ਔਰਤ ਨੂੰ ਚੜ੍ਹਾਇਆ HIV ਪਾਜੀਟਿਵ ਖੂਨ, ਸਰਕਾਰ ਦੇਵੇਗੀ 25 ਲੱਖ ਮੁਆਵਜ਼ਾ

07/27/2019 2:03:35 PM

ਮਦੁਰੈ— ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਤੂਰ ਕਸਬੇ ਦੀ ਔਰਤ ਨੂੰ ਮੁਆਵਜ਼ੇ ਦੇ ਤੌਰ 'ਤੇ 25 ਲੱਖ ਰੁਪਏ ਦੇਵੇ, ਜਿਸ ਨੂੰ ਭੁੱਲ ਨਾਲ ਐੱਚ.ਆਈ.ਵੀ. ਪਾਜੀਟਿਵ ਖੂਨ ਚੜ੍ਹਾ ਦਿੱਤਾ ਗਿਆ। ਜੱਜਾਂ ਨੇ ਔਰਤ ਨੂੰ ਘਰ ਬਣਾਉਣ ਲਈ ਧਨ ਰਾਸ਼ੀ ਮੁਹੱਈਆ ਕਰਵਾਉਣ ਅਤੇ ਉਸ ਨੂੰ ਤਿੰਨ ਮਹੀਨਿਆਂ ਅੰਦਰ ਸਥਾਈ ਕਲਾਸ 4 ਰੋਜ਼ਗਾਰ ਦੇਣ ਦਾ ਵੀ ਆਦੇਸ਼ ਦਿੱਤਾ ਹੈ। ਜੱਜ ਐੱਨ. ਕਿਰੂਬਾਕਰਨ ਅਤੇ ਐੱਸ.ਐੱਸ. ਸੁੰਦਰ ਨੇ ਪਾਇਆ ਕਿ ਸਰਕਾਰ ਨੇ ਆਪਣੇ ਜਵਾਬ 'ਚ ਇਸ ਬਾਰੇ ਕੋਈ ਸਫ਼ਾਈ ਨਹੀਂ ਦਿੱਤੀ ਹੈ, ਆਖਰ ਕਿਉਂ ਪੀੜਤਾ ਨੂੰ ਇਨਫੈਕਟਡ ਖੂਨ ਚੜ੍ਹਾਇਆ ਗਿਆ। ਕੋਰਟ ਨੇ ਆਪਣੇ ਆਦੇਸ਼ 'ਚ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਹੈ,''ਨਾ ਤਾਂ ਲਾਪਰਵਾਹੀ ਦਾ ਜ਼ਿਕਰ ਹੈ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਹੈਰਾਨੀਜਨਕ ਇਹ ਮੰਨਿਆ ਗਿਆ ਹੈ ਕਿ ਐੱਚ.ਆਈ.ਵੀ. ਨਾਲ ਇਨਫੈਕਟਡ ਬਲੱਡ ਡੋਨਰ ਨੇ ਅਗਸਤ 2016 'ਚ ਲੱਗੇ ਬਲੱਡ ਡੋਨੇਸ਼ਨ ਕੈਂਪ 'ਚ ਵੀ ਖੂਨਦਾਨ ਕੀਤਾ ਸੀ। ਇਸ ਤੋਂ ਬਾਅਤ ਉਕਤ ਖੂਨ ਐੱਚ.ਆਈ.ਵੀ. ਲਈ ਪਾਜੀਟਿਵ ਪਾਇਆ ਗਿਆ।''

ਕੋਰਟ ਨੇ ਇਹ ਵੀ ਕਿਹਾ ਕਿ ਆਪਣੇ ਜਵਾਬ 'ਚ ਅਧਿਕਾਰੀਆਂ ਨੇ ਮੰਨਿਆ ਹੈ ਕਿ ਪਹਿਲਾਂ ਡੋਨਰ ਨੂੰ ਉਸ ਦੇ ਐੱਚ.ਆਈ.ਵੀ. ਨਾਲ ਪੀੜਤ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ। ਹਾਲਾਂਕਿ ਡੋਨਰ ਫਾਰਮ 'ਚ ਦਿੱਤੇ ਗਏ ਉਸ ਦੇ ਪਤੇ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸੇ ਤੋਂ ਪਤਾ ਲੱਗਦਾ ਹੈ ਕਿ ਐੱਚ.ਆਈ.ਵੀ. ਕੰਟਰੋਲ ਨੂੰ ਲੈ ਕੇ ਅਧਿਕਾਰੀ ਅਤੇ ਸਟਾਫ ਕਿੰਨੇ ਲਾਪਰਵਾਹ ਹਨ। ਜੱਜਾਂ ਨੇ ਆਦੇਸ਼ ਦਿੱਤਾ ਕਿ 25 ਲੱਖ ਰੁਪਏ ਦੇ ਮੁਆਵਜ਼ੇ 'ਚੋਂ 10 ਲੱਖ ਰੁਪਿਆਂ ਨੂੰ ਕਿਸੇ ਰਾਸ਼ਟਰੀਕਰਣ ਬੈਂਕ 'ਚ ਤਿੰਨ ਸਾਲਾਂ ਲਈ ਫਿਕਸ ਡਿਪਾਜਿਟ ਕਰ ਦਿੱਤਾ ਜਾਵੇ। ਬਾਕੀ ਦੀ ਰਾਸ਼ੀ ਪੀੜਤਾ ਅਤੇ ਉਸ ਦੇ 2 ਬੱਚਿਆਂ ਦੇ ਨਾਂ ਉਦੋਂ ਤੱਕ ਲਈ ਐੱਫ.ਡੀ. ਕਰ ਦਿੱਤੀ ਜਾਵੇ, ਜਦੋਂ ਤੱਕ ਕਿ ਬੱਚੇ ਬਾਲਗ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਸਰਕਾਰ ਔਰਤ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਦੀ ਵਿਵਸਥਾ ਕਰਨ।


DIsha

Content Editor

Related News