ਹੁਣ UP ''ਚ ਹੋਈ ਕੰਝਾਵਲਾ ਵਰਗੀ ਘਟਨਾ, ਸਾਈਕਲ ਸਵਾਰ ਔਰਤ ਨੂੰ ਟੱਕਰ ਮਗਰੋਂ ਕਾਰ ਨੇ 200 ਮੀਟਰ ਤੱਕ ਘੜੀਸਿਆ

01/04/2023 2:31:31 PM

ਕੌਸ਼ਾਂਬੀ (ਵਾਰਤਾ)- ਹੁਣ ਉੱਤਰ ਪ੍ਰਦੇਸ਼ 'ਚ ਵੀ ਦਿੱਲੀ ਦੇ ਕੰਝਾਵਲਾ ਵਰਗੀ ਘਟਨਾ ਵਾਪਰੀ ਹੈ। ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ 'ਚ ਇਕ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਇਕ ਔਰਤ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ 200 ਮੀਟਰ ਤੱਕ ਵੱਧ ਦੂਰੀ ਤੱਕ ਘੜੀਸਦਾ ਲੈ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਔਰਤ ਨੂੰ ਕੌਸ਼ਾਂਬੀ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਡਰਾਈਵਰ ਵੀ ਜ਼ਖ਼ਮੀ ਹੋ ਗਿਆ, ਜੋ ਪ੍ਰਯਾਗਰਾਜ ਦੇ ਇਕ ਹਸਪਤਾਲ 'ਚ ਹੈ। ਸ਼ਿਕਾਇਤਕਰਤਾ ਦੇ ਹਵਾਲੇ ਤੋਂ ਪੁਲਸ ਨੇ ਕਿਹਾ ਕਿ ਹਾਦਸੇ ਕਾਰਨ ਮਹਿਲਾ ਸਾਈਕਲ ਸਮੇਤ ਕਾਰ ਦੇ ਪਹੀਏ 'ਚ ਫਸ ਗਈ ਅਤੇ ਕਰੀਬ 200 ਮੀਟਰ ਤੱਕ ਘੜੀਸਦੀ ਚਲੀ ਗਈ। ਹਾਦਸਾ ਉਸ ਸਮੇਂ ਹੋਇਆ, ਜਦੋਂ ਔਰਤ ਕੰਪਿਊਟਰ ਕਲਾਸ ਲਈ ਜਾ ਰਹੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha