ਜੰਮੂ-ਕਸ਼ਮੀਰ ''ਚ ਕੁੜੀ ਨੂੰ ਅਗਵਾ ਕਰ ਕੀਤਾ ਕੁਕਰਮ, ਹਾਲਤ ਨਾਜ਼ੁਕ

11/04/2020 2:03:34 AM

ਸ਼੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਕਥਿਤ ਰੂਪ ਨਾਲ ਅਗਵਾ ਅਤੇ ਕੁਕਰਮ ਤੋਂ ਬਾਅਦ ਇੱਕ 21 ਸਾਲਾ ਕੁੜੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਸੂਤਰਾਂ ਨੇ ਕਿਹਾ ਕਿ ਕੁਲਗਾਮ ਦੇ ਅਖਾਲ ਖੇਤਰ 'ਚ ਨੌਜਵਾਨਾਂ ਦੇ ਇੱਕ ਸਮੂਹ ਨੇ ਕੁੜੀ ਨੂੰ ਅਗਵਾ ਕੀਤਾ ਅਤੇ ਉਸ ਨਾਲ ਕੁਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ। ਉਹ ਉੱਥੇ ਇੱਕ ਵਿਆਹ ਸਮਾਗਮ 'ਚ ਭਾਗ ਲੈਣ ਗਈ ਸੀ।

ਪੁਲਸ ਸੂਤਰਾਂ ਨੇ ਕਿਹਾ, “ਕੁੜੀ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਉਸ ਨੂੰ ਕੁਲਗਾਮ ਜ਼ਿਲ੍ਹੇ ਦੇ ਇੱਕ ਹਸਪਤਾਲ 'ਚ ਬੇਹੋਸ਼ੀ ਦੀ ਹਾਲਤ 'ਚ ਦਾਖਲ ਕਰਵਾਇਆ ਗਿਆ। ਬਾਅਦ 'ਚ ਬਿਹਤਰ ਇਲਾਜ ਲਈ ਉਸ ਨੂੰ ਸ਼੍ਰੀਨਗਰ  ਦੇ ਇੱਕ ਹਸਪਤਾਲ 'ਚ ਭੇਜ ਦਿੱਤਾ ਗਿਆ।” ਸੂਤਰਾਂ ਨੇ ਕਿਹਾ ਕਿ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਕਰਵਾਉਣ ਤੋਂ ਬਾਅਦ ਹੁਣੇ ਤੱਕ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁੜੀ ਦੇ ਜੱਦੀ ਪਿੰਡ 'ਚ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ ਅਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ।


Inder Prajapati

Content Editor

Related News