ ਤੀਜੀ ਮੰਜ਼ਲ 'ਤੇ ਰਹਿਣ ਵਾਲੀ ਰੂਕਮਣੀ ਪਿੱਲਈ ਨਾਂ ਦੀ ਔਰਤ ਸ਼ੁੱਕਰਵਾਰ ਰਾਤ ਕਰੀਬ 7:00 ਵਜੇ ਛੱਤ 'ਤੇ ਗਈ ਅਤੇ ਉਸ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਪਿੱਲਈ ਦੀ ਪਿਛਲੇ 10 ਸਾਲਾਂ ਤੋਂ ਸਿਹਤ ਖਰਾਬ ਰਹਿੰਦੀ ਸੀ ਅਤੇ ਉਹ ਪਰੇਸ਼ਾਨੀ ਵਿਚ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Tanu

This news is Content Editor Tanu