ਕੋਰੋਨਾਵਾਇਰਸ ਦੇ ਡਰ ਤੋਂ ਮਹਿਲਾ ਅਧਿਕਾਰੀ ਨੇ ਕੀਤੀ ਖੁਦਕੁਸ਼ੀ

04/05/2020 5:39:16 PM

ਈਟਾਨਗਰ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੇ ਖੌਫ ਕਾਰਨ ਲੋਕ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਅਜਿਹਾ ਹੀ ਮਾਮਲਾ ਅਰੁਣਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਜ਼ਿਆਦਾ ਕੰਮ ਕਰਨ ਤੋਂ ਉਹ ਪ੍ਰੇਸ਼ਾਨ ਸੀ ਅਤੇ ਉਸ ਨੂੰ ਇਸ ਬਿਮਾਰੀ ਦੀ ਲਾਗ ਦਾ ਡਰ ਸੀ। ਮੌਕੇ 'ਤੇ ਸੁਸਾਈਡ ਨੋਟ ਵੀ ਬਰਾਮਦ ਮਿਲਿਆ। 

ਪੁਲਿਸ ਸੁਪਰਡੈਂਟ ਤੁੱਮੇ ਏਮੋ ਨੇ ਦੱਸਿਆ ਕਿ ਪਾਪੁਮ ਪਾਰੇ 'ਚ ਤਾਇਨਾਤ ਮਿ੍ਰਤਕ ਆਫਤ ਪ੍ਰਬੰਧਨ ਅਧਿਕਾਰੀ ਸ਼ੈਰਿੰਗ ਯੰਗਜੋਮ (38) ਨੇ ਡਿਪਟੀ ਕਮਿਸ਼ਨਰ ਨੂੰ ਇਕ ਅਧੂਰਾ ਅਸਤੀਫਾ ਲਿਖਿਆ ਅਤੇ ਫਿਰ ਬਾਥਰੂਮ ਵਿਚ ਜਾਕੇ ਫਾਹਾ ਲੈ ਲਿਆ। ਐਸ.ਪੀ. ਨੇ ਇਹ ਦੱਸਿਆ ਕਿ ਸੁਸਾਈਡ ਨੋਟ ਉਸਦੇ ਕਮਰੇ 'ਚ ਇੱਕ ਮੇਜ਼ ਤੋਂ ਮਿਲਿਆ ਸੀ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਵੱਧ ਰਹੇ ਕੰਮ ਅਤੇ ਤਣਾਅ ਦਾ ਅਸਰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰ ਰਿਹਾ ਸੀ। 


Iqbalkaur

Content Editor

Related News